ਪੰਨਾ:Alochana Magazine 1st issue June 1955.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਤਾ ਨੰਬਰ ੧੨

"ਕਿਉਂ ਜੁ ਜਾਲੰਧਰ ਰੇਡੀਓ ਸਟੇਸ਼ਨ ਤੋਂ ਪਰਸਾਰਤ ਪਰੋਗਰਾਮ ਪਰੋਗਰਾਮਾਂ ਲਈ ਕਾਫੀ ਥੋੜਾ ਸਮਾਂ ਦਿੱਤਾ ਜਾਂਦਾ ਹੈ ਅਤੇ ਪੰਜਾਬੀ ਪ੍ਰੋਗਰਾਮਾਂ ਦੀ ਸੂਚਨਾਵਾਂ ਵੀ ਹਿੰਦੀ ਵਿੱਚ ਹੁੰਦੀਆਂ ਹਨ, ਹਾਲਾਂ ਕਿ ਇਹ ਸਟੇਸ਼ਨ ਪੰਜਾਬ ਅਤੇ ਪੈ ਲਈ ਅਤੇ ਹਿਮਾਚਲ ਪਰਦੇਸ਼ ਦੇ ਉਨ੍ਹਾਂ ਇਲਾਕਿਆਂ ਦੀ ਸੇਵਾ ਲਈ ਹੈ, ਜਿਨ੍ਹਾਂ ਲੋਕਾਂ ਦੀ ਮਾਤ ਬੋਲੀ ਪੰਜਾਬੀ ਹੈ ਅਤੇ ਪੰਜਾਬੀ ਬੋਲੀ ਨੂੰ ਜ਼ਿਆਦਾ ਸਮਝਿਆ ਪਿਆਰਿਆ ਜਾਂਦਾ ਹੈ, ਇਹ ਕਾਨਫਰੰਸ ਮੰਗ ਕਰਦੀ ਹੈ ਕਿ ਜਾਲਧਰ ਤੋਂ ਘਟੋਂ ੭੫ ਫੀ ਸਦੀ ਪਰੋਗਰਾਮ ਪੰਜਾਬੀ ਵਿੱਚ ਪਰਸਾਰਤ ਕੀਤੇ ਜਾਣ ਅਤੇ ਪੰਜਾਬੀ ਪਰੋਗਰਾ ਦੀਆਂ ਸੂਚਨਾਵਾਂ ਹਰ ਹਾਲੇ ਪੰਜਾਬੀ ਵਿਚ ਦਿਤੀਆਂ ਜਾਣ।"

ਪ੍ਰੋ. ਹਰਦਿਆਲ ਸਿੰਘ(ਪੇਸ਼ ਕਰਨ ਵਾਲਾ)

ਸ. ਬਲਬੀਰ ਸਿੰਘ ਚੰਡੀਗੜ ਤੇ

ਮਿਸਿਜ਼ ਬਲਜੀਤ ਤੁਲਸੀ?(ਪ੍ਰੋੜਤਾ ਕਰਨ ਵਾਲੇ)

ਮਤਾ ਨੰਬਰ ੧੩

"ਇਹ ਕਾਨਫਰੰਸ ਪੰਜਾਬ ਤੇ ਪੈਪਸੂ ਸਰਕਾਰਾਂ ਨੂੰ ਅਪੀਲ ਕਰਦੀ ਹਾਂ ਕੇ ਕਿ ਪੰਜਾਬ ਤੇ ਪੈਪਸੂ ਦੇ ਸਕੂਲਾਂ, ਕਾਲਜਾਂ ਤੇ ਪੰਚਾਇਤਾਂ ਨੂੰ ਬਤੌਰ ਸੰਸਥਾ ਦੇ ਅਕਾਡਮੀ ਦੀ 'ਪੁਸਤਕ ਕਲਬ' ਦੇ ਮੈਂਬਰ ਬਣਨ ਤੇ ਅਕਾਡਮੀ ਵਲੋਂ ਛੱਪੀਆਂ ਪੁਸਤਕਾਂ ਦੀ ਖਰੀਦਣ ਦੀ ਆਗਿਆ ਦੇਵੇ।"

ਸ. ਗੁਲਵੰਤ ਸਿੰਘ ਜਲੰਧਰ (ਪੇਸ਼ ਕਰਨ ਵਾਲਾ)

ਪ੍ਰੋ. ਗੁਰਚਰਨ ਸਿੰਘ, ਪਟਿਆਲਾ(ਪ੍ਰੋੜਤਾ ਕਰਨ ਵਾਲੇ)

ਮਤਾ ਨੰਬਰ ੧੪

"ਇਹ ਦੇਖਿਆ ਗਿਆ ਹੈ ਕਿ ਪੰਜਾਬ ਦੇ ਸਕੂਲ ਕਾਡਰ ਵਿੱਚ ਲਗੇ ਹੋਏ ਪੰਜਾਬੀ ਟੀਚਰਾਂ ਤੇ ਅੰਗਰੇਜ਼ੀ ਟੀਚਰਾਂ ਵਿੱਚ ਹਾਲੀ ਵੀ ਤੰਖਾਹ, ਤਰੱਕੀ ਅਤੇ ਗਰੇਡ ਦੇ ਮਾਪਿਆਂ ਵਿੱਚ ਵਿਤਕਰਾ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਗਿਆਨੀ ਅਤੇ ਸ਼ਾਸਤਰੀ ਟੀਚਰਾਂ ਵਿੱਚ ਫਰਕ ਜਾਰੀ ਰਖਿਆ ਜਾਂਦਾ ਹੈ। ਅਜੋਕੇ ਵਿਦਿਅਕ ਪਰਬੰਧ ਵਿੱਚ ਕੋਈ ਅਜਿਹਾ ਵਿਤਰਾ ਪੰਜਾਬੀ ਦੀ ਉੱਨਤੀ ਦੇ ਰਾਹ ਵਿਚ ਰੋੜਾ ਹੈ ਤੇ ਅਨਿਆਂ ਦਾ ਲਖਾਇਕ ਹੈ। ਇਹ ਕਾਰਨ ਇਹ ਕਰਨਫਰੰਸ ਮੰਗ ਕਰਦੀ ਹੈ ਕਿ ਇਕੋ ਜਿਹੀ ਯੋਗਤਾ ਰਖਣ ਵਾਲੇ ਟੀਚਰਾਂ ਲਈ ਮਜ਼ਮੂਨਾਂਂ ਦਾ ਫਰਕ ਨ ਪਾਂਦਿਆਂ ਹੋਇਆਂ ਤੰਖਾਹ, ਤਰੱਕੀਆਂ ਅਤੇ ਗ੍ਰੇਡ ਦੇ ਮਾਮਲਿਆਂ

੧੦੬