ਪੰਨਾ:Alochana Magazine 1st issue June 1955.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀਆਂ ਰਾਗਣੀਆਂ ਅਲਾਪ ਕੇ ਉਡ ਗਏ ਹਨ। ਇਸ ਲਈ ਉਸ ਦੀ ਕਵਿਤਾ ਵਿਚ ਇਤਿਹਾਸਕ ਵਿਕਾਸਵਾਦ ਹੈ ਜਿਸ ਦਾ ਪ੍ਰਮਾਣ ਆਧੁਨਿਕ ਕਵੀਆਂ ਵਿਚ ਘਟ ਵਧ ਮਿਲਦਾ ਹੈ ਕਿਉਂਕਿ ਉਹ ਬਹੁਤ ਸਾਰੇ ਇਕ ਪਖੀ, ਅਵਿਸ਼ਾਲ ਭਾਵੀ ਤੇ ਅਨੁਦਾਰ ਸੁਭਾਵ ਦੇ ਜਾਪਦੇ ਹਨ


ਸਮਾਂ ਬੜਾ ਬਲਵਾਨ, ਦੋਸਤਾ! ਸਮਾਂ ਬੜਾ ਬਲਵਾਨ।
ਜਿਧਰ ਜਿਧਰ ਫਿਰ ਤੁਰਿਆ ਜਾਏ, ਪੈਂਦੇ ਜਾਣ ਨਿਸ਼ਾਨ,
ਅਗੇ ਅਗੇ ਨੇਕ ਇਰਾਦੇ, ਮਗਰ ਮਗਰ ਸ਼ੈਤਾਨ।
ਦੋਸਤਾ!ਸਮਾਂ ਬੜਾ ਬਲਵਾਨ।
ਹਿਮਤ ਵਾਲੇ ਮਾਰ ਕੇ ਹੰਭਲਾ, ਕਿਸਮਤ ਆਪ ਬਣਾਣ,
ਤਾਕਤ ਦੌਲਤ ਤਕਦੇ ਰਹਿ ਗਏ, ਜਿਤ ਗਏ ਨੈਣ ਪਰਾਣ।
ਦੋਸਤਾ!ਸਮਾਂ ਬੜਾ ਬਲਵਾਨ।

ਬੁਢੇ ਆਦਮੀਆਂ ਨੂੰ ਕਵੀ ਦੀ ਇਤਿਹਾਸਕ ਆਤਮਾ ਲਲਕਾਰਦੀ ਹੈ:

ਬਾਬਾ!ਰਾਹੇ ਲਾਂਭ ਹੋ ਜਾ,
ਜਾਂ ਨਵਿਆਂ ਦੇ ਨਾਲ ਖਲੋ ਜਾ
ਪਿਛਲੀਆਂ ਲਹਿਰਾਂ ਕਿਥੇ ਗਈਆਂ,
ਇਹ ਹੁਣ ਹੰਭਲੇ ਮਾਰਨ ਪਈਆਂ,
ਅਗਲੀਆਂ ਹੋਰ ਤਿਆਰ,
ਸਮੇਂ ਦੀ ਨਵੀਓਂ ਨਵੀਂ ਬਹਾਰ।

ਨਵੇਂ ਜੁਗ ਦੀ ਪੁੰਗਰਦੀ ਮਨੁਖਤਾ ਨੂੰ ਉਤਸ਼ਾਹ ਤੇ ਆਸ਼ਾ ਦਾ ਸੰਦੇਸਾ ਦਿੰਦਾ ਹੈ:-

ਖੰਭ ਖਿਲਾਰ, ਫੁਲਾ ਕੇ ਛਾਤੀ,
ਅਰਸ਼ੇ,ਪਹੁੰਚ,ਮਾਰ ਇਕ ਪ੍ਰਾਤੀ,
ਵੇਖ ਰਚੀਂਂਦਾ ਮਾਤ ਲੋਕ ਵਿਚ,
ਸੁਪਨਿਆਂ ਦਾ ਸੰਸਾਰ,
ਪੰਛੀਆਂ! ਨਵੀਂ ਉਡਾਰੀ ਮਾਰ।

ਜਵਾਨ ਭਾਰਤੀ ਨੂੰ ਥਾਪੜਾ ਦਿੰਦਾ ਹੋਇਆ ਕਹਿੰਦਾ ਹੈ:

ਪੈਦਾ ਕਰ ਜਾਗਤ ਵਿਸਵਾਸੀ,
ਭਾਰਤ ਦੀ ਹੋ ਜਾਇ ਖਲਾਸੀ,
ਤੂੰ ਜਾਗੇ ਤਾਂ ਸਭ ਜਗ ਜਾਗੇ,