ਪੰਨਾ:Alochana Magazine 2nd issue April1957.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਰੀਆ ਕਬੀਲੇ ਸਾਲਾਂ ਬੱਧੀ ਸਮੇਂ ਸਮੇਂ ਸਿਰ ਆਉਂਦੇ ਰਹੇ ਤੇ ਪਹਿਲਾਂ ਆਏ ਆਪਣੇ ਆਰੀਆ ਭਰਾਵਾਂ ਨੂੰ ਅੱਗੇ ਯੂ. ਪੀ. ਵਲ ਧਕਦੇ ਰਹੇ। ਆਰੀਆ ਦੇ ਆਉਣ ਤੋਂ ਪਹਿਲਾਂ ਦੇ ਪੰਜਾਬ ਦਾ ਕੋਈ ਰੀਕਾਰਡ ਨਹੀਂ ਮਿਲਦਾ, ਇਸ ਲਈ ਅਸੀਂ ਇਸ ਸਮੇਂ ਦੀ ਪੰਜਾਬੀ ਬੋਲੀ ਬਾਰੇ ਕੁਝ ਨਹੀਂ ਕਹਿ ਦੇ ਕਿ ਉਹ ਕਿਹੋ ਜੇਹੀ ਸੀ ਪਰ ਆਰੀਆਂ ਦੀ ਬੋਲੀ, ਜੋ ਇੰਡੋ ਯੂਰਪੀਅਨ ਤੇ ਇੰਡੋ ਈਰਾਨੀਅਨ ਮੰਜ਼ਲਾਂ ਨੂੰ ਟੱਪ ਕੇ ਹੁਣ ਇੰਡ-ਏਰੀਅਨ ਦੇ ਪੜਾ ਤੇ ਪੁੱਜ ਚੁਕਿ ਸੀ, ਦੇ ਬਹੁਤ ਸਾਰੇ ਪੁਰਾਤਨ ਨਮੂਨੇ ਵੇਦਾਂ ਵਿਚ ਸੰਭਾਲੇ ਮਿਲਦੇ ਹਨ|ਚੁਕਿ ਵੇਦਾਂ ਦੇ ਮੰਤਰ, ਆਰੀਆਂ ਦੇ ਲਿਖਣ ਕਲਾ ਤੋਂ ਵਾਂਜਿਆਂ ਹੋਣ ਕਾਰਣ,ਸੀਨਾ ਬਸੀਨਾ ਯਾਦ ਰਖੇ ਚਲੇ ਆਉਂਦੇ ਰਹੇ ਇਸ ਲਈ ਲਿਖਤ ਵਿਚ ਆਉਣ ਤੋਂ ਪਹਿਲਾਂ ਇਨ੍ਹਾਂ ਵਿਚ ਕਈ ਫੁਨੈਟਿਕ ਤਬਦੀਲੀਆਂ ਦਾ ਸੁੁਤੇ ਹੀ ਪਰਵੇਸ਼ ਕਰ ਜਾਣਾ ਕੁਝ ਅਸੰਭਵ ਗਲ ਨਹੀਂ।

ਆਰੀਆਂ, ਦਰਾਵੜਾਂ ਤੇ ਆਸਟਿਕਾਂ ਆਦਿ ਦੇ ਮੇਲ ਤੋਂ ਮੁਢਲੀ ਪੰਜਾਬੀ ਬੋਲੀ ਦਾ ਮੁੱਢ ਬੱਝਾ ਜਾਪਦਾ ਹੈ। ਇਸੇ ਅਤਿ ਪੁਰਾਤਨ ਪੰਜਾਬੀ ਉਪ-ਭਾਸ਼ਾ ਨੂੰ ਹੀ ਸਾਡੀ ਅਜ-ਕਲ ਦੀ ਪੰਜਾਬੀ ਦੀ ਵੱਡ ਵਡੇਰੀ ਮੰਨਿਆ ਜਾ ਸਕਦਾ ਹੈ।ਸਮੀਰ ਦੇ ਕਥਨ ਅਨੁਸਾਰ ਸੰਸਕ੍ਰਿਤ ਇਸੇ ਪੁਰਾਤਨ ਸਥਾਨਕ ਪੰਜਾਬੀ ਦਾ ਬਣਾਉਟੀ ਜੇਹਾ ਤੇ ਵਿਗੜਿਆ ਹੋਇਆ ਰੂਪ ਹੈ।* ਗ੍ਰੀਅਰਸਨ ਵੀ ਹਿੰਦੁੁਤਾਨ ਦਾ ਨਿਕਾਸ ਸੰਸਕ੍ਰਿਤ ਤੋਂ ਨਹੀਂ ਸਗੋਂ ਇਹੋ ਜੇਹੀ ਕਿਸੇ ਪੁਰਾਤਨ ਭਾਰਤੀ ਉਪ-ਬੋਲੀ ਤੋਂ ਹੋਇਆ ਮੰਨਦਾ ਹੈ। ਸੰਸਕ੍ਰਿਤ ਨੂੰ ਉਹ ਇਸ ਪੁੁਰਾਤ ਉਪ ਬੋਲੀ ਦੀ ਭੈਣ ਦਸਦਾ ਹੈ।

ਹੁਣ ਤਕ ਪੰਜਾਬੀ ਬੋਲੀ ਦੀਆਂ ਜਿੰਨੀਆਂ ਵੀ ਭਾਰੀਖਾਂ ਲਿਖੀਆਂ ਗਇਆ ਹਨ ਉਨ੍ਹਾਂ ਸਾਰੀਆਂ ਦੀ ਤਾਨ ਸੰਸਕ੍ਰਿਤ ਤੇ ਟੁੁਟਦੀ ਹੈ। ਪਰ ਇਸ ਲੇਖ ਵਿਚ ਅਸੀਂ ਪੰਜਾਬੀ ਦੇ ਕੁਝ ਪਰਾਚੀਨ ਸ਼ਬਦਾਂ ਨੂੰ ਦੁਨੀਆਂ ਦੇ ਦੂਜੇ ਰੀਕਾਰਡਾਂ ਲਭਣ ਦਾ ਜਤਨ ਕੀਤਾ ਹੈ। ਇਹ ਉਹ ਸ਼ਬਦ ਹਨ ਜਿਨ੍ਹਾਂ ਨੂੰ ਸਾਡੇ ਬਦੇਸ਼ੀ ਅਵਰ ਜਾਂ ਯਾਤਰੂ ਪੰਜਾਬ ਤੋਂ ਆਪਣੇ ਨਾਲ ਲੈ ਗਏ ਸਨ। ਇਨ੍ਹਾਂ ਲੋਕਾਂ ਨੇ ਨਾਂਂ ਹੀ ਸੰਸਕ੍ਰਿਤ ਪੜੀ ਸੀ ਤੇ ਨਾਂ ਹੀ ਸੰਸਕ੍ਰਿਤ ਦੇ ਉੱਚ ਕੋਟੀ ਦੇ


*ਕਦੀਮ ਤਾਰੀਖੇ ਹਿੰਦ ਸ਼ਾਮਿਥ ਹੈਦਰਾਬਾਦ ਐਡੀਸ਼ਨ ਪੰਨਾ ੪੫੭

".. ...If we borrow the terms of blood relationship. we say that the ancient Indian dialect and classical Sanskrit were brother."L.S.I. vol. IX Part 1 Page 54

[੬੩