ਪੰਨਾ:Alochana Magazine 2nd issue April1957.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰੂਪਣ ਕੀਤਾ ਹੈ। ਇੰਜ ਲੋਕ ਗੀਤਾਂ ਦੇ ਭਿੰਨ ਭਿੰਨ ਵਿਸ਼ੇ ਇਕ ਬੜੇ ਨਰੋਏ ਰੂਪ ਵਿਚ ਉਘੜ ਆਏ ਹਨ| ਹਰੇਕ ਗੀਤ ਦੇ ਨਾਲ ਕਵਿਤ੍ਰੀ ਵਲੋਂ ਕੁੱਝ ਟੂਕਾਂ,ਕੁੱਝ ਟੀਕਾ ਟਿੱਪਣੀ ਨਾਲ ਦਿੱਤੀ ਹੋਈ ਹੈ, ਜੋ ਗੀਤਾਂ ਦੇ ਰਸ ਨੂੰ ਵਧਾਣ ਵਿਚ ਸਹਾਈ ਹੁੰਦੀ ਹੈ।

'ਮੌਲੀ ਤੇ ਮਹਿੰਦੀ' ਵਿਚ ਇਹ ਤਰਤੀਬ ਬਦਲ ਦਿੱਤੀ ਹੈ। ਇੱਥ ਲੋਕਗੀਤਾਂ ਦੇ ਉਹਨਾਂ ਪਾਤਰਾਂ ਨੂੰ ਇਕ ਲੜੀ ਰੂਪ ਵਿਚ ਪੇਸ਼ ਕੀਤਾ ਹੈ ਜਿਨ੍ਹਾਂ ਨੇ ਲੋਕ-ਕਲਪਣਾਂ ਨੂੰ ਰੁੁੰਬ ਗੀਤ ਅਖਵਾਏ। ਇਹਨਾਂ ਵਿਚ ਹੀਰ ਰਾਂਝਾ ਸੱਸੀ ਪੁੁੰਨੂੰ,ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾਂ ਤੋਂ ਛੁੱਟ ਕਈ ਨਵੇਂ ਨਾਂ ਸਿੱਬੀ, ਗਮਰੋ,ਮੇਹਣਾ, ਨਾਖੂੂ ਗੱਦਣ, ਅੱਛਰ, ਕਿਰਪੀ, ਗੁਲਾਬੋੋ ਆਦਿ ਆ ਰਲੇ ਹਨ। ਇਨ੍ਹਾਂ ਤੋਂ ਪਤਾ ਲਗਦਾ ਹੈ ਕਿ ਮਸ਼ੀਨੀ ਯੁਗ ਦੇ ਆਉਣ ਤੇ ਨਵੀਂ ਸਿਖਿਆ-ਪਰਣਾਲੀ ਦੇ ਫੇਲਣ ਨਾਲ ਲੋਕ ਗੀਤਾਂ ਦੀ ਰਚਨਾ ਵਿੱਚ ਕੋਈ ਰੋਕ ਨਹੀਂ ਆਈ। ਲੋਕ ਪ੍ਰਤਿਭਾ ਪਿੱਛੇ ਵਾਂਗ ਹੁਣ ਵੀ ਆਪਣੇ ਭਾਵਾਂ ਦਾ ਪਰਕਾਸ਼ ਗੀਤਾਂ ਰਾਹੀਂ ਲਭਦੀ ਰਹਿੰਦੀ ਹੈ। ਇਹੋ ਹੀ ਕੌਮਾਂ ਦੀ ਜ਼ਿੰਦਗੀ ਹੈ।

ਲੋਕ-ਗੀਤਾਂ ਦੇ ਸੰਗ੍ਰਹ ਕਰਨ ਵਿੱਚ ਆਉਂਦੀ ਔਕੜਾਂ ਦਾ ਜ਼ਿਕਰ ਕਰਦਿਆਂ ਅੰਮ੍ਰਿਤਾ ਲਿਖਦੀ ਹ-

'ਮੇਰੇ ਤਜਰਬੇ ਵਿਚ ਆਇਆ ਹੈ ਕਿ ਇਕ ਇਸਤ੍ਰੀ ਕੋਲੋਂ ਇਕ ਇਸਤ੍ਰੀ ਹੀ ਗੀਤ ਲੈੈ ਸਕਦੀ ਹੈ, ਉਹ ਵੀ ਬੜੀ ਸਬਰ ਭਰੀ ਮਿਹਨਤ ਨਾਲ।' ਲੋਕ-ਗੀਤਾਂ ਦਾ ਖਜ਼ਾਨਾ ਵਡੇਰੀ ਉਮਰ ਦੀਆਂ ਆਮ ਤੌਰ ਤੇ ਅਣਪੜ ਦੇ ਕਬਜ਼ੇ ਵਿਚ ਹੁੰਦਾ ਹੈ ਤੇ ਉਹ ਇਸ ਨੂੰ ਬੜੀ ਈਰਖਾ ਨਾਲ ਛੁਪਾਉਂਦੀਆਂ ਹਨ। ਇਸ ਲਈ ਇਹਨਾਂ ਦਾ ਇਕੱਠਾ ਕਰਨਾ ਤੇ ਉਹਨਾਂ ਨੂੰ ਇਕ ਸੁਚੱਜੇ ਰੂਪ ਪੇਸ਼ ਕਰਨਾ ਮੌਲਕ ਕਿਰਤ ਕਰਨ ਨਾਲੋਂ ਘਰ ਨਹੀਂ ਹੁੰਦਾ।

ਇਹਨਾਂ ਲੋਕ ਗੀਤਾਂ ਦਾ ਇਕਤ੍ਰ ਕਰਨਾ ਅੰਮ੍ਰਿਤਾ ਨੂੰ ਉਸ ਦੇ ਸਾਹਿੱਤਿਕ ਜੀਵਨ ਵਿਚ ਕਿੰਨਾ ਕੁ ਸਹਾਈ ਹੋਵੇਗਾ, ਇਸ ਦਾ ਪਤਾ ਸਮਾਂ ਦੇਵੇਗਾ। ਪਰ ਇਕ ਗਲ ਨਿਸਚੇ ਨਾਲ ਕਹੀ ਜਾ ਸਕਦੀ ਹੈ ਕਿ ਇਹਨਾਂ ਰਾਹੀਂ ਉਸ ਨੂੰ ਨਵੇਂ ਰੂਪ, ਨਵੇਂ ਛੰਦ-ਪਰਬੰਧ, ਨਵੀਆਂ ਘਾੜਤਾਂ ਸੁਝਣਗੀਆਂ, ਉਸ ਦੇ ਸੰਕੇਤਾਂ (References) ਦਾ ਘੇਰਾ ਵਿਸ਼ਾਲ ਹੋਵੇਗਾ ਤੇ ਉਸ ਦੀ ਕਵਿਤਾ ਤੇ ਪੰਜਾਬੀ ਕਵਿਤਾ ਦੋਹਾਂ ਵਿਚ ਰੰਗੀਨੀ ਵਧੇਗੀ।

ਅੰਮ੍ਰਿਤਾ ਨੇ ਕਵਿਤਾ ਤੋਂ ਛੁੱਟ ਵਾਰਤਕ ਤੇ ਵੀ ਕਲਮ ਚਲਾਈ ਹੈ। ਇਸ

[੪੭