ਪੰਨਾ:Alochana Magazine 2nd issue April1957.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਈ। ਉਸ ਨੂੰ ਵੀ ਵਿਸ਼ਵ-ਵਿਆਪੀ ਮਿਸ਼ਨ ਸਥਾਪਿਤ ਕਰਨ ਦੀ ਲਗਨ ਲੱਗੀ ਹੋਈ ਸੀ। ਦੁਹਾਂ ਦੇ ਵਿਚਾਰ-ਵਿਮਰਸ਼ ਦਾ ਨਤੀਜਾ ਇਹ ਹੋਇਆ ਕਿ ਪੌਟਸ ਨੇ ਉਸੇ ਵੇਲੇ ਕੇਰੀ ਨੂੰ ਇਕ ਪੈਂਮਫ਼ਲਿਟ ਲਿਖ ਕੇ ਛਪਵਾਉਣ ਲਈ ਦਸ ਪਾਊਂਡ ਫੜਾ ਦਿੱਤੇ। ਉਸ ਨੇ ਅਜੇ ਪੈਮਫ਼ਲਿਟ ਲਿਖਿਆ ਨਹੀਂ ਸੀ ਕਿ ਉਸ ਨੂੰ ਲਾਈਸੈਸਟਰ ਵਿੱਚ ਪੇਸਟਰ ਨਿਯੁਕਤ ਕਰ ਦਿੱਤਾ ਗਇਆ। ਇਹ ਗੱਲ ੧੭੮੯ ਦੀ ਹੈ। ਉਸਦੀ ਤਨਖ਼ਾਹ ਅੱਗੇ ਨਾਲੋਂ ਵਧ ਹੋ ਗਈ ਪਰ ਇਤਨੀ ਨਹੀਂ ਕਿ ਉਸਦਾ ਤੇ ਉਸਦੇ ਟੱਬਰ ਦਾ ਚੰਗਾ ਗੁਜ਼ਾਰਾ ਹੋ ਜਾਂਦਾ ਸੋ ਉਸ ਨੇ ਨਾ ਮਾਸਟਰੀ ਛੱਡੀ ਤੇ ਨਾ ਜੁੱਤੀ-ਸਾਜ਼ੀ। ਇਸ ਥਾਂ ਉੱਤੇ ਉਸ ਨੂੰ ਅਜੇਹੇ ਬੁੱਧੀਵਾਨਾਂ ਦੀ ਸੰਗਤ ਪ੍ਰਾਪਤ ਹੋਈ ਜਿਹੜੇ ਫ਼ਰਾਂਸੀਸੀ ਵਿਪਲਵ ਦੇ ਪਰਭਾਵ ਹੇਠ, ਰਾਜਸੀ ਖੁੱਲ-ਖ਼ਿਆਲੀਏ ਸਨ ਤੇ ਗੁਲਾਮੀ ਦੇ ਕੱਟੜ ਵਿਰੋਧੀ ਸਨ| ਕੇਰੀ ਆਪ ਰਾਜਸੀ ਖੁੱਲ-ਖ਼ਿਆਲਆ ਤਾਂ ਨਾ ਬਣ ਸਕਿਆ, ਪਰ ਗੁਲਾਮੀ ਦੇ ਵਿਰੁੱਧ ਉਸ ਘਿਰਣਾ ਇਤਨੀ ਸਖ਼ਤ ਹੋ ਗਈ ਕਿ ਉਸ ਨੇ ਖੰਡ ਖਾਣੀ ਤਿਆਗ ਦਿੱਤੀ ਕਿਉਂਕਿ ਜਿਨ੍ਹਾਂ ਟਾਪੂਆਂ ਤੋਂ ਇਸ ਦਾ ਆਯਾਤ ਹੁੰਦਾ ਸੀ ਓਥੇ ਖੰਡ ਪੈਦਾ ਕਰਨ ਵਾਲੇ ਆਦਿ-ਵਾਸੀ ਗੁਲਾਮਾਂ ਨਾਲ ਯੂਰਪੀ ਵਪਾਰੀ ਅਕਹਿ ਅਤਿਆਚਾਰ ਕਰਦੇ ਹੁੰਦੇ ਸਨ।

ਲਾਈਸੈਸਟਰ ਵਿੱਚ ਕੇਰੀ ਨੇ ਵੱਡਾ ਕੰਮ ਇਹ ਕੀਤਾ ਕਿ ਜਿਸ ਪੈਮਲਿਟੇ ਲਈ ਉਸ ਨੂੰ ਪੌਟਸ ਨੇ ਪੈਸੇ ਦਿੱਤੇ ਸਨ, ਉਹ ਪੂਰਾ ਕਰਕੇ ਛਪਵਾ ਦਿੱਤਾ! ਇਹ ਪੈਂਫ਼ਲਿਟ ਕਾਹਦਾ ਸੀ, ੮੭ ਸਫ਼ਿਆਂ ਦੀ ਇਕ ਕਿਤਾਬ ਸੀ, ਜਿਸ ਨੂੰ ਜੌੌਨ ਕਲਾਰਕ ਮਾਰਸ਼ਮੈਨ ਦੇ ਸ਼ਬਦਾਂ ਵਿਚ, ਇੰਗਲੈਂਡ ਦੇ ਮਹਾਨ ਪਰਚਾਰਕ ਜਤਨਾ ਦਾ ਬੀਜ ਮੰਨਣਾ ਚਾਹੀਦਾ ਹੈ*। ਇਸ ਵਿੱਚ ਈਸਾਈ ਧਰਮ ਦੇ ਪੁਰਾਣੇ ਵੱਡੇ ਪਰਚਾਰਕਾਂ ਦੀ ਕਾਰਗੁਜ਼ਾਰੀ ਵਲ ਧਿਆਨ ਦਿਵਾ ਕੇ ਆਪਣੇ ਸਮੇਂ ਦੇ ਈਸਾਈਆਂ ਨੂੰ ਈਸਾਈ ਮਤ ਦੇ ਪਰਚਾਰ ਲਈ ਇਕ ਮਿਸ਼ਨ ਸਥਾਪਿਤ ਕਰਨ ਦੀ ਪ੍ਰੇਰਨਾ ਕੀਤੀ ਹੋਈ ਸੀ । ਇਸ ਕਿਤਾਬ ਤੋਂ ਪਤਾ ਲਗਦਾ ਹੈ ਕਿ ਕੇਰੀ ਨੂੰ ਉਸ ਵੇਲੇ ਤਕ ਲੱਭੇ ਜਾ ਚੁਕੇ ਨਿੱਕੇ ਤੋਂ ਨਿੱਕੇ ਟਾਪੂਆਂ ਦੀ ਜਨ-ਸੰਖਿਆ, ਵਸਨੀਕਾਂ ਦੇ ਰਸਮ-


* ਇਸ ਕਿਤਾਬ ਦਾ ਪੂਰਾ ਨਾਂ ਇਹ ਸੀ:

An enquiry into the Obligation of Christians to Means for the Conversion of the heathens in which the religious State of the Different Nations of the World, Heathens in which the succes of Former Undertakings, and the Practicability of further Undertakings are considered by William Carey: Leicester, 1792,

੬੦]