ਪੰਨਾ:Alochana Magazine 1st issue June 1955.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



[੨] ਸਚਾ ਗਿਆਨ:-

ਸੂਰਜ ਏਕੋ ਰੁਤਿ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ । ੨ । ੩੦ ਆਸਾ ਘਰ ੨ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭ ਨ ਹੋਇ।

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨ ਨ ਹੋਇ।

ਘਾਲ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥


ਆਪ ਮੇਟਿ ਨਿਰਾਲਮੁ ਹੋਵੈ॥ ਅੰਤਰਿ ਸਾਚੁ ਜੋਗੀ ਕਹੀਐ ਸੋਈ।

ਤਨੁ ਹਟੜੀ, ਇਹ ਮਨੁ ਵਣਜਾਰਾ। ਨਾਨਕ ਸਹਜੇ ਸਚੁ ਵਾਪਾਰਾ।

[੩] ਪੂੰਜੀ ਵਾਦੀ ਪਰਵਿਰਤੀ ਦੀ ਨਿੰਦਾ:-

ਇਸ ਜ਼ਰਿ ਕਾਰਣ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ।

ਪਾਪਾਂ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨਾ ਜਾਈ।

ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥ ਆਸਾ ਘਰੁ ੩

ਦੁਖੀ ਦੁਨੀ ਸਹੇੜੀਐ ਜਾਹਿ ਤ ਲਗਹਿ ਦੁਖ॥

ਨਾਨਕ ਸਚੇ ਨਾਮ ਬਿਨੁ ਕਿਸ ਨ ਲਥੀ ਭੂਖ।

ਧਨਵੰਤਾ ਇਵ ਹੀ ਕਹੇ ਅਵਰੀ ਧਨ ਕਉ ਜਾਉ।

ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ॥

[੪] ਵਡੇ ਵਿਚਾਰਕ ਦੀ ਬਾਣੀ ਦੀ ਨਵੀਂ ਵਿਆਖਿਆ ਵੀ ਹੋ ਸਕਦੀ ਹੈ।

ਗੁਰੂ ਜੀ ਦੇ ਅਨੇਕ ਵਾਕ ਹੁਣ ਤਕ ਸਚ ਸਿੱਧ ਹੋ ਰਹੇ ਹਨ:-

"ਕਲਜੁਗਿ ਰਥੁ ਅਗਨਿ ਕਾ

ਕੂੜੁ ਅਗੈ ਰਥੁ ਵਾਹੁ।"

ਅਰਥਾਤ ਅਜ ਕਲ ਝੂਠ ਤੇ ਧੋਖੇ ਦੀ ਪਰਵਿਰਤੀ ਬਲਵਾਨ ਹੈ। ਇਹ ਆਪਣੀ

ਪ੍ਰਗਤੀ ਚਾਂਹਦੀ ਹੈ ਅਤਿਆਚਾਰ ਰਾਹੀਂ। ਅਗਨਿ ਸਾੜ-ਫੂਕ ਤੇ ਤਬਾਹੀ ਦਾ ਪ੍ਰਤੀਕ ਹੈ।

{{Block center|ਇਸੇ ਪਰਕਾਰ ਉਨ੍ਹਾਂ ਦੀਆਂ ਕਈ ਤੁਕਾਂ ਲੋਕਾਂ ਲਈ ਅਖਾਣ ਬਣ ਚੁਕੇ ਹਨ--

[੧] ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਵੈ।

[੨] ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰ।

[੩] ਵਿਚ ਦੁਨੀਆਂ ਸੇਵ ਕਮਾਈਐ ਤਾਂ ਦਰਗਹ ਬੈਸਣਿ ਪਾਈਐ।

[੪] ਵਿਣ ਕਰਮਾਂ ਕਿਛੁ ਪਾਈਐ ਨਾਹੀਂ ਜੇ ਬਹੁਤੇਰਾ ਧਾਵੈ। ਤਿਲੰਗ ਘਰੁ ੩

[੫] ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ।

[੬] ਜਿਨ ਸੇਵਿਆ ਤਿਨ ਪਾਇਆ ਮਾਨੁ॥੪। ਜਪੁਜੀ ।

ਮੇਰੇ ਖਿਆਲ ਵਿਚ ਸਿਧ-ਗੋਸਟਿ ਦੀਆਂ ਇਹ ਦੋ ਪਉੜੀਆਂ ਗੁਰੂ ਨਾਨਕ

੨੭