ਪੰਨਾ:Alochana Magazine 1st issue June 1955.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਸਤਕਾਂ ਅਤੇ ਸਾਹਿਤ ਦੇ ਹਿੰਦੀ ਵਿਚ ਹੋਣ ਦੇ ਕਾਰਨ ਉਸ ਨੂੰ ਹਿੰਦੂਆਂ ਦੀ ਧਾਰਮਕ ਬੋਲੀ ਕਹਿਣਾ। ਇਸ ਤੋਂ ਵਧ ਬੋਦੀ ਦਲੀਲ ਹੋਰ ਕੀ ਹੋ ਸਕਦੀ ਹੈ? ਪੰਜਾਬ ਵਿਧਾਨ ਸਭਾ ਦੇ ਮੇਰੇ ਤੋਂ ਪਹਿਲੇ ਸਪੀਕਰ ਡਾਕਟਰ ਸਤਿਆ ਪਾਲ ਨੇ ਤਕ ਹਿੰਦੀ ਸਾਹਿਤ ਸਮੇਲਨ ਦੇ ੧੦ ਅਪ੍ਰੈਲ ੧੯੫੩, ਅੰਮ੍ਰਿਤਸਰ ਵਿਖੇ ਹੋਇ ਵਾਰਮਿਕ ਸਮਾਗਮ ਵਿਚ ਕਿਹਾ ਸੀ--"ਜੋ ਲੋਕ ਹਿੰਦੀ ਅਤੇ ਪੰਜਾਬੀ ਦੇ ਵਾਦ ਵਿਵਾਦ ਵਿਚ ਪਏ ਹੋਏ ਹਨ, ਓਹ ਸਾਢੇ ਦੁਸ਼ਮਨਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ, ਅਤੇ ਇਸ ਤਰ੍ਹਾਂ ਨਾਲ ਅਸਲ ਸਵਾਲ ਨੂੰ ਅੱਖੋਂ ਓਹਲੇ ਕਰਕੇ ਮੂਲ ਦੀ ਜਗਹ ਪਛਾਵੇਂ ਲਈ ਲੜ ਝਗੜ ਰਹੇ ਹਨ।"

ਮੈਂ ਸਮਝਦਾ ਹਾਂ ਸਕੂਲਾਂ ਤੇ ਕਾਲਜਾਂ ਵਿਚ ਪੰਜਾਬੀ ਨੂੰ ਸਿਖਿਆ ਦੇ ਮਾਧਿਅਮ ਵਜੋਂ ਜਿਨੀਂ ਜਲਦੀ ਪੂਰੀ ਤਰ੍ਹਾਂ ਵਰਤਣਾ ਅਰੰਭ ਕੀਤਾ ਜਾਵੇ ਉਤਨਾ ਹੀ ਅੱਛਾ ਹੈ।........

ਸ਼ੀਘਰ ਲੋੜ ਇਸ ਗਲ ਦੀ ਹੈ ਕਿ ਪੰਜਾਬੀ ਨੂੰ ਅਦਾਲਤਾਂ ਅਤੇ ਪੰਚਾਇਤਾਂ ਵਿਚ,ਮਾਲ ਵਿਭਾਗ ਦੇ ਰੀਕਾਰਡਾਂ ਵਿਚ ਅਤੇ ਸਾਰੀ ਸਰਕਾਰੀ ਕਾਰਵਾਈ ਨਿਭਾਉਣ ਲਈ ਜਲਦੀ ਤੋਂ ਜਲਦੀ ਵਰਤਨਾ ਸ਼ੁਰੂ ਕਰ ਦਿੱਤਾ ਜਾਵੇ। ਖਾਸ ਤੌਰ ਤੇ ਜਨਤਾ ਅਤੇ ਸਰਕਾਰ ਦੇ ਦਰਮਿਆਨ ਸਾਰੀ ਸਰਕਾਰੀ ਕਾਰਵਾਈ ਸਮਝਾਉਣ ਦਾ ਸਾਧਨ ਕੇਵਲ ਪੰਜਾਬੀ ਹੀ ਹੋਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਮਾਤਬੋਲੀ ਨੂੰ ਉਸ ਦੀ ਯੋਗ ਥਾਂ ਦੇਣ ਵਿਚ ਕਦਮ ਉਠਾਇਆ ਜਾ ਸਕਦਾ ਹੈ। ਪੰਜਾਬੀ ਸਾਹਿਤ ਸਿਰ ਬੜੀ ਅਮੀਰੀ ਅਤੇ ਵੰਨਸਵੰਨਤਾ ਹੈ। ਜਿਥੇ ਸੈਂਕੜੇ ਸਾਲ ਪੁਰਾਣੇ ਲੋਕ ਗੀਤਾਂ ਵਿਚ ਇਸ ਦੀ ਆਤਮਾ ਦਾ ਪ੍ਰਤਿਬਿੰਬ ਹੈ ਉਥੇ ਇਸ ਦੇ ਸੰਤਾਂ,ਭਗਤਾਂ ਅਤੇ ਦਰਵੇਸ਼ਾਂ ਦੀ ਬਾਣੀ ਵਿਚ ਪਰਮਾਰਥਿਕ, ਅਧਿਆਤਮਿਕ ਅਤੇ ਰਹੱਸ ਵਾਦੀ ਬਾਣੀ ਦੇ ਨਾਲ ਕਮਾਲ ਦੀ ਕਾਵਿ ਕਲਾ ਅਤੇ ਬੋਲੀ ਦੀ ਅਤਿਅੰਤ ਸੋਹਣੀ ਵਰਤੋਂ ਦੇ ਚਮਤਕਾਰ ਵੀ ਹਨ। ਜਿੱਥੇ ਗੁਰੂ ਸਾਹਿਬਾਨ, ਹਿੰਦੂ ਸਿਖ ਭਰਾਵਾਂ ਨੇ ਪੰਜਾਬੀ ਸਾਹਿਤ ਨੂੰ ਅਨਮੋਲ ਦਾਤਾਂ ਦਿਤੀਆਂ ਉਥੇ ਮੁਸਲਮਾਨ ਸੂਫੀਆਂ ਨੇ ਇਸ ਦੀ ਝੋਲ ਨੂੰ ਰੱਬੀ ਹਿਜਰ ਵਿਚ,ਪ੍ਰੀਤ ਪਿਆਰ ਵਿਚ,ਬਿਹਬਲ ਗਾਂਵੇਂ ਗੀਤਾਂ ਨਾਲ ਭਰਿਆ। ਫਿਰ ਵਾਰਿਸ ਸ਼ਾਹ,ਬੁੱਲੇ ਸ਼ਾਹ,ਦਮੋਦਰ,ਕਾਦਰਯਾਰ ਅਤੇ ਕਈ ਕਿੱਸਾਕਾਰਾਂ ਨੇ ਪੰਜ ਦਰਿਆਵਾਂ ਦੇ ਦੇਸ਼ ਦੀਆਂ ਪ੍ਰੀਤ ਕਹਾਣੀਆਂ ਨੂੰ ਜਨਤਾ ਦੀ ਬੋਲੀ ਵਿਚ ਬਿਆਨ ਕਰਕੇ ਇਸ ਨੂੰ ਸਦਾ ਲਈ ਅਮਰ ਬਣਾਇਆ। ਇਸ ਵਿਚ ਜਿਥੇ ਸਾਖੀਆਂ ਅਤੇ ਗੋਸ਼ਟਾਂ ਗਾਈਆਂ ਗਈਆਂ ਹਨ ਉਥੇ ਕਈ ਲੌਕਿਕ ਵਿਸ਼ਿਆਂ ਤੇ ਵੀ ਕਲਮ ਅਜ਼ਮਾਈ ਗਈ ਹੈ। ਨਵੀਨ ਪੰਜਾਬੀ ਸਾਹਿਤ ਦਾ ਮੁੱਢ ਭਾਈ ਸਾਹਿਬ ਡਾਕਟਰ ਵੀਰ ਸਿੰਘ ਨੇ ਬੰਨ੍ਹਿਆ ਅਤੇ ਨਵੀਨ ਪੰਜਾਬੀ ਕਵਿਤਾ

੬੧