ਪੰਨਾ:Alochana Magazine 2nd issue April1957.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਨ ਦਿਹਾੜੇ ਵੇਚਣ ਦੇ ਵੀ
ਹੋ ਜਾਂਦੇ ਹੱਕਦਾਰ।

ਤੇ ਇਕ ਬਾਜ਼ਾਰ ਵਿੱਚ ਹੌਲੇ ਹੌਲੇ
ਰਾਤ ਦੀਆਂ ਸ਼ਾਹੀਆਂ ਦੀ ਓਹਲੇ
ਓਹੋ ਸੌਦਾ
ਓਹੋ ਪੱਤਾ
ਅੌੌਂਦੇ ਨੇ ਖ਼ਰੀਦਾਰ
ਜਿਸਮਾਂ ਦਾ ਵਿਉਪਾਰ।

ਰੋਜ਼ ਤੋਲਦੇ ਮਾਸ
ਰੋਜ਼ ਵੇਚਦੇ ਲਹੂ
ਤੇ ਆਖ਼ਰਕਾਰ ਵੱਟ ਲੈਂਦੇ ਨੇ
ਲਹੂੂ-ਮਿੱਟੀ ਦੇ ਨਿਕੇ ਨਿਕੇ
ਸਿੱਕ ਦੋ-ਤ੍ਰੈੈ- ਚਾਰ।

ਪ੍ਰਸ਼ਨ ਉਠਦਾ ਹੈ ਕਿ ਆਖਰ ਕਵਿਤ੍ਰੀ ਚਾਹੁੰਦੀ ਕੀ ਹੈ? ਕੀ ਉਹ ਚਾਹੁੰਦੀ ਹੈ ਕਿ ਸਮਾਜ ਵਿਚ ਕੋਈ ਨੇਮ ਲਾਗੂ ਨ ਹੋਣ? ਕੀ ਇੱਥੇ ਜੰਗਲ ਦਾ ਕਾਨੂੰਨ ਪਰਚਲਤ ਹੋਵੇ? ਕੀ ਕੋਇਲ ਨੂੰ 'ਕਾਵਾਂ ਦੇ ਆਲ੍ਹਣੇ[' ਵਿੱਚ ਪਲਦਿਆਂ ਹੋਇਆਂ 'ਅਜ਼ਲਾਂ ਦੀ ਬੋਲੀ' ਬੋਲਣ ਦੀ ਆਗਿਆ ਦੇ ਦਿੱਤੀ ਜਾਵੇ? ਕੀ 'ਉਰਲੇ ਪਾਰ' ਖਲੋਤੀ ਪ੍ਰੇਮੀਕਾ ਤੇ 'ਪਰਲੇ ਪਾਰ' ਖੜੇ ਪ੍ਰੇਮੀ ਦੇ ਵਿਚਕਾਰ ਗੱਡੀਆਂ ਸਮਾਜ ਦੀਆਂ ਚਾਰ ਸਲਾਖਾਂ ਨੂੰ ਲਿਫਣ ਦਿੱਤਾ ਜਾਵੇ? ਨਹੀਂ, ਨਿਸਚੈ ਨਹੀਂ? ਮਨੁੱਖ ਨੇ ਆਖਰ ਸਮਾਜ ਨੂੰ ਚਲਾਣਾ ਹੈ। ਉਸ ਨੂੰ ਕੋਈ ਨ ਕੋਈ ਰੋਕਾਂ ਸਵੀਕਾਰ ਕਰਨੀਆਂ ਹੀ ਪੈਣਗੀਆਂ| ਕਵਿਤ੍ਰੀ ਦੀ ਮੰਗ ਤਾਂ ਇਹ ਹੈ ਕਿ ਸਮਾਜ ਦੇ ਨਾਤੇ ਸਮਾਨਤਾ ਤੇ ਬਰਾਬਰੀ ਦੀਆਂ ਨੀਹਾਂ ਤੇ ਰਖੇ ਹੋਏ ਹੋਣ, ਨਾ ਕਿ ਜਬਰ ਤੇ। ਔਰਤ ਆਪਣਾ ਪਿਆਰ ਮਰਦ ਨੂੰ ਦੇਵੇ--ਆਪਣੀ ਮਨ ਮਰਜ਼ੀ ਨਾਲ, ਕਿਸੇ ਮਜਬੂਰੀ ਹੇਠ ਨਾ| ਕੇਵਲ ਅਜਿਹਾ ਸਮਾਜ ਹੀ ਨਰੋਇਆ ਕਿਹਾ ਜਾ ਸਕਦਾ ਹੈ, ਜਿਸ ਦੇ ਸੰਬੰਧ ਸਮਾਨਤਾ ਤੋਂ ਛੁੱਟ ਹੋਰ ਕਿਸੇ ਆਧਾਰ-ਸ਼ਿਲਾ ਤੇ ਨਿਰਭਰ ਨਾ ਹੋਣ। ਤੇ ਇਸ ਸਮਾਨਤਾ ਦੀ ਸਭ ਤੋਂ ਵੱਡੀ ਲੋੜ ਆਰਥਕ ਖੇਤਰ ਵਿੱਚ ਹੈ, ਜਿਸ ਬਿਨਾਂ ਨਾ ਸਮਾਜਕ ਸ੍ਵਤੰਤਰਾ ਰਹਿੰਦੀ ਹੈ, ਨਾ ਧਾਰਮਿਕ ਤੇ ਨਾ ਹੀ ਰਾਜ-ਨੀਤਕ।

[੩੩