ਪੰਨਾ:Alochana Magazine April-May 1963.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਵਿਚ ਸਾਂਝੇ ਅਤੇ ਇਕ-ਸੁਰ ਅਨੁਭਵ ਦੀ ਥੁੜ ਸਪਸ਼ਟ ਦਿਖਾਈ ਦੇਂਦੀ ਰਹੀ ਹੈ । ਇਸੇ ਘਾਟ ਵਜੋਂ ਹੀ ਜੋ ਪੁਰਾਤਨ ਸਾਹਿਤ ਮਿਲਦਾ ਹੈ ਉਸ ਨੂੰ ਸਮਕਾਲੀ ਸਮਾਜ ਨੇ ਕਦੀ ਵੀ ਇਕੋ ਦਿਸ਼ਟੀ ਤੋਂ ਨਹੀਂ ਸੀ ਦੇਖਿਆ । ਬ੍ਰਿਤਾਂਤਕ ਸਾਹਿਤ ਵਿਚ ਕਾਵਿ ਸਭ ਤੋਂ ਪ੍ਰਮੁੱਖ ਸੀ । ਇਸ ਦੀਆਂ ਪ੍ਰਾਪਤੀਆਂ ਨੂੰ ਭਾਵੇਂ ਕਿਸੇ ਪੱਖੋਂ ਵੀ ਪਰਖਿਆ ਜਾਵੇ, ਇਨ੍ਹਾਂ ਵਿਚ ਉਚੇਰੇ ਕਾਵਿਕ ਗੁਣਾਂ ਦੀ ਸਦਾ ਹੀ ਘਾਟ ਰਹੀ ਹੈ। ਕਿੱਸਾ ਕਵੀ ਬਹੁਤੇ ਵਿਦਵਾਨ ਜਾਂ ਡੂੰਘੇ ਨੀਝ ਵਾਲੇ ਨਾ ਹੋਣ ਕਾਰਨ ਸਮਾਜਕ ਜੀਵਨ ਦੀਆਂ ਗੁੰਝਲਾਂ ਅਤੇ ਸਮੱਸਿਆਵਾਂ ਅਤੇ ਜਾਤੀ ਦੇ ਸਮੁੱਚੇ ਅਨੁਭਵ ਤੋਂ ਅਨਜਾਣ ਸਨ । ਇਸ ਲਈ ਉਨ੍ਹਾਂ ਦਆਂ ਦੀ ਪਰੇਰਨਾ ਅਤੇ ਬੌਧਿਕ ਖਿੱਚ ਸਤਈ ਜਿਹੀ ਹੈ । ਕਿੱਸਾ ਕਵੀਆਂ ਵਿਚੋਂ ਬਹੁਤੇ ਕੇਵਲ ਮਨੋਰੰਜਨ ਲਈ ਹੀ ਰਚਨਾ ਕਰਦੇ ਸਨ ਅਤੇ ਵੱਧ ਤੋਂ ਵੱਧ ਸਰੋਤਿਆਂ ਨੂੰ ਖੁਸ਼ ਕਰਨ ਅਤੇ ਪਰਸੰਸਾ ਪਰਾਪਤ ਕਰਨ ਲਈ ਰਵਾਇਤੀ ਸਮਾਜਿਕ ਵਿਚਾਰਾਂ ਅਤੇ ਪਬੰਦੀਆਂ ਤਕ ਹੀ ਉਹ ਆਪਣੇ ਆਪ ਨੂੰ ਸੀਮਿਤ ਰਖਣ ਦਾ ਯਤਨ ਕਰਦੇ ਸਨ । ਵਾਰਸ, ਹਾਸ਼ਮ ਆਦਿ ਜਿਹੇ ਕਿੱਸਾਕਾਰ ਨੀਵੀਂ ਪੱਧਰ ਤੋਂ ਉਤਾਂਹ ਨਹੀਂ ਉਠਦੇ ਅਤੇ ਨਾ ਹੀ ਅਜਿਹੇ ਜਤਨ ਕਰਨ ਦੀ ਉਨ੍ਹਾਂ ਦੀ ਅਭਿਲਾਸ਼ਾ ਹੀ ਸੀ । ਉਹ ਆਪਣੇ ਆਪ ਨੂੰ ਕੇਵਲ ਸਸਤੇ ਮਨੋਰੰਜਨ ਤਕ ਹੀ ਸੀਮਿਤ ਰਖਦੇ ਸਨ । ਇਸਦੇ ਉਲਟ ਮਹਾਂਕਾਵਿ ਅਤੇ ਗੰਭੀਰ ਕਿਸਮ ਦੇ ਨਾਵਲ ਦੀ ਰਚਨਾ ਨਿਰੋਲ ਮਨੋਰੰਜਨ ਲਈ ਨਹੀਂ ਕੀਤੀ ਜਾਂਦੀ । ਇਨ੍ਹਾਂ ਵਿਚ ਜੀਵਨ ਨੂੰ ਇਕ ਸੇਧ ਦੇਕੇ ਪਰੇਰਨਾ ਅਤੇ ਵਿਸ਼ਵਾਸ਼ ਪੈਦਾ ਕੀਤਾ ਹੁੰਦਾ ਹੈ । ਮਨੋਰੰਜਨ ਇਹਨਾਂ ਦਾ ਉਦੇਸ਼ ਨਹੀਂ, ਕੇਵਲ ਸਾਧਨ ਹੈ। ਅਜਿਹੀਆਂ ਪ੍ਰਸਥਿਤੀਆਂ ਵਿਚ ਡੂੰਘੇ ਅਨੁਭਵ ਵਾਲੇ ਕਿਸੇ ਕਿੱਸੇ ਦੀ ਰਚਨਾ ਹੋਣੀ ਸੰਭਵ ਨਹੀਂ ਸੀ । ਵਾਰਸ ਦੀ 'ਹੀਰ’ ਨੂੰ ਸਭ ਤੋਂ ਵੱਧ ਲੋਕ ਪ੍ਰਿਯਤਾ ਹੋਈ ਹੈ, ਪਰ ਸਮਾਜਕ ਚੇਤਨਾ ਦੀ ਇਸ ਵਿਚ ਘਾਟ ਹੈ ! ਸਮਾਜਕ ਢਾਚੇ ਦੇ ਰਵਾਇਤੀ ਪੱਖਾ ਨੂੰ ਵਾਰਸ ਨੇ ਪਰਵਾਨ ਕਰ ਲਿਆ ਸੀ ਅਤੇ ਸਮਾਜਿਕ ਜੀਵਨ ਦੇ ਸਥਿਰ ਅਤੇ ਪ੍ਰੀਵਰਤਨਸ਼ੀਲ ਪੱਖਾਂ ਤੋਂ ਵਾਰਸ ਚੇਤੰਨ ਨਹੀਂ ਸੀ ।

ਉਪਰੋਕਤ ਕਿਸਮ ਦੀ ਸਾਹਿਤਕ ਪਰੰਪਰਾ ਤੋਂ ਨਾਵਲ ਨੂੰ ਕੋਈ ਵਿਸ਼ੇਸ਼ ਪ੍ਰੇਰਨਾ ਮਿਲਣੀ ਸੰਭਵ ਨਹੀਂ ਸੀ । ਨਾਵਲ ਦਾ ਜਨਮ ਵਿਸ਼ਾਲ ਜੀਵਨ ਅਤੇ ਸਥਿਰ ਤੇ ਉਸਾਰੂ ਸਮਾਜਕ ਸਥਿਤੀਆਂ ਤੋਂ ਹੁੰਦਾ ਹੈ । ਜੀਵਨ ਦੇ ਵਿਕਾਸ ਨਾਲ ਸਮੱਸਿਆਵਾਂ ਵਧੇਰੇ ਗੁੰਝਲਦਾਰ ਬਣਦੀਆਂ ਹਨ । ਸਮਾਜਕ ਅਤੇ ਵਿਅਕਤੀਗਤ ਸਬੰਧਾਂ, ਰਾਜਨੀਤਕ ਅਤੇ ਧਾਰਮਿਕ ਸਮੱਸਿਆਵਾਂ, ਭੂਗੋਲਕ, ਪਲਾੜੀ ਅਤੇ ਵਿਗਿਆਨਕ ਅੜਾਉਣੀਆਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮਸਿਆਵਾਂ, ਤੋਂ ਪੈਦਾ ਹੋਈਆਂ ਗੁੰਝਲਾਂ ਅਤੇ ਔਕੜਾਂ ਨੂੰ ਸੁਲਝਾਉਣ ਵਿਚ ਸਾਹਿਤ ਨੂੰ ਯੋਗ ਹਿੱਸਾ ਆਵੱਸ਼ ਹੀ ਪਾਉਣਾ ਪੈਂਦਾ ਹੈ ਅਤੇ ਇਹ ਜ਼ਰੂਰੀ ਵੀ ਹੈ । ਜੋ ਸਾਹਿਤ ਜੀਵਨ ਦੀ ਆਲੋਚਨਾ ਹੈ ਤਾਂ ਨਾਵਲ ਨੇ ਅਜਿਹੀ ਆਲੋਚਨਾ ਕਰਨ ਅਤੇ ਸਮਸਿਆਵਾਂ ਨੂੰ ਸੁਲਝਾਉਣ ਵਿਚ ਸਭ ਸਾਹਿਤਕ ਰੂਪਾਂ ਤੋਂ ਵਧੇਰੀ ਸਮਰੱਥਾ ਅਤੇ ਯੋਗਤਾ

੨੭