ਪੰਨਾ:Alochana Magazine 2nd issue April1957.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਇਮ ਕੀਤੀ ਤੇ ਕਈ ਖੋਜ-ਭਰੇ ਲੇਖ ਲਿਖੇ।* ਕੇਰੀ ਦੇ ਇਕ ਜੀਵਨੀਕਾਰ ਜੌਰਜ ਸਮਿੱਥ ਨੇ ਲਿਖਿਆ ਹੈ ਕਿ ਸੀਰਾਮਪੁਰ (ਬੰਗਾਲ) ਵਿਚ ਕੇਰੀ ਸਾਹਿਬ ਨੇ ਬਨਸਪਤਸ਼ਾਸਤਰ ਨਾਲ ਸੰਬੰਧਿਤ ਐਸਾ ਬਾਗ਼ੀਚਾ ਸਥਾਪਿਤ ਕੀਤਾ ਕਿ ਅੱਧੀ ਸਦੀ ਤੱਕ ਸਾਰੇ ਦੱਖਣੀ ਏਸ਼ੀਆ ਵਿਚ ਉਸ ਦੀ ਟੱਕਰ ਦਾ ਕੋਈ ਹੋਰ ਬਾਗ਼ੀਚਾ ਮੌਜੂਦ ਨਹੀਂ ਸੀ।

ਕੋਰੀ ਦਾ ਇਕ ਹੋਰ ਗੁਣ, ਜਿਹੜਾ ਉਸ ਦੀ ਬਾਲ ਅਵਸਥਾ ਵਿੱਚ ਹੀ ਉੱਘੜ ਆਇਆ ਤੇ ਜਿਸ ਨੇ, ਅਸਲ ਵਿੱਚ, ਉਸ ਦਾ ਨਾਂ ਚਿਰੰਜੀਵ ਕੀਤਾ, ਉਸ ਦੀ ਭਾਸ਼ਾ-ਪ੍ਰਾਪਤੀ ਵਿਚ ਕੁਸ਼ਲਤਾ ਸੀ। ਇਸ ਨਿਪੁਣਤਾ ਦਾ ਪਹਿਲਾ ਸਬੂਤ ਉਸ ਨੇ ਬਾਰਾਂ ਵਰ੍ਹੇ ਦੀ ਉਮਰ ਵਿਚ ਦਿੱਤਾ, ਜਦੋਂ ਉਸ ਨੂੰ ਸੱਠਾਂ ਸਫ਼ਿਆਂ ਦੀ ਲਾਤੀਨ ਸ਼ਬਦਾਵਲੀ (Dyche's Latin Vocabulary) ਕਿਤੋਂ ਹੱਥ ਲੱਗੀ ਤੇ ਉਸ ਨੇ ਝੱਟ ਸਾਰੀ ਦੀ ਸਾਰੀ ਚੇਤੇ ਕਰ ਲਈ। ਉਸ ਦੀ ਭੈਣ ਮੇਰੀ ਦਾ, ਉਸ ਦੇ ਬਚਪਨ ਬਾਰੇ ਕਥਨ ਹੈ।

"ਉਹ ਜੋ ਕੁੱਝ ਸ਼ੁਰੂ ਕਰਦਾ, ਮੁਕਾਉਂਦਾ ਜ਼ਰੂਰ। ਔਕੜਾਂ

ਉਸ ਦਾ ਹੌਸਲਾ ਕਦੀ ਨਹੀਂ ਸਨ ਢਾਹ ਸਕਦੀਆਂ । ਉਹ


* A marble bust of Dr. Carey is placed in the Metcalfe Half ; the following is inscribed on the base:

William Carey, D. D. Founder of the Agriculture

and Horticultural Society of India, 1820. The Bengal

(bituary by Holmes & Co , Calcutta, 1848, ਸਫ਼ਾ 34C.

੫. ਇੰਘਮ ਨੇ ਕੇਰੀ ਦੇ ਇਸ ਕੰਮ ਦਾ ਵੇਰਵਾ ਇਉਂ ਦਿੱਤਾ ਹੈ :

"[In 1798, after less than four years residence in India, he began to compile a classified natural history of Bengal. His addition to and comments upon the official catalogue of plants in the company's botanical jarden in Calculta are still to be seen among the archives of the Baptist Mission Society, and he later edited the Flora Indica of Roxburgh which was published at Serampore in 1832. In 1831 he delivered a course Sf lectures at Serampore College in which he gave a detailed description of English farming, and demonstrated the contribution it might inake to the improvement of agriculture in bengal..." Reformers in India by K. Ingham, Cambridge University Press, Cambridge; 1956; P. 118.

The Life of William Carey by George Smith: John Myrray, Allemcria Street, London, 1985,P. 6.

੫੪]