ਪੰਨਾ:Alochana Magazine April-May 1963.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦੇ ਹਨ-ਖਾਸਕਰ ਜੇ ਸੰਤਰੀ ਊਂਘਦਾ ਹੋਵੇ-(ਜਿਵੇਂ ਕਿ ਸੁਪਨਿਆਂ ਵਿਚ) ਪਰ ਆਮ ਤੌਰ ਤੇ ਇਹਨਾਂ ਦੀਆਂ ਵਹੀਰਾਂ ਦੀਆਂ ਵਹੀਰਾਂ ਨੂੰ ਸੁਚੇਤ ਮੰਜ਼ਿਲ ਦਾ ਪਹਰੇਦਾਰ ਪਛਾੜ ਪਛਾੜ ਕੇ ਹੇਠਲੀ ਮੰਜ਼ਲ ਵਿੱਚ ਨੱਪੀ ਰਖਦਾ ਹੈ । ਬੰਨ੍ਹ ਲਾ ਕੇ ਤ੍ਰਕੇ ਹੋਏ ਦਰਿਆ ਵਾਂਗੂ ਕਦੇ ਇਸ ਟੱਬਰ ਦੇ ਜੀ ਹੇਠਾਂ ਇਕ ਊਧਮ ਮਚਾ ਦਿੰਦੇ ਹਨ ਜੋ ਘਬਰਾਹਟ, ਜੰਨ, ਚਿੰਤਾ ਰੋਗ, ਮਨਸਪਾਤ ਆਦਿਕ ਇਲਾਮਤਾਂ ਧਾਰਕੇ ਪਰਗਟ ਹੁੰਦਾ ਹੈ । ਕਈ ਥਾਈਂ ਫ਼ਰਾਇਡ ਇਉਂ ਲਿਖਦਾ ਮਲੂਮ ਹੁੰਦਾ ਹੈ, ਜਿਵੇਂ ਉਪਰਲੀ ਮੰਜ਼ਲ ਦੇ ਸਭੇ ਵਸਨੀਕ ਹੇਠਲੀ ਮੰਜ਼ਲ ਤੋਂ ਸੁਧੀ ਕਰਵਾ ਕੇ ਉਪਰ ਜਾ ਵਸੇ ਹੋਣ । ਇਉਂ ਸਾਡੇ ਚੇਤੰਨ ਮਨ ਵਿਚ ਨਾ ਕੇਵਲ ਸਾਡੀਆਂ ਖ਼ਾਹਸ਼ਾਂ ਤੇ ਆਸਾਂ ਹੀ, ਸਗੋਂ ਸਾਡੇ ਵਿਚਾਰ ਤੇ ਇਰਾਦੇ ਭੀ ਇਕ ਉੱਤਮਾਏ ਹੋਏ ਰੂਪ ਵਿਚ ਵਿਦਮਾਨ ਹਨ । ਇਸ ਲੇਖੇ ਸਾਡਾ ਸੁਹਜ ਸੁਆਦ ਤੇ ਸਾਡੀ ਧਾਰਮਿਕ ਸ਼ਰਧਾ ਉਹਨਾਂ ਹੀ ਮੂਲਕ ਅਚੇਤ ਝੁਕਾਵਾਂ ਦੇ ਸੋਧੇ ਹੋਏ ਰੂਪ ਹਨ ਜੋ ਸਾਡੀ ਸਰੀਰਕ ਖਿੱਚ ਤੇ ਨਿਜੀ ਆਚਰਣ ਉਤੇ ਵਿਸ਼ਵਾਸ਼ ਵਿਚ ਝਲਕਦੇ ਹਨ।

ਯੁੰਗ ਦੇ ਸਿੱਧਾਂਤ ਅਨੁਸਾਰ 'ਅਚੇਤਨ' ਕੇਵਲ ਨਿੱਜੀ ਅਚੇਤਨ ਹੀ ਨਹੀਂ ਸਗੋਂ ਇਸ ਵਿਚ ਮਨੁੱਖ ਦੇ ਵਿਕਾਸ ਦੇ ਸਾਰੇ ਨਸਲੀ ਤਜਰਬੇ ਭੀ ਅਚੇਤ ਰੂਪ ਵਿਚ ਮੌਜੂਦ ਹਨ । ਇਸ ਲਈ ਉਹ ਅਚੇਤਨ ਨੂੰ ਨਿਜੀ ਅਚੇਤਨ ਤੇ ਨਸਲੀ ਜਾਂ ਸਮੂਹਕ ਅਚੇਤਨ ਦੇ ਦੋ ਭਾਗਾਂ ਵਿਚ ਵੰਡਦਾ ਹੈ । ਨਿੱਜੀ ਅਚੇਤਨ, ਸਮੂਹਕ ਅਚੇਤਨ ਵਿਚੋਂ ਵੀ ਨਿਖੜਦਾ ਹੈ, ਤੇ ਚੇਤਨ ਨਿੱਜੀ ਅਚੇਤਨ ਵਿਚੋਂ। ਸਮੂਹਕ ਅਚੇਤਨ "ਆਦਿ ਰੂਪਾਂ" (Archtypes) ਰਾਹੀਂ ਸਾਡੇ ਸੁਪਨਿਆਂ, ਮਿਥਿਹਾਸਕ ਕਥਨਾਂ ਤੇ ਮਾਨਸਿਕ ਰੋਗਾਂ ਦੀਆਂ ਇਲਾਮਤਾਂ ਵਿਚ ਪਰਗਟ ਹੁੰਦਾ ਰਹੰਦਾ ਹੈ।

ਯੁੰਗ ਮਨੁੱਖੀ ਸ਼ਖਸੀਅਤ ਨੂੰ ਪਰਕਾਰਾਂ (types) ਵਿਚ ਵੰਡਦਾ ਹੈ। ਉਸ ਨੂੰ ਅੰਤਰਮੁਖਤਾ (introversion) ਤੇ ਬਾਹਰਮੁਖਤਾ (extroversion) ਦੇ ਮੂਲਕ ਲੱਛਣ ਪਰਤੀਤ ਹੋਏ ਹਨ। ਇਹਨਾਂ ਦੇ ਅਧਾਰ ਤੇ ਉਹ ਅੰਤਰਮੁਖੀ ਤੇ ਬਾਹਰ ਮੁਖੀ ਦੋ ਪਰਕਾਰ ਦੀ ਸ਼ਖ਼ਸੀਅਤ ਥਾਪਦਾ ਹੈ। ਫਿਰ ਉਹ ਇਹਨਾਂ ਦੋਨਾਂ ਦੇ ਵਿਚਕਾਰ, ਦੋਹਾਂ ਲਛਣਾ ਵਾਲੀ ਇਕ ਹੋਰ ਉਭੈ ਮੁਖੀ [ambivert] ਸ਼ਖਸੀਅਤ ਨਿਰੂਪਦਾ ਤੇ ਫੇਰ ਇਹਨਾਂ ਤਿੰਨਾਂ ਮੂਲਕ ਪਰਕਾਰਾਂ ਦੇ ਕਈ ਹੋਰ ਉਪ ਪਰਕਾਰ ਅਸਥਾਪਨ ਕਰਦਾ ਹੈ। ਇਉਂ ਉਹ ਮਨੁੱਖੀ ਸ਼ਖਸੀਅਤ ਨੂੰ ਪਰਕਾਰਾਂ ਵਿਚ ਵੰਡਿਆ ਵੇਖਦਾ ਹੈ।

ਐਡਲਰ ਦੇ ਸਿਧਾਂਤ ਅਨੁਸਾਰ ਮਨੁੱਖੀ ਮਨੋਵਿਗਿਆਨ ਦੀ ਕੁੰਜੀ ਅਚੇਤ ਹੀ ਭਾਵਾਂ ਦੀ ਤਰੁਟੀ ਪੂਰਤੀ [compensation] ਵਿਚ ਹੈ। ਹਰ ਮਨੁਖ ਸੰਸਾਰ ਵਿਚ ਨਿਤਾਣੀ, ਨਿਰਬਲ, ਮਹੱਤਵ ਹੀਣ, ਲਾਚਾਰ ਤੇ ਨਿਆਸਰੀ ਹਾਲਤ ਵਿਚ ਆਉਂਦਾ ਹੈ; ਉਸ ਪਾਸ ਨਿਰਦੇਈ ਕੁਦਰਤ ਨਾਲ ਘੋਲ ਕਰਨ ਲਈ ਕੋਈ ਭੀ ਸਾਧਨ ਨਹੀਂ ਹੁੰਦਾ। ਉਹ ਤਾਂ ਆਪਣੇ ਵਡਿਆਂ ਉਪਰ ਨਿੱਘ, ਖੁਰਾਕ ਤੇ ਰਖਿਆ ਲਈ ਨਿਰਧਾਰਿਤ ਹੁੰਦਾ