ਪੰਨਾ:Alochana Magazine 1st issue June 1955.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਚੈ ਮਾਰਗ ਚਲਦਿਆਂ ਉਸਤਿਤ ਕਰੇ ਜਹਾਨੁ


ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ

ਤੇ ਇਸ ਤਰ੍ਹਾਂ ਦੀਆਂ ਕਈ ਹੋਰ ਤੁਕਾਂ, ਜੋ ਲੋਕੋਕਤੀਆਂ ਬਣ ਚੁਕੀਆਂ ਹਨ, ਤਾਂ ਅਰਜਨ ਸਾਹਿਬ ਦੇ ਬਾਰਾਂ ਮਾਂਹੇ ਵਿਚ ਮੌਜੂਦ ਹਨ। ਪਰ ਗੁਰੂ ਅਰਜਨ ਸਾਹਿਬ ਰਚਨਾਂ ਵਿਸ਼ੇ ਕਰਕੇ, ਸਪਸ਼ਟ ਤੌਰ ਤੇ, ਅਧਿਆਤਮਕ ਤੇ ਉਪਦੇਸ਼ਤਮਕ ਹੋਣ ਦੇ ਕਰਨ ਬਾਰਾਂ ਮਾਹੇ ਦੇ ਮੌਲਿਕ ਰੂਪ ਤੋਂ ਬਹੁਤ ਬਦਲੀ ਹੋਈ ਹੈ। ਗੁਰੂ ਨਾਨਕ ਸਾਹਿਬ ਬਾਰਾਂ ਮਾਹੇ ਦਾ ਬਾਹਰਲਾ ਰੂਪ ਹੀ ਲਿਆ ਹੀ ਸੀ, ਉਸ ਦੇ ਵਿਸ਼ੇ ਨੂੰ ਵੀ ਬਹੁਤ ਹੱਦ ਤੱਕ ਕਾਇਮ ਰਖਿਆ, ਜਦ ਕਿ ਗੁਰੂ ਅਰਜਨ ਸਾਹਿਬ ਨੇ ਨਿਰਾ ਬਾਹਰਲਾ ਰੂਪ ਹੀ ਲਿਆ ਹੈ ਤੇ ਵਿਸ਼ਾ ਕਰੀਬ ਕਰੀਬ ਸਾਰਾ ਹੀ ਆਪਣੀ ਮਰਜ਼ੀ ਤੇ ਲੋੜ ਅਨੁਸਾਰ ਢਾਲ ਲਿਆ ਹੈ।

ਅਜ ਕਲ ਬਾਕੀ ਭਾਰਤੀ ਬੋਲੀਆਂ ਵਾਂਗ, ਪੰਜਾਬੀ ਵਿਚ ਵੀ ਕਿੱਸਾ, ਸੀ ਹਰਫ਼ੀ ,ਬਾਰਾਂ ਮਾਂਹ ਤੇ ਅਠਵਾਰੇ ਵਰਗੇ ਕਾਵਿ-ਰੂਪ ਸਾਹਿਤਿਕ ਪਿੜ ਵਿਚੋਂ ਨਿਕਲਦੇ ਹਨ। ਨਵੀਂ ਸਾਹਿਤਿਕ ਸੂਝ ਬੁਝ ਰੱਖਣ ਵਾਲੇ ਕਵੀ ਇਨ੍ਹਾਂ ਲੋਕ-ਰੁਪਾਂ ਨੂੰ ਆਪਣੀ ਪ੍ਰਤਿੱਭਾ ਦਾ ਵਾਹਨ ਬਣਾਉਣ ਤੋਂ ਕਨਿਆਉਂਦੇ ਦਿਸਦੇ ਹਨ। ਪੇਂਡੂ ਕਵੀਸ਼ਰ ਤਾਂ, ਹੁਣ ਵੀ, ਇਨ੍ਹਾਂ ਰੂਪਾਂ ਵਿਚ ਰਚਨਾ ਕਰੀ ਜਾਂਦੇ ਹਨ ਪਰ ਨਵੇਂ ਸਮੇਂ ਦੀਆਂ ਨਵੀਆਂ ਲੋੜਾਂ ਦੇ ਅਨੁਭਵ ਤੋਂ ਸੱਖਣੇ ਤੇ ਵਿਸ਼ੇ ਜਾਂ ਰੂਪ ਵਿਚ ਲੋੜੀਂਦੀ ਲਚਕ ਪੈਦਾ ਕਰਨ ਦੇ ਸਮਰੱਥ ਨਾ ਹੋਣ ਦੇ ਕਾਰਨ ਉਹ ਇਨ੍ਹਾਂ ਰੂਪਾਂ ਰਾਹੀਂ ਸਾਹਿੱਤ ਦੀ ਕੋਈ ਨਿੱਗਰ ਸੇਵਾ ਨਹੀਂ ਕਰ ਸਕੇ, ਇਹ ਸੇਵਾ ਤਦੇ ਹੋ ਸਕਦੀ ਹੈ ਜੇ ਸਾਡੇ ਸਾਹਿਤਿਕ ਸਾਖ ਵਾਲੇ ਕਵੀ ਅਜੇਹੇ ਰੂਪਾਂ ਨੂੰ ਭੁਝਿਓਂ ਚੁਕ ਕੇ ਛਾਤੀ ਨਾਲ ਲਾ ਲੈਣ। ਇਹ ਸਾਡੇ ਪਰੰਪਰਾ-ਸਨਮਾਨੇ ਲੋਕ-ਰੂਪ ਹਨ ਤੇ ਲੋਕ-ਸਨੇਹੀ ਰੁਚੀਆਂ ਰੱਖਨ ਵਾਲੇ ਕਵੀ ਅਜੇ ਤੱਕ ਸ਼ਾਇਦ ਪੂਰੀ ਤਰ੍ਹਾਂ ਨਹੀਂ। ਸਮਝੇ ਕਿ ਇਨ੍ਹਾਂ ਰੂਪਾਂ ਨੂੰ ਦੁਰਕਾਰ ਕੇ ਉਹ ਆਪਣੀ ਕਵਿਤਾ ਨੂੰ ਲੋਕਾਂ ਤੱਕ ਪੁਚਾਉਣ ਦੇ ਕਿੰਨੇ ਸੌਖੇ ਪਰ ਸਬਲ ਸਾਧਨ ਤੋਂ ਵਾਂਝਾ ਰੱਖ ਰਹੇ ਹਨ। ਮੈਂ ਇਹ ਨਹੀਂ ਕਹਿੰਦਾ ਕਿ ਇਹ ਸਾਰੇ ਰੂਪ ਸਾਡੇ ਲੋਕਾਂ ਦੇ ਇਕੋ ਜਹੇ ਪਿਆਰੇ ਹਨ, ਜਾਂ ਇਹ ਸਾਰੇ ਸਾਡੀਆਂ ਨਵੀਆਂ ਲੋੜਾਂ ਅਨੁਸਾਰ ਢਾਲੇ ਜਾ ਸਕਦੇ ਹਨ। ਪਰ ਮੈਂ ਇਹ ਮੰਨਣ ਲਈ ਬਿਲਕੁਲ ਤਿਆਰ ਨਹੀਂ ਕਿ ਇਸ ਵੇਲੇ ਇਨ੍ਹਾਂ ਵਿਚੋਂ ਕੋਈ ਟੂਪ ਅਜੇਹਾ ਨਹੀਂ, ਜਿਸ ਵਿਚ ਸਾਹਿੱਤ ਦੀ ਹੋਰ ਸੇਵਾ ਦੀ ਯੋਗਤਾ ਮੌਜੂਦ ਹੋਵੇ। ਜੇ ਬਾਰਾਂ ਮਾਂਹ ਹੀ ਲੈ ਲਈਏ ਤਾਂ ਮੰਦ ਮੰਦ ਬਦਲਦੀ ਪ੍ਰਕਿਰਤੀ ਦੇ ਵੰਨ ਸਵੰਨੇ ਪਿਛੋਕੜ ਵਿਚ ਗੀਤੀ-ਪ੍ਰਭਾਵ ਨੂੰ ਉਘਾੜਨ ਦੀ ਜਿਹੜੀ ਜ਼ਬਰਦਸਤ ਸ਼ਕਤੀ ਇਸ ਵਿਚ ਹੈ, ਉਸ ਬਾਰੇ ਉਪਰ-ਆਏ ਉਦਾਹਰਣ

੮੪