ਪੰਨਾ:Alochana Magazine 2nd issue April1957.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਲੀਅਮ ਕੇਰੀ ਦੀ ਕਹਾਣੀ ਲਗਨ, ਵਿਸ਼ਵਾਸ ਤੇ ਆਤਮ-ਸੰਜਮ ਰਾਹੀਂ ਪ੍ਰਾਪਤ ਕੀਤੀਆਂ ਜਿੱਤਾਂ ਦੀ ਇਕ ਲੰਮੀ ਘਟਨਾ-ਲੜੀ ਹੈ, ਜਿਸ ਵਿਚੋਂ ਸਾਹਸ ਭਰਿਆ ਉਤਸਾਹ ਮਨ-ਇੱਛੀ ਮਾਤਰਾਂ ਵਿਚ ਲੱਭ ਸਕਦਾ ਹੈ, ਇਸ ਲਈ ਜੀ ਕਰਦਾ ਹੈ ਇਸ ਕਹਾਣੀ ਨੂੰ ਜ਼ਰਾ ਵਿਸਤਾਰ ਨਾਲ ਹੀ ਬਿਆਨ ਕਰ ਦਿੱਤਾ ਜਾਏ।


-੨-


ਵਿਲੀਅਮ ਕੇਰੀ ਦਾ ਜਨਮ ਸੰਨ ੧੭੬੧ ਈ: ਵਿਚ ੧੭ ਅਗਸਤ ਨੂੰ 'ਪੌੌਲਰਜ਼-ਪੁਰੀ' (ਨੌਰਥੈਂਂਪਟਨ, ਇੰਗਲੈਂਡ) ਵਿੱਚ ਹੋਇਆ, ਉਸ ਦੇ ਜਨਮ ਸਮੇਂ ਉਸ ਦਾ ਪਿਤਾ ਐਡਮੰਡ ਕੋੋਰੀ ਜੁਲਾਹੇ ਦਾ ਕੰਮ ਕਰਦਾ ਸੀ, ਪਰ ਜਦੋਂ ਵਿਲੀਅਮ ਛੀਆਂ ਵਰ੍ਹਿਆਂ ਦਾ ਹੋਇਆ ਤਾਂ ਉਸ ਦੇ ਪਿਤਾ ਨੂੰ ਪਿੰਡ ਦੀ ਸਕੂਲ-ਮਾਸਟਰੀ ਤੇ ਗਰਜੇ ਦੀ ਕਲਰਕੀ ਦਾ ਸਾਂਝਾ ਕਿੱਤਾ ਮਿਲ ਗਇਆ। ਵਿਲੀਅਮ ਦਾ ਤਾਇਆ, ਪੀਟਰ, ਉਨ੍ਹਾਂ ਦਿਨਾਂ ਵਿਚ ਹੀ ਕੈਨੇਡਾ ਤੋਂ ਮੁੜਿਆ ਸੀ, ਉਸ ਨੇ ਵਿਲੀਅਮ ਨੂੰ ਸਾਗਰੋੋਂ ਪਾਰ ਵੱਸਦੇ ਲੋਕਾਂ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਉਸ ਦੀ ਉਤਸੁਕਤਾ ਨੂੰ ਸਾਣ ਉੱਤੇ ਚਾੜ ਦਿੱਤਾ। ਉਸ ਨੇ ਸਫ਼ਰ ਤੇ ਭੂਗੋਲ ਦੀਆਂ ਕਿਤਾਬਾਂ ਬੜੇ ਸ਼ੌਕ ਨਾਲ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ; ਕਹਿੰਦੇ ਹਨ ਉਸਦੇ ਦਿਮਾਗ਼ ਉੱਤੇ ਕੋਲੰਬਸ ਇਤਨਾ ਸਵਾਰ ਹੋ ਗਇਆ ਕਿ ਉਸ ਦੇ ਜਮਾਤੀਆਂ ਨੇ ਉਸ ਦੀ ਅੱਲ ਹੀ ‘ਕੋਲੰਬਸ ਪਾ ਦਿੱਤੀ| ਪਰਦੇਸ-ਯਾਤਰਾ ਦੀ ਇਸ ਬਚਪਨ ਵਿਚ ਲੱਗੀ ਚੋਣਕ ਨੇ ਹੀ ਅੰਤ ਉਸ ਨੂੰ ਹਿੰਦੋਸਤਾਨ ਵਿੱਚ ਪਹੁੰਚਾਇਆ।

ਛੋਟੇ ਹੁੰਦਿਆਂ, ਪਰਦੇਸ-ਯਾਤਰਾ ਦੇ ਸੁਫਨੇ ਲੈਣ ਤੋਂ ਬਿਨਾਂ ਕੇੇਰੀ ਦਾ ਇਕ ਵੱਡੇ ਸ਼ੌਕ ਜੀਵ-ਜੰਤੂੂਆਂ, ਫੁੱਲ-ਬੂਟਿਆਂ ਤੇ ਪੰਛੀਆਂ ਆਦਿ ਦੀਆਂ ਆਦਤਾਂ ਦਾ ਮੁਤਾਲਿਆ ਕਰਨਾ ਤੇ ਉਨ੍ਹਾਂ ਦੀਆਂ ਵੰਨਗੀਆਂ ਇਕੱਤਰ ਕਰਦੇ ਰਹਿਣਾ ਸੀ। ਉਸ ਦਾ ਸੌੌਣ-ਕਮਰਾ ਇਨ੍ਹਾ ਵਿਚਿੱਤਰ ਪਰ ਮੁੰਦਰ ਸਾਥੀਆਂ ਨਾਲ ਸਦਾ ਭਰਿਆ ਰਹਿੰਦਾ। ਫੁਲਾਂ ਨਾਲ ਉਸ ਨੂੰ ਇਤਨਾ ਮੋਹ ਹੋ ਗਇਆ ਕਿ ਮਗਰੋਂ ਉਹ ਜਿੱਥੇ ਵੀ ਜਾ ਕੇ ਰਿਹਾ ਆਪਣੇ ਘਰ ਦੇ ਦੁਆਲੇ ਗੁਲਜ਼ਾਰ ਖਿੜਾ ਕੇ ਰੱਖਿਆ। ਉਸ ਨੇ ਬਨਸਪਤਵਿਗਿਆਨ ਦੀ ਸਿਖਿਆ ਕਿਸੇ ਬਾਕਾਇਦਾ ਵਿਦਿਅਕ ਸੰਸਥਾ ਤੋਂ ਨਹੀਂ ਸੀ ਲਈ ਪਰ ਭਾਰਤ ਵਿਚ ਰਹਿ ਕੇ ਉਸ ਨੇ ਜੋ ਯੋਗਤਾ ਵਿਦਿਆ ਦੇ ਇਸ ਖੇਤਰ ਵਚ ਪ੍ਰਾਪਤ ਕੀਤੀ ਉਸ ਦੀ ਆਸ ਕਿਸੇ ਚੰਗੇ ਸਾਇੰਸ-ਵੇਤਾ ਪਾਸੋਂ ਹੀ ਹੋ ਸਕਦੀ ਸੀ। ਹਿੰਦੋਸਤਾਨ ਵਿਚ ਉਸ ਨੇ ਖੇਤੀ ਬਾੜੀ ਦੀ ਇਕ ਸਰਬ ਹਿੰਦ ਸੰਸਥਾ ਵੀ

[੫੩