ਪੰਨਾ:Alochana Magazine 2nd issue April1957.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੋ: ਪ੍ਰੀਤਮ ਸਿੰਘ

ਪੰਜਾਬੀ ਦਾ ਪਹਿਲਾ ਅੰਗਰੇਜ਼ ਲੇਖਕ

ਵਿਲੀਅਮ ਕੇਰੀ-ਜੀਵਨ ਤੇ ਰਚਨਾ


-੧-

ਈਸਾ ਇਕ ਨਿਰਧਨ ਤਰਖਾਣ ਸੀ ਤੇ ਸਬੱਬ ਐਸਾ ਢੁੁਕਵਾਂ ਬਣਿਆ ਹੈ ਕਿ ਉਸ ਦੇ ਧਰਮ ਦੇ ਅਨੇਕ ਪ੍ਰਮੁਖ ਪਰਚਾਰਕ ਵੀ ਗ਼ਰੀਬ ਕਿਰਤੀ ਹੀ ਹੋਏ ਹਨ-ਮੇਰੀ ਸਲੈੈੈਸਰ ਜੁਲਾਹੀ ਸੀ, ਮੋਫ਼ਟ ਮਾਲੀ, ਲਿਵਿਗਸਟਨ ਮਜ਼ਦੂਰ, ਪਾਲ ਤੇਬੂੂ-ਸਾਜ਼ ਤੇ ਪੀਟਰ ਮਛੇਰਾ| ਸਾਡੇ ਇਸ ਲੇਖ ਦਾ ਪਾਤਰ, ਵਿਲੀਅਮ ਕੇਰੀ। ਵੀ, ਜਿਸ ਦੀ ਸੇਵਾ ਉੱਪਰ-ਦੱਸੇ ਮਹਾਸ਼ਿਆਂ ਤੋਂ ਕਿਸੇ ਤਰ੍ਹਾਂ ਘੱਟ ਨਹੀਂ, ਲਗ ਭਗ ਸਤਾਰਾਂ ਵਰ੍ਹੇ ਜੁੱਤੀਆਂ ਗੰਢ ਕੇ ਆਪਣਾ ਗੁਜ਼ਾਰਾ ਤੋਰਦਾ ਰਿਹਾ। ਉਸ ਦੇ ਦੋਖੀ,ਸਾਰੀ ਉਮਰ, 'ਮੰਚੀ' ਤੇ 'ਕਮਜ਼ਾਤ ਚੁਮਾਰ' ਕਹਿ ਕੇ, ਉਸ ਨੂੰ ਚਿੜਾਉਣ ਜਾਂ ਉਸ ਦੇ ਜੀਵਨ ਭਰ ਦੇ ਕੰਮ ਨੂੰ ਛੁਟਿਆਉਣ ਦਾ ਜਤਨ ਕਰਦੇ ਰਹੇ; ਉਸ ਦੇ ਮੁੱਢਲੇ ਅਖਾਉਤੀ ਦਲਿੱਦਰ ਵੱਲ ਅਨੋਕ ਪ੍ਰੋਖ ਜਾਂ ਅਪ੍ਰੋਖ ਕਟਾਖ ਕਰਦੇ ਰਹੇ,* ਪਰ ਉਸ ਨੂੰ ਈਸਾ ਨਿਮਿੱਤ ਕੀਤੇ ਕੰਮ ਦਾ ਨਸ਼ਾ ਸੀ, ਆਪਣੀ ਸਾਰੀ ਸਾਧਨਾ ਉੱਤੇ ਗੰਭੀਰ ਮਾਣ ਸੀ, ਇਸ ਲਈ ਉਹ, ਅਜੇਹੇ ਹੋਛੇ ਹਮਲਿਆਂ ਦਾ ਉੱਤਰ ਬੜੇ ਠਰੰਮੇਂ-ਭਰੇ ਵਿਸ਼ਵਾਸ਼ ਨਾਲ ਦੇ ਲੈਂਦਾ ਸੀ। ਇਕ ਵਾਰੀ ਉਸ ਦੇ ਇਕ ਮਿਹਰਬਾਨ ਨੇ ਉਸ ਨੂੰ ਗੌਸਪਲ ਦਾ ਪਰਚਾਰ ਛੱਡ ਕੇ ਅਪਣੇ ਪੇਸ਼ੇ ਵੱਲ ਵਧੇਰੇ ਧਿਆਨ ਦੇਣ ਦੀ ਸਲਾਹ ਦਿੱਤੀ ਤਾਂ ਉਸ ਨੇ ਕਿਹਾ: "ਮੇਰਾ ਅਸਲੀ ਕੰਮ ਗੋਸਪਾਲ ਦਾ ਪਰਚਾਰ ਹੈ,ਜੁੱਤੀਆਂ ਤਾਂ ਮੈਂ ਕੇਵਲ ਖ਼ਰਚ ਤੋਰਨ


*ਮਿਸਾਲ ਲਈ, ਐਡਿਨਬਰਾ ਰੀਵੀਊ ਵਿਚ ਕੇਰੀ ਨੂੰ ਸਿਡਨੀ ਸਮਿੱਥ ਦੀ ਚੋਭ

"Tf a tinker is a devout man, he infallibly sets out for east" (ਹਵਾਲੇ ਲਈ ਵੇਖੋ: Christanity and the Government India by Arthur Mayhew; Faber & Gwyer Ltd,, London 1929; P.61}

੫੦]