ਪੰਨਾ:Alochana Magazine 1st issue June 1955.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣਾ ਵੱਖਰਾ ਹੀ ਸਵਾਦ ਮਡੀਰ ਜੀ ਤੋਂ ਪਿਛੋਂ ਦਾਜ਼ ਵਿਚ

ਤਕੜੀ ਇਕ ਤਰਸੂਲ ਬਣਾ ਲਓ
ਜੰਗ ਕਰੋ ਪਰਚੰਡ ਓ ਯਾਰ!

ਜੈ ਜੈ ਕਾਰ ਕਿਰਤ ਦੀ ਹੋਵੇ।
ਲਗੇ ਜ਼ੁਲਮ ਦੀ ਕੰਡ ਓ ਯਾਰ!

ਗਾਵਿਆ।

'ਮਾਹਿਰ' ਜੀ ਤੋਂ ਪਿਛੋਂ ਸ. ਪ੍ਰੀਤਮ ਸਿੰਘ ਜੀ 'ਸਫੀਰ' ਆਏ। ਸਫੀਰ ਜੀ ਨੇ ਇਕ ਡੂੰਘੀ ਰਮਜ਼ ਭਰੀ ਕਵਿਤਾ ਪੜ੍ਹੀ, ਜਿਸ ਦਾ ਆਪਣਾ ਵਖਰਾ ਹੀ ਸਵਾਦ ਸੀ ਤੇ ਜਿਸ ਨੂੰ ਸੋਚਵਾਨ ਸਰੋਤਿਆਂ ਨੇ ਸਵਾਦ ਨਾਲ ਮਾਣਿਆ। ਸਫੀਰ ਜੀ ਤੋਂ ਸ੍ਰੀਮਤੀ ਬਲਜੀਤ ‘ਤੁਲਸੀ’ ਨੇ ਇਕ ਰਹੱਸਵਾਦੀ ਕਵਿਤਾ ਪੇਸ਼ ਕੀਤੀ।

ਹੁਣ ਅੰਮ੍ਰਿਤਾ ਪ੍ਰੀਤਮ ਸਟੇਜ ਤੇ ਆਈ ਤੇ ਆਪਣੇ ਖਾਸ ਠਰੰਮੇ ਵਾਲੇ ਅੰਦਾਸ਼ ਵਿਚ "ਮੈਂ ਗੀਤ ਲਿਖਦੀ ਹਾਂ" ਪੜ੍ਹ ਕੇ ਸਰੋਤਿਆਂ ਨੂੰ ਮੁਗਧ ਕਰ ਗਈ। ਇਸ ਦੇ ਉਪਰੰਤ ਲੋਕ-ਪ੍ਰੀਅ ਕਵੀ ਇੰਦਰਜੀਤ ਸਿੰਘ 'ਤੁਲਸੀ', ਦਰਸ਼ਨ ਸਿੰਘ 'ਅਵਾਰਾ', ਵਧਾਤਾ 'ਤੀਰ', ਕਰਤਾਰ ਸਿੰਘ 'ਬਲੱਗਣ', ਗੁਰਦਿਤ ਸਿੰਘ 'ਕੁੰਦਨ', ਨੰਦ ਲਾਲ 'ਨੂਰਪੁਰੀ' ਤੇਜਾ ਸਿੰਘ 'ਸਾਬਿਰ', ਹਰਭਜਨ ਸਿੰਘ ‘ਰਤਨ' 'ਵੰਤਾ' ਤੇ ਪਾਕਿਸਤਾਨੋਂ ਆਏ ਕਵੀਆਂ 'ਦਾਮਨ', 'ਭੱਟੀ', 'ਰਾਹੀ', ਤੇ 'ਸਾਬਿਰ' ਜੀ ਨੇ ਸਰੋਤਿਆਂ ਨੂੰ ਆਪਣੀ ਕਵਿਤਾ ਸੁਣਾ ਕੇ ਪਰਸੰਨ ਕੀਤਾ। ਗਾਉਣ ਵਾਲਿਆਂ ਵਿਚੋਂ ਜਗਤ ਸਿੰਘ 'ਜਗਾ' ਨੇ ਸੱਸੀ ਦੇ ਕੁਝ ਟੱਪੇ ਸੁਣਾ ਕੇ ਚੰਗਾ ਰੰਗ ਬੰਨਿਆ। ਆਪਣੀ ਦੂਜੀ ਵਾਰੀ ਵਿੱਚ ਅੰਮ੍ਰਿਤਾ ਨੇ


"ਆਈਆਂ ਸੀ ਯਾਦਾਂ ਤੇਰੀਆਂ,

ਲਗਾਕੇ ਮਹਿਫਲ ਬੈਠੀ ਸਾਂ

ਤੇ ਮੋਮ ਬੱਤੀ ਜਿੰਦ ਵਾਲੀ

ਰਾਤ ਭਰ ਜਲਦੀ ਰਹੀ।

ਸੁਣਾ ਕੇ ਲੋਕਾਂ ਪਾਸੋਂ ਆਪਣੀ ਮਧੁਰ ਕਵਿਤਾ ਲਈ ਪਰਸੰਸਾ ਹਾਸਲ ਕੀਤੀ। ਅੰਤ ਵਿਚ ਪਰਬੰਧਕਾਂ ਵਲੋਂ ਸਰੋਤਿਆਂ, ਕਵੀਆਂ ਤੇ ਹੋਰ ਸੱਭ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।


੧੦੮