ਪੰਨਾ:Alochana Magazine April-May 1963.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ । ਇਹ ਵਡੇ ਮਾਨਸਿਕ ਤੌਰ ਤੇ ਉਸ ਉਪਰ ਇਕ ਦਾਬਾ ਰਖਦੇ ਹਨ । ਹਰ ! ਲੋੜ ਲਈ ਉਸ ਨੂੰ ਇਹਨਾਂ ਦੀ ਮੁਥਾਜੀ ਰਹਿੰਦੀ ਹੈ ਤੇ ਇਹ ਮੁਥਾਜੀ ਛੋਟੇ ਹੁੰਦਿਆਂ ਤੋਂ ਹੀ ਇਕ ਨਿੱਜੀ ਹੀਣਤਾ ਦਾ ਭਾਵ ਬਣ ਜਾਂਦੀ ਹੈ ਤੇ ਫਿਰ ਸਾਰੀ ਉਮਰ ਮਨੁੱਖ ਇਸ ਹੀਣਤ ਭਾਵ ਤੋਂ ਮੁਕਤ ਹੋਣ ਲਈ ਤਰੁਟੀ-ਪੂਰਤੀ ਦੇ ਜਤਨਾਂ ਵਿਚ ਜੁਟਿਆ ਰਹਿੰਦਾ ਹੈ । ਇਹਨਾਂ ਜਤਨਾਂ ਰਾਹੀਂ ਫਿਰ ਉਹ ਆਪਣੇ ਹੱਕ ਜਮਾਉਂਦਾ ਹੈ, ਆਪਣੇ ਸਾਥੀਆਂ ਦੀ ਪਰਸੰਸਾ ਦਾ ਕੇਂਦਰ ਬਣਦਾ ਹੈ । ਉਹ ਆਪਣੇ ਕੁਦਰਤੀ ਇਰਾਦਿਆਂ ਨੂੰ ਆਪਣੇ ਚੋਂਗਿਰਦੇ ਉਪਰ ਅਜ਼ਮਾਉਂਦਾ ਹੈ, ਪਰ ਜਦੋਂ ਚੁਗਿਰਦਾ ਅਗੋਂ ਝੁਕਦਾ ਨਹੀਂ ਤਾਂ ਉਸਦੀ ਹੈਰਾਨੀ ਤੇ ਮਾਯੂਸੀ ਦਾ ਕਾਰਣ ਬਣਦਾ ਹੈ । ਇਹਨਾਂ ਮਾਯੂਸੀਆਂ ਤੋਂ ਭੱਜ ਕੇ ਕਈ ਵਾਰ ਉਹ ਕਲਪਨਾਂ ਦੀ ਬੁੱਕਲ ਵਿਚ ਜਾ ਵੜਦਾ ਹੈ ਤੇ ਹਵਾਈ ਕਿਲੇ ਉਸਾਰ ਕੇ ਉਹਨਾਂ ਦੀ ਮਾਲਕੀ ਕਰਦਾ ਹੈ । ਐਡਲਰ ਨੂੰ ਭਾਵਾਂ ਦੀ ਤਰੁਟੀ ਪੂਰਤੀ ਦੀ ਇੱਛਾ ਸਾਰੇ ਮਨੁੱਖੀ ਜਤਨਾਂ ਦਾ ਸਰਚਸ਼ਮਾ ਜਾਪਦੀ ਹੈ । ਇਸ ਦੀ ਨਜ਼ਰ ਵਿਚ ਤਾਂ ਹੋਂਦ ਦਾ ਟੀਚਾ ਮਿਥਣ ਵਾਲੀ ਮੂਲਕ ਸ਼ਕਤੀ ਹੈ ।

(੩)

ਮਨੋਵਿਸ਼ਲੇਸ਼ਣ ਦੇ ਪਰਭਾਵ ਤੋਂ ਨਵੇਂ ਸਾਹਿੱਤਕ ਝੁਕਾਵਾਂ ਦੀ ਸੰਭਾਵਨਾ

ਕਿਸੇ ਕਲਾਤਮਕ ਰਚਨਾ ਬਾਰੇ ਇਹ ਕਹਣਾ ਕਿ ਇਸ ਉਪਰ ਕੇਵਲ ਅਮਕੀ ਵਿਚਾਰ-ਧਾਰਾ ਦਾ ਹੀ ਪਰਭਾਵ ਹੈ ਇਹ ਇਕ ਅਨੁਚਿਤ ਗਲ ਹੈ । ਐਪਰ ਸਾਨੂੰ ਇਹ ਮੰਨਣ ਵਿਚ ਕੋਈ ਸੰਦੇਹ ਨਹੀਂ ਹੋਣਾ ਚਾਹੀਦਾ ਕਿ ਵਿਚਾਰ ਦੇ ਆਪਣੇ ਪਰਭਾਵ ਹੁੰਦੇ ਹਨ ਤੇ ਇਹ ਪਰਭਾਵ ਕਲਮ ਤੇ ਸਾਹਿੱਤ ਦੇ ਖੇਤਰ ਵਿਚ ਬੜੀ ਸੁਖੈਨਤਾ ਨਾਲ ਪਰਗਟਾਓ ਪਰਾਪਤ ਕਰ ਲੈਂਦੇ ਹਨ । ਆਪਣੀ ਹੋਂਦ ਦੀ ਅੱਧੀ ਸਦੀ ਦੇ ਦੌਰਾਨ ਵਿਚ ਮਨੋਵਿਸ਼ਲੇਸ਼ਣ ਇਕ ਇਨਕਲਾਬੀ ਤੇ ਇਲਹਾਮੀ ਸਚਿਆਈ ਦੇ ਪੱਧਰ ਤੋਂ ਤੁਰਕੇ ਸਾਧਾਰਨ ਜਨਤਕ ਉਪਦੇਸ਼ ਤਕ ਦੇ ਵਿਗਾਸ ਚੱਕਰ ਨੂੰ ਮੁਕੰਮਲ ਕਰ ਕੇ ਇਕ ਅਜਹੇ ਦਰਸ਼ਨ ਦਾ ਦਰਜਾ ਪਰਾਪਤ ਕਰ ਚੁੱਕਾ ਹੈ ਜਿਸ ਦਾ ਸਾਡੇ ਸਭਿਆਚਾਰ ਉਪਰ ਬੜਾ ਭਾਰਾ ਪਰਭਾਵ ਪਇਆ ਹੈ । ਇਸ ਲਈ ਸਾਹਿੱਤ ਦਾ ਇਸ ਦੇ ਅਸਰ ਤੋਂ ਬਚ ਰਹਣਾ ਕਿਵੇਂ ਸੰਭਵ ਹੋ ਸਕਦਾ ਸੀ ?

ਸਾਹਿੱਤ ਜੀਵਨ ਦੀ ਆਰਸੀ ਹੈ ; ਤੇ ਜੀਵਨ ਇਕ ਸੰਘਰਸ਼ ਹੈ । ਇਹ ਸੰਘਰਸ਼ ਵਿਗਿਆਨੀ ਨੂੰ ਜੀਵ ਵਿਗਿਆਨ ਪੱਧਰ ਤੇ ਵੱਖ ਵੱਖ ਜੂਨਾਂ ਵਿਚਾਲੇ ਨਜ਼ਰ ਆਇਆ ਸੀ । ਤੇ ਸਾਹਿੱਤਕਾਰ ਨੂੰ ਸਮਾਜਕ ਪੱਧਰ ਤੇ ਵੱਖ ਵੱਖ ਮਨੁਖਾਂ, ਵੱਖ ਵੱਖ ਸ਼ਰੇਣੀਆਂ ਤੇ ਵੱਖ ਵੱਖ ਹਿਤਾਂ ਵਿਚਾਲੇ । ਪਰ ਮਨੋਵਿਗਿਆਨ ਨੇ ਹਰ ਮਨੁੱਖ ਦੇ ਅੰਦਰ ਵਾਪਰਦੇ ਚੇਤਨ ਤੇ ਅਚੇਤਨ ਦੇ ਸਦੀਵੀ ਘੋਲ ਵਿਚ ਇਕ ਨਵਾਂ ਸੰਘਰਸ਼ ਵੇਖਿਆ ਜੋ ਉਪਰੋਕਤ ਦੋਹਾਂ ਸੰਘਰਸ਼ਾਂ ਤੋਂ ਵਧ ਸੂਖਮ ਪਰ ਕਿਤੇ ਵਧੇਰੇ ਬਲਵਾਨ ਸੰਘਰਸ਼

੧੦