ਪੰਨਾ:Alochana Magazine 2nd issue April1957.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਸ਼ਕ ਕਰਦੇ ਫਿਕਰੁ ਵਧੇਰੇ, ਪੰਡਿਤ ਸਦ ਪੁਛਾਇਆ ਡੇਰੇ,
ਕੇਹਾ ਲੇਖ ਲਿਖਿਆ ਸਿਰ ਮੇਰੇ, ਪੰਡਿਤ ਜੋਇਸੀ ਕਹਿਨ ਘਨੇਰੇ,
ਮਸਤਕ ਢੋਲ ਬਾਦਸ਼ਾਹ ਤੇਰੇ, ਖਬਰ ਨ ਆਮ ਨੂੰ ॥

ਸ਼ੰਮਸ ਰਾਣੀ ਖਤੁ ਕਰਵਾਇਆ, ਸਾਰਾ ਹਾਲੁ ਹਵਾਲੁ ਲਿਖਾਇਆ,
ਕਸਦ ਹੀਰਾ ਹਰਨੁ ਬੁਲਾਇਆ, ਲਿਖ ਰੁਕਾ ਗਲ ਉਸਦੇ ਪਾਇਆ,
ਨਿਕੜੀ ਹੋਂਦੀਂ ਸਾਸੁ ਪੜ੍ਹਾਇਆ, ਟੋਰਿਆ ਕਾਮ ਨੂੰ ॥
ਮਹਿਣੀ ਮੁਨਸਫ਼ ਆਖ ਸੁਣਾਈ, ਦਿਤੀ ਹੀਰੇ ਹਰਨ ਦੁਹਾਈ,
ਉਤਵਲ ਪਾਈ ਢੋਲ ਤਵਾਈ,ਫੜ ਹਰਨਾ ਨੂੰ ਜਿਬਾ ਕਰਾਈ,
ਬਕਰਾ ਮਿਲਿਆ ਹਥਿ ਕਸਾਈ, ਫੜਿਆ ਸਹਿਮ ਨੂੰ ॥੧॥

ਅਗੋਂ ਚੜ੍ਹੇ ਵਿਸਾਖ ਫ਼ਜਰ ਨੂੰ, ਸੰਮਸ ਖ਼ਤ ਕੀਤਾ ਦਿਲਬਰ ਨੂੰ,
ਕਰਨ ਮੁਸਾਫਰ ਯਾਦ ਸਫ਼ਰ ਨੂੰ, ਤੁਰਿਆ ਹਰਨ ਕੋਟ ਨਰਵੜ ਨੂੰ,
ਸੇਵੇ ਦਸਤਗੀਰ ਸਰਵਰ ਨੂੰ, ਮੁੜ ਕੇ ਹੰਸ ਲਿਆਵੇ ਸਰ ਨੂੰ,
ਕੂੰਜਾਂ ਸਿਕਨ ਪਰਬਤਿ ਘਰ ਨੂੰ, ਲਾਈਏ ਭਾਹਿ ਇਵੇਹੀ ਜਰ ਨੂੰ,

ਜੇ ਘਰ ਵੱਸੀਏ ॥


ਹੀਰਾ ਅਰਜ ਕਰੇ ਸੁਣ ਅੰਮਾ, ਕੇਹੇ ਵਖਤ ਦਿਤੋ ਈ ਮੰਮਾ,
ਕੀ ਸੁਖ ਵੇਖਾਂ ਬਾਝੁ ਕਰੰਮਾ, ਸਿਰ ਤੇ ਸਫਰ ਸੁਣੀਦਾ ਲੰਮਾ,
ਸੁਣ ਸੁਣ ਖੋਫ਼ ਤਿਸੇ ਦੇ ਕੰਬਾਂ, ਕਿਉਂ ਕਰਿ ਹੱਸੀਏ !!

ਮਹਿਣੀ ਸਚ ਨਾਮ ਦੇ ਤਰਣਾ, ਫ਼ਰਮੂਦਾ* ਖ਼ਾਵੰਦ ਦਾ ਕਰਨਾ,
ਜਿਤ ਵਲ ਭੇਜਣ ਉਜਰ ਨਾ ਕਰਨਾ, ਹੀਰਾ ਵਿਦਿਆ ਕੀਤਾ ਹਰਨਾ,
ਵਿਸਰ ਗਿਆ ਉਨ੍ਹਾਂ ਥੇ ਚਰਨਾ,ਕਜ਼ਾ ਨਾ ਹੋਵੇ ਜਿਸ ਦਿਨ ਮਰਨਾ,

ਵਲ ਨੱਸੀਏ ॥੨॥


  • ਫ਼ਰਮਾਇਆ (ਫ਼ਰਮਾਨ ਅਥਵਾ ਹੁਕਮ)।

+ ਖ਼ਸਮ, ਮਾਲਿਕ।

[੫