ਪੰਨਾ:Alochana Magazine 2nd issue April1957.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਮਿਲਦੀ, ਨਾ ਹੀ ਉਹ ਗੁਰਬਖਸ਼ ਸਿੰਘ ਵਾਲੇ ਰੂਹਾਂ ਦੇ ਪਿਆਰ ਵਿੱਚ ਵਿਸ਼ਵਾਸ ਰੱਖਦੀ ਹੈ। ਉਸ ਲਈ ਇਹ ਨਿਰੇ ਖਿਡੌਣੇ ਹਨ :-

ਮੇਰੇ ਦੇਵ!
ਮੈਂ ਲਹੁ-ਮਿੱਟੀ

ਰੂਹਾਂ ਦਾ ਰਿਸ਼ਤਾ
ਅਸਮਾਨਾਂ ਦੀ ਖੀਂਘ
ਸੋਹਣੇ ਨੇ ਰੰਗ
ਪਰ ਜਾਵੇ ਨਾ ਝੂਟੀ।
ਮੇਰੇ ਦੇਵ!
ਮੈਂ ਲਹੂ-ਮਿੱਟੀ!

ਰੂਹਾਂ ਦੇ ਰਿਸ਼ਤੇ
ਤੇ ਆਤਮ ਪਹਿਚਾਣ
ਅਜੇ ਨਾ ਇਹ ਲੰਘੇ
ਜਿਸਮਾਂ ਦੀ ਲੀਕ,
ਅਜੇ ਨਾ ਉਲੰਘੇ
ਇਹ ਮਾਸਾਂ ਦੀ ਹੱਦ,
ਅਜੇ ਹੱਝ ਮਿੱਠੇ
ਮੰਗਦੀ ਏ:
ਲਹੁ-ਮਿੱਟੀ।

ਇਹ ਮਮਤਾ ਨਹੀਂ ਛੁੱਟੀ
ਇਹ ਚਾਹ ਨਹੀਂ ਨਿਖੁੱਟ
ਮੇਰੇ ਦੇਵ!
ਮੈਂ ਲਹੂ ਮਿੱਟੀ।

ਇਸੇ ਕਾਰਨ ਕਵਿਤ੍ਰੀ ਦੇ ਗੀਤ ਜ਼ਿਮੀਂ ਦੇ ਗੀਡ ਹਨ ਤੇ ਉਸ ਦਾ ਪਿਆਰ ਮੋਹਨ ਸਿੰਘ ਵਾਂਗ ਧਰਤੀ ਦਾ ਪਿਆਰ।

ਗੀਤ ਮੇਰੇ ਇਹ ਗੀਤ ਜ਼ਿਮੀਂ ਦੇ,

ਉਡਣ ਨਾ ਖੰਡਾਂ ਦੀ ਚਾਲ

[੩੭