ਪੰਨਾ:Alochana Magazine April-May 1963.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਟੜਪਨ, ਇਕ ਬੇਸ਼ਰਮੀ" ਪਰਤੀਤ ਕਰਨ ਲਗ ਪਇਆ ਹੈ ।* ਸ਼ੈਦ ਉਸ ਦੀ “ਆਤਮਾ" ਸਾਹਿੱਤ ਵਿਚ ਸਦਾਚਾਰਕ ਕੀਮਤਾਂ ਦੇ ਮਹਲ ਢਠਦੇ ਪਰਵਾਨ ਨਹੀਂ ਕਰਨਾ ਚਾਹੁੰਦੀ ਘੱਟੋ ਘੱਟ ਇਸਦੀ ਹਿੱਸੇਦਾਰ ਨਹੀਂ ਬਣਨਾ ਚਾਹੁੰਦੀ । ਪਰ ਸਾਹਿੱਤ ਵਿਚ ਇਹ ਕੀਮਤਾਂ ਨਵੇਂ ਮਨੋਵਿਗਾਨ ਦੇ ਪਰਭਾਵ ਹੇਠ ਛੁੱਟੜ ਹੋ ਗਈਆਂ ਹਨ :

...ਇਕ ਦਿਨ ਬਾਂਝ ਅਕਲ ਬੁੱਢੀ ਨੂੰ
ਛੱਡ ਸੋਚੀ ਗਲਤਾਨ
ਕਲਾਕਾਰ ਇਕ ਘਰ ਲੈ ਆਇਆ
ਨੱਢੀ ਛੈਲ ਜੁਆਨ
ਜੋ ਅਪਣਾ ਪਰਛਾਵਾਂ ਤਕਦੀ
ਅਪਣੇ ਇਸ਼ਕ ਮੁਹਾਈ,
ਮਾਂ ਦਾ ਖੂਨ, ਪਿਤਾ ਦੀ ਤ੍ਰਿਸ਼ਨਾ
ਅਖੀਆਂ ਵਿਚ ਲਟਕਾਈ,
ਲਿੰਗ-ਬਿਰਤੀ ਦੀਆਂ ਸੋਨ-ਝਾਂਜਰਾਂ
ਪੈਰਾਂ ਵਿਚ ਛਣਕਾਂਦੀ
ਵਰਜਿਤ ਭਾਵਾਂ ਦੀ ਧਰਤੀ ਤੇ ਚੰਚਲ ਘੁੰਮਰ ਪਾਂਦੀ


ਮੂੰਹ ਲੁਕਾਂਦੀਆਂ ਚੋਰ ਜ਼ਮੀਰਾਂ
ਵੇਸ-ਵਿਹੂਣੇ ਖ਼ਿਆਲ
ਲਿਬੜੇ ਸੋਏ ਹਨੇਰਿਆਂ ਅੰਦਰ
ਨਚਦੇ ਹੋਏ ਦਿਖਾਲ !
ਉਂਗਲੀ ਲਾ ਕੇ ਕਲਾਕਾਰ ਨੂੰ
ਪਾਪਾਂ ਦੇ ਦਿਲ ਦੀ ਧਰਤੀ ਤੇ
ਲੈ ਗਈ ਆਪਣੇ ਨਾਲ !

(ਜਸਵੰਤ ਸਿੰਘ ਨੇਕੀ)

ਤੇ ਇਹ ਸਤਰਾਂ ਸਾਹਿੱਤ ਉਪਰ, ਮਨੋਵਿਗਿਆਨ ਦੇ ਪ੍ਰਭਾਵਾਂ ਦਾ ਇਕ ਕਾਵਿ-ਮਈ ਨਿਰੂਪਣ ਹਨ !


————————————————————————————————————————————————————————————

  • ਕਰਤਾਰ ਸਿੰਘ ਦੁੱਗਲ : ਬੰਦ ਦਰਵਾਜ਼ੇ (ਭੂਮਿਕਾ ਵਿਚੋਂ)

੨੩