ਪੰਨਾ:Alochana Magazine 2nd issue April1957.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰੇ ਨਾ ਅੰਗੀਕਾਰ!
ਵਾਹ ਵਾਹ ਮਾਤ ਲੋਕ ਦਾ ਜਗ
ਵਾਹ ਜੋਗੀ ਦਾ ਜੋਗ
ਇਹ ਜੋਗੀ ਤਾਂ ਅਜੇ ਨਾ ਫਸਦੇ
ਮੋਹ ਮਾਇਆ ਦੇ ਰੋਗ!
ਜੀਣ ਲਈ ਤਾਂ ਧਰਤੀ ਇਸ ਦਾ
ਸਹਿ ਨਾ ਸੱਕੀ ਭਾਰ।
ਮਰਨ ਲਈ ਹੁਣ ਥਾਂ ਭਾਲਦੀ
ਖੜੀ ਵਿਆਹੁਤਾ
ਪਤੀ ਦੇਵ ਦੇ ਦੁਆਰ!

ਪਿਆਰ ਦੇ ਮਾਮਲੇ ਵਿੱਚ ਇਸਤਰੀ ਉੱਤੇ ਸਮਾਜ ਵਲੋਂ ਲੱਗੀਆਂ ਰੋਕਾਂ ਦਾ ਚਿੱਤਰਣ, ਇਸ ਤੋਂ ਵੱਧ ਸੁੁਚੱਜਤਾ ਨਾਲ ਹੋਰ ਕੀ ਹੋ ਸਕਦਾ ?

ਅਜੇ ਜਾਗ ਨਾ ਹੋਈ ਸੁਰਖਰੂ
ਅਜੇ ਨੀਂਦਰਾਂ ਉੱਤੇ ਪਹਿਰੇ
ਕਿਸੇ ਵੇਲੇ ਕੋਈ ਆਵੇ!

ਅਜੇ ਸਮਾਜੀ ਸਿੱਕੇ ਖੋਟੇ
ਅਜੇ ਉਲਾਰੂ ਵੱਟੇ ਇਸ ਦੇ
ਕੋਈ ਕੀਕਣ ਪਿਆਰ ਤੁਲਾਵੇ।

ਦੂਰ ਪਿਆ ਕੋਈ ਗਾਵੇ
ਸਾਂਭ ਸਿੱਕਰੇ ਪਿਆਰਾਂ ਵਿਚੋਂ
ਯਾਦ ਪਿਆ ਕੋਈ ਆਵੇ!

ਸੁਫਨੇ ਵਿੱਚ ਵੀ ਆਉਣ ਦੀ ਮਨਾਹੀ! ਸਮਾਜ ਤੇ ਇਸ ਤੋਂ ਵਧ ਕੇ ਹੋਰ ਕੀ ਚੋਣ ਹੋ ਸਕਦੀ ਹੈ?

ਇਕ ਬੇ-ਜ਼ਬਾਨ ਬੱਚੀ ਨੂੰ ਉਸ ਦੀ ਮਨ-ਮਰਜ਼ੀ ਤੋਂ ਬਿਨਾਂ, ਜਿਥੇ ਜੀ ਆਵੇ ਨੂੜ ਦੇਣਾ ਤੇ ਫਿਰ ਕਹਿਣਾ ਕਿ 'ਕੰਨਿਆ ਦਾਨ ਮਹਾਂ ਦਾਨ' ਹੈ ਤੇ ਇਸ ਰਾਹੀਂ ਲੋਕ ਪਰਲੋਕ ਸੰਵਾਰੇ ਜਾਣ ਦੀ ਆਸ ਰਖਣੀ ਇਸ ਵਿਚਾਰ ਦਾ ਥੋਥਾਪਣ ਵੀ ਕਵਿਤ੍ਰੀ ਦੀ ਇਕ ਕਵਿਤਾ 'ਕੰਨਿਆ-ਦਾਨ' ਦਾ ਵਿਸ਼ਾ ਬਣਿਆ ਹੈ ।

੩੦