ਪੰਨਾ:Alochana Magazine 1st issue June 1955.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੇਂ ਤਕ ਇਸ ਵਿਚ-ਟ-ਧਾਰਾ ਪੁਰ ਟੁਰਦੇ ਰਹੇ ਸਨ। ਉਨ੍ਹਾਂ ਨੇ ਲਿਖਿਆ ਹੈ:--

੧.ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ...........ਸ਼੍ਰੀ ਰਾਗੁ

੨.ਗਿਆਨ ਧਿਆਨੁ ਕਛੁ ਸੂਝ ਨਾਹੀ ਚਤੁਰ ਕਹਾਵੈ ਪਾਡੇ। ਮਲਾਰ ਕੀ ਵਾਰ।

ਸਚ ਵੀ ਇਹ ਹੈ ਕਿ ਜਿਸ ਗਿਆਨ ਦੇ ਠੇਕੇਕਾਰ ਬ੍ਰਾਹਮਣਾਂ ਨੇ ਆਪਣੇ

ਸਾਮਰਾਜੀ (ਰਜਵਾੜੇ ਸ਼ਾਹੀ) ਚਕਰ ਵਿਚ ਪਾ ਕੇ ਜਨਤਾ ਨੂੰ ਅਪੋਗਤਿ ਤੋਂ ਪਹੁੰਚਾ ਛਡਿਆ, ਅਤੇ ਇਕੋ ਖ਼ਾਲਕ ਦੀ ਖਲਕਤ ਵਿਚ ਕਈ ਕੰਧਾਂ ਉਸਾਰ ਦਿਤੀਆਂ ਸਨ,ਉਸ ਗਿਆਨ ਦਾ ਹੁਣ ਕੋਈ ਪਰਯੋਜਨ ਨਹੀਂ ਸੀ ਰਹਿ ਗਿਆ।

ਇਹ ਕਹਿਣਾ ਠੀਕ ਨਹੀਂ ਜਾਪਦਾ ਕਿ ਗੁਰੂ ਨਾਨਕ ਦੇਵ ਵਿਦਵਾਨ ਨਹੀਂ ਸਨ ਜਾਂ ਉਨ੍ਹਾਂ ਦਾ ਗਿਆਨ ਉਥਲਾ ਜਿਹਾ ਸੀ---"Nanak was sent to school but of education in the ordinary sense of the world, he acquired little or nothing **

ਗੁਰੂੂ ਨਾਨਕ ਦੇਵ ਪੰਡਤਾਂ ਲਈ ਆਪਣੀ ਰਚਨਾ ਨਹੀਂ ਸੀ ਕਰ ਰਹੇ। ਉਨ੍ਹਾਂ ਨੇ ਅਨਪੜ੍ਹ ਤੇ ਨਿਆਣੀ ਜਨਤਾ ਲਈ ਉੱਚੇ ਗਿਆਨ ਨੂੰ ਸਰਲ ਤੇ ਸੌਖਾ ਬਣਾਇਆ। ਉਹ ਮਨੁਖ ਦੀ ਉਚਾਈ ਨੂੰ ਜਨਤਾ ਦੇ ਉਥਾਨ ਵਿਚ ਵੇਖਦੇ ਸਨ। ਉਨ੍ਹਾਂ ਦੀ ਬਾਣੀ ਜਨਤਾ ਦੀ ਹਾਲਤ ਦਾ ਪ੍ਰਤਿਬਿੰਬ ਹੈੈ।

ਸੁਲਤਾਨ ਬਾਹੂ ਜੀ ਦੇ ਪੰਜਾਬੀ ਕਲਾਮ ਨੂੰ ਪੜ੍ਹ ਕੇ ਕੋਈ ਆਲਚੋਕ ਉਨ੍ਹਾਂ ਦੀ ਵਿਦਵਤਾ ਦਾ ਅਨੁਮਾਨ ਨਹੀਂ ਲਾ ਸਕਦਾ, ਪਰ ਇਤਿਹਾਸ ਕਿਹਿੰਦਾ ਹੈ ਕਿ ਉਨ੍ਹਾਂ ਨੇ ੧੪੦ ਪੁਸਤਕਾਂ ਸੁੰਦਰ ਫ਼ਾਰਸੀ ਵਿਚ ਰਚੀਆਂ| ਇਸ ਪਰਕਾਰ ਗੁਰੂ ਨਾਨਕ ਦੇਵ ਜੀ ਦੀ ਵਿਦਵਤਾ ਦਾ ਅਨੁਮਾਨ ਕੇਵਲ ਉਨ੍ਹਾਂ ਦੀ ਬਾਣੀ ਔਖਾ ਹੈ।

ਤਰਕ-ਵਿਤਰਕ ਤੇ ਵਾਦ-ਵਿਵਾਦ ਦੀ ਧੂੜ ਲਾਹ ਕੇ ਉਨ੍ਹਾਂ ਨੇ ਨਾਮ-ਰਤਨ ਲਭ ਲਿਆ। ਯੋਗ ਦੇ ਅਠ ਅੰਗਾਂ ਦਾ ਸਾਰ ਬਣਾਇਆਂ ਸਹਿਜ ਸਮਾਧੀ ਜਾਂ ਅਜਪਾ ਜਾਪ(ਕਥਨੀ ਦੇ ਖੇਤਰ ਵਿਚ) ਅਤੇ ਘਰ ਮੇਂ ਉਦਾਸੀ ਜਾਂ ਆਸਾ ਮੈਂ ਨਿਰਾਸਾ(ਕਰਨੀ ਦੇ ਖਤਰ ਵਿਚ) ਕੀ ਇਹ ਥੋੜੀ ਜੇਹੀ ਵਿਦਵਤਾ ਹੈ ?


  • "ਧਿਗ ਤਿਨਾਂ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥ ਮਹਲਾ ੧॥
    • Transformatin of Sikhism, Page 36.

**ਕਾਹੇ ਪਟੋਲਾ ਪਾੜਤੀ ਕੰਬਲੀ ਪਹਿਰੇਇ॥

ਘਰ ਹੀ ਬੈਠੇ ਸਹੁ ਮਿਲੇ ਜੇ ਨੀਅਤ ਰਾਸ ਕਰੇਇ ॥ ਮ:੧

੨੦