ਪੰਨਾ:Alochana Magazine 2nd issue April1957.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਉਹਲਾ ਨਹੀਂ ਰਿਹਾ, ਤੇ ਨਾ ਹੀ ਸੁਧਾਰਵਾਦ ਦੀ ਟੇਕ । ਆਪਣੀ ਪਿਆ ਹੈ ਪੀੜ ਨੂੰ ਨਿਝੱਕ ਹੋ ਕੇ ਗਾਇਆ ਹੈ ।

ਇਕ ਇਸਤੀ ਵਲੋਂ ਪਿਆਰ ਦੇ ਜਜ਼ਬੇ ਦਾ ਖੁਲ੍ਹਾ ਪਰਗਟਾ ਭਾਰਤੀ ਸਮਾਜ ਖਾਸ ਕਰ ਕੇ ਪੰਜਾਬੀ ਸੁਭਾ ਲਈ ਇਕ ਅਲੌਕਿਕ ਘਟਨਾ ਹੈ । ਇੱਥੇ . ਧੀਆਂ, ਭੈਣਾਂ, ਪਤਨੀਆਂ ਲਈ ਸਾਉ ਪੁਣੇ ਦੇ ਜਿਹੜੇ ਮਿਆਰ ਨੀਯਤ ਹਨ- 'ਨਿਰੀ ਗਉ ਹੋਣਾ', ਮੂੰਹ ਵਿਚ ਜ਼ਬਾਨ ਨਾ ਹੋਣਾ, ਮੂੰਹ ਵਿਚ ਜ਼ਬਾਨ ਨਾ ਹੋਣੀ', 'ਅੱਖ ਵੀ ਨਾ ਚੁਕਣੀ' 'ਹਯਾ ਦੀ ਪੁਤਲੀ ਹੋਣਾ' ‘ਚੰਨ ਸੂਰਜ ਦੇ ਮੱਥੇ ਵੀ ਨਾ ਲਗਣਾ' ਇਤਿਆਦਿ ਉਹਨਾਂ ਦੇ ਸਨਮੁਖ ਇਕ ਇਸਤਰੀ ਦਾ ਸ਼ਿੰਗਾਰ ਰਸੀ ਤੇ ਕੁਝ ਵਾਸ਼ਨਾ ਦੀ ਰੰਗਤ ਰਖਣ ਵਾਲੀਆਂ ਕਵਿਤਾਵਾਂ ਲਿਖ ਲਿਖ ਛਾਪਣਾ ਅਲੋਕਾਰ ਹੀ ਤਾਂ ਸੀ । ਸਮਾਜ ਦੇ ਕੰਨ ਇਸ ਨਵੇਂ ਨਗ਼ਮੇ ਨੂੰ ਨਾ ਸੁਣ ਸਕੇ; ਅਤੇ ਕੁਝ ਕੁ ਐਡੀਟਰਾਂ ਨੇ ਤਾੜਨਾ ਕਰ ਭੇਜੀ ਕਿ ਇਸ ਲੜਕੀ ਨੂੰ ਅਜੇਹੀਆ ਖੁਲੀਆਂ ਕਵਿਤਾਵਾਂ ਨਹੀਂ ਲਿਖਣੀਆਂ ਚਾਹੀਦੀਆਂ।

ਇਹ ਘਟਨਾ ਕਾਵਿਤ੍ਰੀ ਦੇ ਸਾਹਿਤਕ ਜੀਵਨ ਵਿਚ ਇਕ ਸੰਕਟ ਦੀ ਘੜੀ ਸੀ । ਸਮਾਜ ਦੇ ਵਿਰੁਧ ਜਾਣ ਲਈ ਬੜੀ ਦਲੇਰੀ ਦੀ ਲੋੜ ਸੀ । ਸਮਾਜ ਦੇ ਵਿਰੁਧ ਜਾਣ ਲਈ ਬੜੀ ਦਲੇਰੀ ਦੀ ਲੋੜ ਸੀ। ਅੰਮ੍ਰਿਤਾ ਨੇ ਇਸ ਚੈਲੰਜ ਨੂੰ ਕਬੂਲ ਕੀਤਾ ਤੇ ਇਕ ਕਵਿਤਾ ‘ਵੇ ਲੋਕੋ ਮੈਨੂੰ ਰੋਕੋ ਨਾ' ਦੇ ਰਾਹੀਂ ਨਾ ਸਿਰਫ ਉਹਨਾਂ ਨੂੰ ਛੱਡਿਆ, ਸਗੋਂ ਅੱਗੇ ਨਾਲੋਂ ਵੀ ਵਧੇਰੇ ਦਲੇਰੀ ਨਾਲ ਲਿਖਣਾ ਸ਼ੁਰੂ ਕਰ ਦਿੱਤਾ । 'ਓ ਗੀਤਾਂ ਵਾਲਿਆਂ' ਤੋਂ ਅੱਗੋਂ ਆਉਣ ਵਾਲੀਆਂ ਰਚਨਾਵਾਂ ਇਸ ਗੱਲ ਦੀਆਂ ਗਵਾਹ ਹਨ।

ਇਹ ਦਲੇਰੀ, ਪਿਆਰ ਸੰਬੰਧੀ ਆਪਣੇ ਮਨੋਭਾਵਾਂ, ਆਖਣਾ ਆਪਣੀ ਨਿਰਾਸ਼ਾ ਨੂੰ ਪਰਗਟਾਣ ਦੀ ਇਹ ਨਿਰਭੈਤਾ ਅੰਮ੍ਰਿਤਾ ਦੀ ਦਾ ਇਕ ਵਿਸ਼ੇਸ਼ ਲੱਛਣ ਹੈ ਤੇ ਲੇਖਕ ਦੀ ਰਾਇ ਵਿਚ ਕਾਵਿਤ੍ਰੀ ਨੂੰ ਦੂਜੇ ਸਾਰੇ ਕਵੀਆਂ ਨਾਲੋਂ ਵਿਸ਼ੇਸ਼ਤਾ ਪਰਦਾਨ ਕਰਦਾ ਹੈ। ਇਸ ਸੰਮਤੀ ਦੇ ਵਿਰੁਧ ਇਹ ਕਿੰਤੂ ਕੀਤਾ ਜਾ ਸਕਦਾ ਹੈ ਕਿ ਪ੍ਰੋਫੈਸਰ ਮੋਹਨ ਸਿੰਘ 'ਮਾਹਿਰ' ਵਿਚ ਵੀ ਤਾਂ ਇਹ ਦਲੇਰੀ ਮੌਜੂਦ ਸੀ ? ਪਰ ਮਰਦ ਨੂੰ ਤਾਂ ਸਾਡੇ ਸਮਾਜ ਨੇ ਸੱਭ ਕੁਝ ਕਹਿਣ ਸੁਣਨ ਦਾ ਅਧਿਕਾਰ ਦਿੱਤਾ ਹੋਇਆ ਹੈ। ਦਲੇਰੀ ਹੈ ਤਾਂ ਇਕ ਔਰਤ ਜਾਤ ਦੇ ਕੁਝ ਇਸ ਤਰ੍ਹਾਂ ਕਹਿਣ ਦੀ:-

ਹੁਸਨ ਮੇਰਾ ਅਗਨੀ,
ਨਿੱਤ ਪਿਆ ਬਲਣਾ,

੨੨]