ਪੰਨਾ:Alochana Magazine 2nd issue April1957.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣ ਸਕੇ, ਤਾਂ ਬਣ ਜਾਏ ਮਲਾਹ
ਤੇਰੇ ਪਿਆਰ ਦੀ ਪਨਾਹ!

ਪਿਆਰ ਦੇ ਇਤਿਹਾਸ ਵਿੱਚੋਂ ਇਕ ਵਰਕਾ ਦੇ ਦੇਈਂ!
ਵਰਕਾ ਤਾਂ ਸ਼ਾਇਦ ਬਹੁਤ ਵੱਡਾ ਹੈ
ਜੀਊਣ ਜੋਗਾ ਹਰਫ਼ ਇੱਕ ਦੇਵਾਂਗੀ ਵਾਹ।
ਤੇਰੇ ਪਿਆਰ ਦੀ ਪਨਾਹ!


............


'ਤੇਰਾ ਖਿਆਲ ਆ ਰਿਹਾ', 'ਬੇ ਆਵਾਜ਼, ਮੈਂ ਤੈਨੂੰ ਪਿਆਰ' ਵੇ ਨਾ ਛੋਹ ਮਾਹੀ', 'ਨੀ ਰਾਹੇ ਰਾਹੇ ਜਾਂਦੀਏ', 'ਵੇ ਮੈਂ ਕੀ ਆਖਾਂ', ਇਸ਼ਕ ਦਾ ਜਨੂਨ','ਸਤਕਾਰ ਹੈ ਬੇਨਿਆਜ਼ ਵਚਨ, 'ਪਿਆਰ ਮੇਰਾ ਹੋ ਗਿਆ','ਯਾਦਾਂ ਦੇ ਹਵਾਲੇ' ਤੇ ਕਈ ਹੋਰ ਕਵਿਤਾਵਾਂ ਇਸ ਵਿਸ਼ੇਸ਼ ਰੰਗ ਵਿੱਚ ਮਿਲ ਜਾਣਗੀਆਂ।

ਅੰਮ੍ਰਿਤਾ ਦੀਆਂ ਕਵਿਤਾਵਾਂ ਦਾ ਇਹ ਸਮਾਜਕ ਪਰਕਰਣ ਇੱਥੇ ਹੀ ਨਹੀਂ ਮੁੱਕ ਜਾਂਦਾ, ਸਗੋਂ ਇਸ ਤੋਂ ਬਹੁਤ ਅਗੇਰੇ ਨਿਕਲ ਕੇ ਇਸ ਨਰੋਏ ਪਰਗਤੀ-ਸ਼ੀਲ ਦ੍ਰਿਸ਼ਟੀ-ਕੋੋਣ ਵਿੱਚ ਬਦਲ ਜਾਂਦਾ ਹੈ। ਉਹ ਸਮਾਜਕ ਬੰਧਨਾਂ ਵਿੱਚ ਫਸੀ ਹੋਈ ਇਸ ਦੀ ਦੁਰਦਸ਼ਾ, ਉਸ ਦੀ ਸਰੀਰਕ ਤੇ ਦੇ ਵਿਰੁਧ ਇਕ ਪ੍ਰਬਲ ਅੰਦੋਲਣ ਚਲਾਉਂਦੀ ਹੈ ਤੇ ਸਮਾਜ ਹੋਈਆਂ ਕੀਮਤਾਂ ਤੇ ਕਿੰਤੂ ਕਰਦੀ ਹੈ। ਆਖਰ ਸਾਡੇ ਸਮਾਜ ਦੀਆਂ ਕੀਮਤਾਂ ਵੀ ਕੀ ਹਨ? ਇੱਥੇ ਔਰਤ ਦੀ ਇੱਜ਼ਤ ਇਕ ਕੱਚੀ ਤੰਦ ਤੋ ਵੱਧ ਮੁਲ ਨਹੀਂ ਪਾਂਦੀ। ਉਸ ਦੀ ਸਾਰੀ ਉਮਰ ਰੋਕਾਂ ਤੇ ਬੰਧਨਾਂ ਵਿਚ ਕੱਟਦੀ ਹੈ। ਬਾਲੜੀ ਉਮਰ ਵਿਚ ਉਹ ਆਪਣੇ ਮਾਪਿਆਂ ਦੇ ਵੱਸ ਵਿਚ ਹੁੰਦੀ ਹੈ। ਪਣੇ ਪਿਆਂ ਤੋਂ ਪਿੱਛੋਂ ਆਪਣੇ ਪਤੀ ਦੇਵ ਦੀ ਦਾਸੀ, ਤੇ ਜੇ ਕਿਤੇ ਪਤੀ ਦੇ ਚਲਾਣਾ ਕਰ ਜਾਵੇ ਤਾਂ ਮਨੂੰ ਦਾ ਕਾਨੂੰਨ ਉਸ ਨੂੰ ਉਸ ਦੇ ਪੁਤਰਾਂ ਦੀ ਦਬੇਲ ਬਣਾ ਦਿੰਦਾ ਹੈ। ਉਸ ਦੀ ਆਪਣੀ ਕੋਈ ਆਵਾਜ਼ ਨਹੀਂ ਹੁੰਦਾ ਤੇ ਜੇ ਕਿਤੇ

੨੮