ਪੰਨਾ:Alochana Magazine 2nd issue April1957.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਖੀ ਰੀ ਸਾਵਣ ਕੀ ਰੁਤਆਈ। ਘਨੀਅਰ ਘੋਰ ਬਦਲੀ ਲਾਈ ।
ਸੇਜ ਸੰਵੀ ਨੀਂਦ ਨਾ ਆਈ ॥ ਸਾਨੂੰ ਬਿਜਲੀ ਚਮਕ ਡਰਾਈ ।
ਕਾਮਨ ਭਰਦੀ ਉਚੇ ਸਾਹੀ, ਲੈਦੀ ਹਾਹੁਕੇ ॥

ਮੇਰੇ ਮਨ ਵਿਚ ਰੀਸਾਂ ਆਵਲ। ਸਖੀਆਂ ਲੰਮੀ ਚੀਘਾਂ ਪਾਵਨ ॥
ਮੌਲੀ ਹਿੰਦੀ ਕਾਜਲ ਪਾਵਨ, ਉਚੇ ਪਿਪਲ ਪੀਘਾਂ ਪਾਵਨ ।
ਸਖੀਆਂ ਟਨ ਗਹਿਣੇ ਪਾਇਕੇ ॥

ਮਾਵੇ ਮੈਂ ਹਾਲੇ ਭਈ ਬਿਹਾਲ ।। ਮੇਰੇ ਗਲ ਵਿਚ ਖੁਲੜੇ ਵਾਲ ।
ਵਾਲੀ ਲਗਾ ਬਹੁਤ ਜੰਗਾਲ ॥ ਪ੍ਰਭੂ ਜੀ ਮੂਲ ਨ ਗਈਆਂ ਨਾਲ ,

ਰਹੀ ਕੁਰਲਾਇ ਕੇ ॥



ਬਰਖ਼ੁਰਦਾਰ ਕਿਤੇ ਵਲ ਜਾਣੀ ॥ ਸਾਨੂੰ ਬਾਉ ਕਿਥਾਈਓ ਨਾਹੀ ।
ਸਾਡੀਆਂ ਪੌਨ ਸਯਾਮ ਨੂੰ ਆਹੀ । ਸ਼ਾਲਾ ਲਗਨਿ ਬਦ ਦੁਆਈ।
ਕਿਥੇ ਮਾਰਹਿ ਖਪਹਿ ਓਥਾਈ ।। ਮਿਲੇ ਨ ਆਇਕੇ ॥੫॥

ਭਏ ਭਰਿ ਭਾਦੋਂ ਦੇ ਦਿਨ ਗਰਮ ਜੀਵਣ, ਝੂਠ ਅਕਾਰਬ ਜਨਮ,
ਕਲੇਜੇ ਨਿਤ ਸਯਾਮ ਦਾ ਮਰਮ, ਦਾਮਨ-ਗੀਰ ਅਸਾਂ ਨੂੰ ਸ਼ਰਮ,
ਮਰਾਂ ਕੁਛ ਖਾਇ ਲਗੇ ਤਨੁ ਭਰਮੁ ਨ ਜੀਵਾਂ ਕੋ ਘੜੀ ॥

ਅਵੇ ਮੈਂ ਹਾਲੋਂ ਭਈ ਬਿਤਾਬ, ਇਸ਼ਕ ਦੀਆਂ ਫੌਜਾਂ ਚੜੇ ਨਵਾਬ ।
ਪ੍ਰਭ ਥਾਂ ਦੁਰ ਨ ਰਹੀਆਂ ਆਬ, ਕੀਤੀ ਹਾਂ ਇਸ਼ਕ ਨੇ ਖਾਰਿ ਖ਼ਰਾਬ,
ਅਵੇ ਮੈਂ ਜਲ ਕੇ ਭਈ ਕਬਾਬ, ਕਿ ਸੂਲਾਂ ਮੂਹ ਧਰੀ ॥

ਅਵੇ ਮੈਂ ਕਿਉਂ ਕਰਿ ਰਹਾਂ ਅਕੇਲੀ, ਅਜੁ ਬਿਨਾ ਸਾਜਨ ਖਰੀ ਦੁਹੇਲੀ,
ਕੰਤ ਦੇ ਬਾਝੋਂ ਸੇਜ ਕਲੀ, ਸੁੰਝ ਦਿਸਦੇ ਮਹਿਲ ਹਵੇਲੀ,
ਸਾਨੂੰ ਨਜ਼ਰ ਨ ਆਵਨ ਬੇਲੀ, ਰੋਵਾਂ ਦਰਿ ਖੜੀ ।
ਬਰਖੁਰਦਾਰ ਯਾਰ ਸਮਝਾਇ, ਵਿਛੋੜਿਆਂ ਆਨ ਤਤੀ ਦੇ ਭਾਇ,
ਪਿਆਰੇ ਆਵਣ ਦੀ ਦਰਿ ਕਾਇ, ਪੀਆ ਤੁਧ ਬਿਨ ਰਹਿਆ ਨ ਜਾਇ ॥
ਪ੍ਰਭ ਜੀ ਦੇਉ ਦਿਲ ਆਇ, ਕਿ ਤਾਕਤ ਯੌਂ ਗਈ ।।੬।।

ਅਸੁ ਮਿਲੇ ਨੇ ਸਾਡਾ ਕੌਂਤ ਗਿਆ ਤਕ ਰੰਗ ਅਸਾਡਾ ਸ਼ੌਂਕ,
ਤਾਕਤ ਜੋਰ ਨ ਰਹੀਆ ਚੌਪ, ਸਾਨੂੰ ਗਇਆ ਸੁਲਾਂ ਨੂੰ ਸੌਂਪ
ਸਾਡੇ ਮਨ ਵਿਚ ਆਵੇ ਕਛੁ ਇਹ ਬਾਤ ਅਧਰਮ ਦੀ।

੧੪]