ਪੰਨਾ:Alochana Magazine 2nd issue April1957.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵਕਤ ਤਕ ਉਸ ਨੇ ਚਾਰ ਨਾਵਲ-ਜੋ ਸ਼ਿਰੀ, ਡਾਕਟਰ ਦੇਵ, ਪਿੰਜਰ ਤੇ ਅਲ੍ਹੁਣਾ ਅਤੇ ਦੋ ਕਹਾਣੀ ਸੰਗ੍ਰਹ-- ਛਬੀ ਵਰ੍ਹੇ ਬਾਦ ਤੇ ਕੁੰਜੀਆਂ ਦਿੱਤੇ ਹਨ। ਇਹਨਾਂ ਵਿਚੋਂ ਬਹੁਤਿਆਂ ਦਾ ਵਿਸ਼ਾ ਇਸਤ੍ਰੀ ਜਾਤੀ ਦੀ ਦੁਰਦਸ਼ਾ ਜਾਂ ਪਿਆਰ ਦੀ ਪਰਫੁਲਤਾ ਵਿਚ ਸਮਾਜ ਦੀਆਂ ਪਾਈਆਂ ਹੋਈਆਂ ਔਕੜਾਂ ਤੇ ਉਹਨਾਂ ਤੋਂ ਉਪਜੀਆਂ ਮਾਨਿਸਕ ਗੁੰਝਲਾਂ ਦਾ ਵਰਣਨ ਹੈ। ਇਹਨਾਂ ਵਿਸ਼ਿਆਂ ਨੂੰ ਨਾਵਲਕਾਰ ਨੇ ਮਨੋ-ਵਿਗਿਆਨਕ ਦ੍ਰਿਸ਼ਟੀਕੋਣ ਦੇਣ ਦਾ ਯਤਨ ਕੀਤਾ ਹੈ ਪਰ ਬਿਆਨ ਬਹੁਤੀ ਥਾਈਂ ਸੌਧਿਕ ਨਾਲੋਂ ਉਪਭਾਵਕ ਵਧੇਰੇ ਹੋ ਗਿਆ ਹੈ । ਇਸ ਕਾਰਨ ਵਿਸ਼ਾ ਆਪਣੀ ਗੰਭੀਰਤਾ ਅਤੇ ਮਹਾਨਤਾ ਦੇ ਬਾਵਜੂਦ ਸਦੀਵੀ ਟੁੁੰਬ ਦੇਣੋੋਂ ਅਸਮਬ ਰਹਿ ਜਾਂਦਾ ਹੈ।

ਨਾਵਲ ਨੂੰ ਸਿਆਣਿਆ ਜੀਅ ਪਰਚਾਵੇ ਦਾ ਸਾਧਨ ਆਖਿਆਂ ਹੈ। ਭਾਵੇਂ ਨਾਵਲ ਦਾ ਇਹ ਇਕੋ ਇਕ ਮੰਤਵ ਤਾਂ ਨਹੀਂ ਮੰਨਿਆ ਜਾ ਸਕਦਾ ਪਰ ਗਲਪ ਸਾਹਿੱਤ ਦਾ ਇਕ ਜ਼ਰੂਰੀ ਲੱਛਣ ਹੁੰਦਾ ਹੈ। ਇਸ ਪੱਖ ਤੋਂ ਅੰਮ੍ਰਿਤ ਨੇ ਕਾਫ਼ੀ ਸਫਲਤਾ ਪ੍ਰਾਪਤ ਕੀਤੀ ਜਾਪਦੀ ਹੈ। ਉਸ ਦੇ ਨਾਵਲਾਂ ਤੇ ਕਹਾਣੀਆਂ ਵਿਚ ਕਹਾਣੀ-ਰਸ ਬਹੁਤ ਹੈ। ਇਹ ਰਸ ਉਸ ਦੀ ਸੁਚੱਜੀ ਵਾਰਤਾਲਪ ਤੇ ਨਾਟਕੀ ਮੌਕਿਆਂ ਤੋਂ ਉਪਜਦਾ ਹੈ। ਜੇ ਲੇਖਕਾ ਇਹਨਾਂ ਮੌਕਿਆਂ ਨੂੰ ਵਧੇਰ ਸੁਚੱਜੀ ਗੋਂਂਦ ਵਿਚ ਬਨ੍ਹ ਸਕਦੀ ਤੇ ਉਨ੍ਹਾਂ ਵਿਚ ਕਾਰਜ ਤੇ ਕਾਰਨ ਦਾ ਅਤੁੱਟ ਸੰਬੰਧ ਹੁੰਦਾ ਤਾਂ ਨਿਰਸੰਦੇਹ ਉਸ ਦੇ ਨਾਵਲ ਹੁਣ ਨਾਲੋਂ ਵਧੇਰੇ ਸਤਿਕਾਰ ਦੇ ਪਾਤਰ ਹੁੰਦੇ।

ਲੇਖਕਾਂ ਦੀ ਸਭ ਤੋਂ ਵਡੀ ਘਟ ਉਸ ਵਿਚ ਪਾਤਰ ਉਸਾਰੀ ਦੀ ਅਣਹੋਂਦ ਹੈ। ਅਜ ਕਲ ਦਾ ਮਨੋਵਿਗਿਆਨਕ ਯੁਗ ਨਾਵਲਕਾਰ ਪਾਸੋਂ ਮਨੁਖੀ ਸੁਭਾ ਦੇ ਡੁੰਘੇਰੇ ਅਧਿਅਨ ਦੀ ਮੰਗ ਕਰਦਾ ਹੈ। ਇਹ ਚੀਜ਼ ਕਾਫੀ ਪਕੇਰੇ ਤਜਰਬੇ ਤੇ ਵਿਦਵਤਾ ਨਾਲ ਆਉਂਦੀ ਹੈ। ਅੰਮ੍ਰਿਤਾ ਵਿੱਚ ਹਾਲੀ ਅਨੁਭਵ ਦੀ ਉਹ ਵਿਸ਼ਾਲਤਾ ਨਹੀਂ ਦਿਸ ਆਉਂਦੀ ਜੋ ਉਸ ਨੂੰ ਇਸ ਮਹਾਨ ਕੰਮ ਦੇ ਯੋਗ ਬਣਾ ਸਕਦੀ। ਉਸ ਦਾ ਜੀਵਨ ਤਜਰਬਾ ਥੋੜਾ ਹੈ। ਉਹ ਪਾਤਰ ਨੂੰ ਉਮ ਦੀਆਂ ਸਾਰੀਆਂ ਅਵਸਥਾਵਾਂ ਵਿਚੋਂ ਲੰਘਦਾ ਤੇ ਹੌਲੀ ਹੌਲੀ ਵਿਕਾਸ ਕਰਦਾ ਨਹੀਂ ਦਰਸਾ ਸਕੀ ਬਹੁਤੇ ਪਾਤਰ ਇਕ ਅਧੀ ਬ੍ਰਿਤੀ ਲੈ ਕੇ ਨਾਵਲ ਦੇ ਪਿੜ ਵਿਚ ਦਾਖਲ ਹੁੰਦੇ ਹਨ ਤੇ ਉਸੇ ਇਕ ਬਿਰਤੀ ਵਾਲੇ ਘੁੰਮਦੇ, ਬਿਨਾਂ ਕੋਈ ਵਿਕਾਸ ਕੀਤੇ ਖਤਮ ਹੋ ਜਾਂਦੇ ਹਨ। ਇਸ ਕਾਰਨ ਉਹ ਨਿਰਜਿੰਦ ਤੇ ਬੇ-ਰਸ ਹਨ। ਉਸ ਦੇ ਬਹੁਤੇ ਪਾਤਰ ਮੱਧ ਸ਼੍ਰੇਣੀ ਵਿੱਚੋਂ ਹੀ ਹਨ ਕਿਉਂਜੁ ਉਸ ਦਾ

੪੮]