ਪੰਨਾ:Alochana Magazine 2nd issue April1957.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਰਥਕ ਪੀੜਾਂ, ਰਾਜਨੀਤਕ ਅਕੜਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਜੀਵਨ-ਘੋਲ ਵਲ ਵੀ ਸੰਕੇਤ ਹਨ। ਇਸ ਤਰ੍ਹਾਂ ਇਹਨਾਂ ਨੂੰ ਜੀਵਨ ਦੀਆਂ ਕੌੜੀਆਂ ਸਚਿਆਈਆਂ ਦੇ ਪਰਦੇ ਤੇ ਚਿਤਰ ਕੇ ਬੜਾ ਯਥਾਰਥਕ ਰੰਗ ਦੇ ਦਿੱਤਾ ਗਇਆ ਹੈ।

ਕਾਵਿਤ੍ਰੀ ਦਾ ਦਰਜਾ ਇਕ ਗੀਤ-ਕਾਰ ਵਜੋਂ ਬਹੁਤ ਉੱਚਾ ਹੈ। ਉਸ ਦਾ ਇਸ੍ਤ੍ਰੀ-ਮਨ ਦੀਆਂ ਪੀੜਾਂ ਦਾ ਅਨੁਭਵ ਬਹੁਤ ਪ੍ਰਬਲ ਹੈ ਤੇ ਇਸ ਦਾ ਸੰਚਾਰ ਹਰ ਵੀ ਪ੍ਰਬਲ। ਕਿਸੇ ਕਲਾਕਾਰ ਪਾਸ ਡੂੰਘਾ ਅਨੁਭਵ ਹੋਣਾ ਉਸ ਦੇ ਮਹਾਨ ਹੋਣ ਦੀ ਨਿਸ਼ਾਨੀ ਨਹੀਂ ਬਣ ਜਾਂਦਾ। ਲੋੜ ਉਸ ਅਨੁਭਵ ਨੂੰ ਸ਼ਕਤੀਸ਼ਾਲੀ ਢੰਗ ਨਾਲ ਦੂਜਿਆਂ ਤਕ ਅਪੜਾਣ ਦੀ ਹੈ। ਇਸ ਵਿੱਚ ਅੰਮ੍ਰਿਤਾ ਨਿਪੁੰਣ ਹੈ। ਕਵਿਤਾ ਦਾ ਅਸਲ ਖੇਤਰ ਭਾਵਾਂ ਦਾ ਹੈ। ਇਸ ਰਾਹੀਂ ਵਿਚਾਰ ਵੀ ਪੇਸ਼ ਕੀਤੇ ਜਾਂਦੇ ਹਨ। ਪਰ ਵਿਚਾਰਾਂ ਨੂੰ ਸਥੂਲ ਰੂਪ ਦੇ ਲਿਆ ਜਾਂਦਾ ਹੈ। ਤਾਂ ਜੋ ਉਹ ਭਾਵਾਂ ਨੂੰ ਅਪੀਲ ਕਰਨ। ਬਿੰਬਾਂ ਦੀ ਵਰਤੋਂ ਇਸ ਅਸਰ ਨੂੰ ਉਪਜਾਉਣ ਵਿਚ ਬਹੁਤ ਸਹਾਈ ਹੁੰਦੀ ਹੈ। ਅਮ੍ਰਿਤਾ ਇਸ ਹੁਨਰ ਤੋਂ ਜਾੰਣੂ ਹੈ। ਉਹ ਵਿਚਾਰ ਵੀ ਪੇਸ਼ ਕਰਦੀ ਪਰ ਸੁੁਹਣੇ ਸੁਹਣੇ ਚਿੱਤਰਾਂ ਵਿਚ ਲਪੇਟ ਕੇ। ਉਸ ਦੇ ਚਿੱਤਰ ਤੇ ਭਾਦੁ ਇਕ ਹੋਏ ਪਰਤੀਤ ਹੁੰਦੇ ਹਨ। ਇਸੇ ਵਿੱਚ ਉਸ ਦੀ ਮਹਾਨਤਾ ਹੈ।

ਇਸ ਵਕਤ ਤਕ ਅੰਮ੍ਰਿਤਾ ਪੰਜਾਬੀ ਸਾਹਿੱਤ ਵਿੱਚ ਇਕ ਗੀਤਕਾਰ ਵਜੋਂ ਬਹੁਤ ਉੱਚ ਸਥਾਨ ਬਣਾ ਚੁਕੀ ਹੈ। ਪਰ ਉਸ ਦੀ ਕਲਾ ਵਿੱਚ ਹੋਰ ਵਿਕਾਸ ਹੋਣ ਦੀ ਸੰਭਾਵਨਾ ਮੱਕੀ ਨਹੀਂ। ਇਸ ਵਕਤ ਉਹ ਆਪਣੇ ਜੀਵਨ ਦੇ ਅਠਤ੍ਰੀਵੇਂ ਸਾਲ ਵਿਚ ਹੈ ਤੇ ਉਸ ਨੇ ਘਟੋ ਘਟ ਦੋ ਤਿੰਨ ਦਹਾਕੇ ਹੋਰ ਲਿਖਣਾ ਹੈ| ਉਸ ਪਾਸੋਂ ਇਸ ਤੋਂ ਉਚੇਰੀ-ਬਹੁਤ ਉਚੇਰੀ ਕਵਿਤਾ ਦੀ ਆਸ ਨਿਸਚੇ ਹੀ ਰਖੀ ਜਾ ਸਕਦੀ ਹੈ।

ਇਕ ਸ਼ਬਦ ਅੰਮ੍ਰਿਤਾ ਦੀ ਬੋਲੀ ਬਾਰੇ। ਅੰਮ੍ਰਿਤਾ ਪੰਜਾਬ ਦੇ ਕੇਂਦਰੀ ਲਕੇ ਦੀ ਜੰਮ ਪਲ ਹੈ। ਪੰਜਾਬੀ ਦੇ ਉੱਚ ਕੋਟੀ ਦੇ ਵਿਦਵਾਨਾਂ ਦੇ ਪਰਭਾਵ ਹੇਠ ਉਸ ਦੀ ਕਲਾ ਵਿਗਸਤ ਹੋਈ ਹੈ। ਇਸ ਕਾਰਨ ਉਸ ਨੂੰ ਪੰਜਾਬੀ ਦੇ ਸ਼ੁੱਧ ਰੂਪ ਉੱਤੇ ਬੜਾ ਕਾਬੂ ਹੈ। ਉਸ ਦਾ ਸ਼ਬਦ-ਭੰਡਾਰ ਬੜਾ ਵਿਸ਼ਾਲ ਹੈ। ਉਸ ਦੀ ਲਿਖਤ ਵਿਚ ਧ੍ਰੂਹ ਘਸੀਟ ਦਾ ਕਿਧਰੇ ਪਰਭਾਵ ਨਹੀਂ ਪੈਂਦਾ। ਸ਼ਬਦ ਤੇ ਵਿਚਾਰ ਇਕ ਦੇ ਲਗਦੇ ਹਨ। ਕੋਈ ਸ਼ਬਦ ਨਹੀਂ ਰੜਕਦਾ| ਕਮਾਲ ਦਾ ਆਪ-ਮੁਹਾਰਾ-ਪਣ

[੪੫