ਪੰਨਾ:Alochana Magazine 2nd issue April1957.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਇਸ ਦਾ ਸਮੁੱਚਾ ਅਸਰ ਇਹ ਹੁੰਦਾ ਹੈ ਕਿ ਉਸ ਦਾ ਇਕ ਇਕ ਬੋਲ, ਇਕ ਇਕ ਸ਼ਬਦ ਮਿੱਠੀਆਂ ਯਾਦਾਂ ਨਾਲ ਲੱਦਿਆ ਹੁੰਦਾ ਹੈ । ਨਾਲੇ ਉਸ ਦੀ ਕਵਿਤਾ ਵਿਚ ਭਾਵਾਂ ਦੀ ਤੇ ਅਰਥਾਂ ਦੀ ਵਿਸ਼ਾਲਤਾ ਆ ਜਾਂਦੀ ਹੈ । ਉਦਾਹਰਣ ਵਜੋਂ ਮੋਹਨ ਸਿੰਘ ਦਾ ਇਹ ਗੀਤ ਦੇਖੋ ‘ਤੇਰੇ ਘੁੰਡ ਤੇ ਚਿੱਤਰੇ ਫੁੱਲ ਸੋਹਣੇ ਜਦ ਨਜ਼ਰ ਫੁੱਲਾਂ ਦੇ ਨਾਲ ਲੜੀ, ਖੁਸ਼ਬੂ ਇਹਨਾਂ ਦੀ ਮਗਜ਼ ਚੜੀ . ਰਹੀ ਹੱਬ ਵਿੱਚ ਘੁੰਡ ਦੀ ਚੂਕ ਫੜੀ, ਅਸੀਂ ਏਥੇ ਹੀ ਗਏ ਭੁਲ ਸੋਹਣੇ ਤੇਰੇ ਘੁੰਡ ਤੇ ਚਿੱਤਰੇ ਫੁੱਲ ਸੋਹਣੇ ਤੇਰੇ ਘੁੰਡ ਦੀ ਵੇਖ ਬਹਾਰ ਸਜਨ ਤੇਰੇ ਮੁਖ ਲਈ ਕੀਤੇ ਤਿਆਰ ਸਜਨ, ਹੰਝੂਆਂ ਦੇ ਏ ਹਜ਼ਾਰ ਸਜਨ, ਸਾਥੋਂ ਬਾਹ ਵਿੱਚ ਹੀ ਗਏ ਭੁਲ ਸੋਹਣੇ, ਤੇਰੇ ਘੁੰਡ ਦੇ ਚਿੱਤਰ ਫੁੱਲ ਸੋਹਣੇ । ਹੁਣ ਬੋਲ ਭਾਵੇਂ ਨਾ ਬੋਲ ਸਜਨ, ਘੁੰਡ ਖੋਹਲ ਭਾਵੇਂ ਨਾ ਖੋਹਲ ਸਜਨ, ਬਹਿ ਵਜੀਏ ਭੇਰੇ ਕੋਲ ਸਨ ਸਾਨੂੰ ਏਨੀ ਦੇ ਛੱਡ ਖੁਲ ਸੋਹਣੇ ਤੇਰੇ ਘੰਡ ਤੇ ਚਿੱਤਰੇ ਫੁਲ ਸੋਹਣੇ ਇਹ ਗੀਤ ਆਪਣੀ ਸਫੀ ਪਰਸਥਿਤੀਆਂ ਦੇ ਕਾਰਨ ਦੋਧਾਰੀ ਤਲਵਾਰ ਬਣ ਗਇਆ ਹੈ । ਇਸ ਦਾ ਰਸ ਦੁਨੀਆਵੀ ਪੱਧਰ ਤੇ ਵੀ ਮਾਣਿਆ ਜਾ ਸਕਦਾ ਹੈ ਤੇ ਆਤਮਿਕ ਪੱਧਰ ਤੇ ਵੀ । ਅਜੇਹੀ ਅਨੇਕ-ਪੱਖੀ ਅਪੀਲ ਅੰਮ੍ਰਿਤਾ ਦੀ ਕਵਿਤਾ ਦਾ ਲੱਛਣ ਨਹੀਂ ਹੈ । ਤਕਨੀਕੀ ਪੱਖ ਤੋਂ ਸਫ਼ੀਰ ਨੂੰ ਵੀ ਉਹ ਨਿਪੁੰਣਤਾ ਪ੍ਰਾਪਤ ਨਹੀਂ, ਜੋ ਮੋਹਨ ਸਿੰਘ ਨੂੰ ਹੈ, ਪਰ ਉਸ ਦੀ ਆਪਣੀ ਵਿਸ਼ੇ ਬ ਸ਼ੈਲੀ ਹੈ ਜੋ ਉਸ ਨੇ ਇਸ ਸਦੀ ਦੇ ਤੀਜੇ ਦਾਹਕੇ ਦੇ ਕੁੱਝ ਅੰਗਜ ਤੇ ਫਰਾਂਸੀਸੀ ਲਿਖਾਰੀਆਂ [੪੧