ਪੰਨਾ:Alochana Magazine 1st issue June 1955.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਚਣ ਤੋਂ ਪਿੱਛੋਂ ਸ਼ਾਂਤ ਨਹੀਂ ਰਹਿ ਜਾਣਾ ਚਾਹੀਦਾ, ਮੇਰਾ ਵਿਸ਼ਵਾਸ਼ ਹੈ ਕਿ ਸਚੇ ਕਲਕਾਰ ਦੀ ਕਲਮ ਅੱਜ ਵੀ, ਇਰ ਰੂਪ ਰਾਹੀਂ, ਮਨ-ਮਰਜ਼ੀ ਦੇ ਭਾਵ ਤੇ ਰਸ ਉਪਰਾਉਣ ਦੇ ਸਮਰਥ ਹੈ। 'ਮੈਂ ਤਵੀਤਖ਼ ਹਾਂ ਹਿੰਦ ਦੀ' ਵਿਚ ਸ੍ਰੀ ਅੰਮ੍ਰਿਤਾ ਜੀ ਨੇ ਜਿਹੜਾ ਛਿਮਾਹੀ ਦਾ ਹਾਲ ਦਿੱਤਾ ਹੈ, ਉਹ ਪੜ੍ਹ ਕੇ ਮੇਰਾ ਵਿਸ਼ਵਾਸ਼ ਹੋਰ ਵੀ ਪੱਕਾ ਹੋਇਆ ਹੈ:

ਪੂਰੇ ਵੀਹ ਸੌ ਤਿੰਨ ਦਾ ਘਟਦਾ ਸੰਮਤ ਸੀ

ਵਧੇ ਫੁਲੇ ਪੰਜਾਬ ਦੀ ਵਧੀ ਵੀ ਘਟ ਗਈ

ਉਚੀਆਂ ਲੰਮੀਆਂ ਪੈਲੀਆਂ ਸਹੇ ਸਾਵੇ ਪੱਤ

ਨਿੱਕੀ ਜਹੀ ਇਕ ਚਿੰਣਗ ਓਸ ਖਲਵਾੜੇ ਦਿੱਤੀ ਘੱਤ

ਧੁਖਦੀ ਅੰਦਰੋ ਅੰਦਰੀ ਚੇਤਰ ਚੜਿਆ ਆਨ

ਸੂਹੀਆਂ ਲਾਟਾਂ ਲਿਸ਼ਕੀਆਂ ਲੋਹਾ ਚੜਿਆ ਸਾਨ

ਪਾਣੀ ਪੰਜ ਦਰਿਆਂ ਦੇ ਬਣ ਗਏ ਤਤੇ ਤੇਲ

ਬਲਦੀ ਉਤੇ ਬਾਲਦੇ ਓਏ ਤੱਕ ਹੋਣੀ ਦੇ ਖੇਲ

ਰਾਜਿਆ ਰਾਜ ਕਰੇੇਦਿਆਂ ਚੜਿਆ ਅੱਜ ਵਸਾਖ

ਏਸ ਨਵੀਂ ਸਦੀ ਦੇ ਮੂੰਹ ਤੇ ਉੱਡ ਉੱਡ ਪੈਂਦੀ ਰਾਖ

ਰਾਜਿਆ ਰਾਜ ਕਰੇਂਂਦਿਆ, ਕਿਹਾ ਕੁ ਚੜਿਆ ਜੇਠ

ਸਿਰ ਤੇ ਕੋਈ ਅਕਾਸ ਨਾ, ਜ਼ਿਮੀ ਨਾ ਪੈਦਾਂ ਹੇਠ

ਰਾਜਿਆਂ ਰਾਜ ਕਰੇੇਂਦਿਆ ਕਿਹਾ ਕੁ ਚੜਿਆ ਸੋਣ

ਓਏ ਆਪ ਬੁਲਾਈਆਂ ਹੋਣੀਆਂ, ਤੇ ਅੱਜ ਰੱਖਣ ਵਾਲਾ ਕੌਣ?

ਕੀ ਇਸ ਉੱਤਮ ਨਮੂਨੇ ਦੇ ਹੁੰਦਿਆਂ ਵੀ ਬਾਰਾਂ ਮਾਂਹ ਪੁਨਰ-ਸੁਰਜੀਤੀ ਦਾ ਹੱਕਦਾਰ ਨਹੀਂ ਬਣਦਾ?

(ਆਲ ਇੰਡੀਆ ਰੇਡੀਓ ਤੋਂ ਪ੍ਰਸਾਰਿਤ ਵਾਰਤਾ, ਥੋੜੇ ਜਿੰਨੇ ਵਾਧਿਆਂ ਨਾਲ,

ਉਹਨਾਂ ਦੀ ਆਗਿਆ ਸਹਿਤ)