ਪੰਨਾ:Alochana Magazine April-May 1963.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਦੂਰ ਦੀ ਗੱਲ ਨ ਵੀ ਕਰੀਏ ਅਤੇ ਕੇਵਲ ਘਰ ਦੇ ਨੇੜੇ ਦੀ ਗੱਲ ਨੂੰ ਹੀ ਸਾਹਮਣੇ ਰਖੀਏ ਤਾ ਇਹ ਮੰਨਣਾ ਪਏਗਾ ਕਿ ਸਾਰੇ ਯਤਨਾਂ ਦੇ ਬਾਵਜੂਦ ਪੰਜਾਬੀ ਸਾਹਿੱਤ ਦਾ ਖੇਤਰ ਉਤਸ਼ਾਹੀ, ਲਗਨ ਵਾਲੇ ਸੇਵਾ-ਭਾਵ ਨਾਲ ਕੰਮ ਕਰਨ ਵਾਲੇ ਲੇਖਕਾਂ ਤੇ ਵਿਦਵਾਨਾਂ ਦੇ ਪਖੋਂ ਬਹੁਤ ਗ਼ਰੀਬ ਹੈ । ਚਾਰੇ ਪਾਸੇ ਇਕ ਹਫ਼ੜਾ ਦਫ਼ੜੀ ਜੇਹੀ ਮਚੀ ਹੋਈ ਹੈ। ਸਰਕਾਰੀ ਸਹਾਇਤਾ ਪ੍ਰਾਪਤ ਕਰਨ ਲਈ ਬਰਸਾਤੀ ਖੁੰਬਾਂ ਵਾਂਗ ਸੰਸਥਾਵਾਂ ਜੰਮਦੀਆਂ ਤੇ ਮਰਦੀਆਂ ਰਹਿੰਦੀਆਂ ਹਨ । ਆਮ ਸਾਹਿੱਤਕਾਰ "ਲੋਕਾਂ ਦੀ ਜ਼ਮੀਰ" ਨ ਰਹ ਕੇ ਘਟੀਆ ਕਿਸਮ ਦੇ ਟੁਕੜੇ-ਬੋਚ ਬਣੀ ਜਾ ਰਹੇ ਹਨ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਆਪੇ ਵਿਚ ਸਵੈ-ਭਰੋਸਾ, ਦਲੇਰੀ ਤੇ ਸਾਹਸ ਮੁੱਕ ਰਿਹਾ ਹੈ, ਅਤੇ ਉਨਾਂ ਦੀਆਂ ਲਿਖਤਾਂ ਵਿਚੋਂ ਲਿਸ਼ਕ ਤੇ ਗਰਮੀ ਦਾ ਨਾਸ ਹੋ ਰਿਹਾ ਹੈ । ਭਾਵੇਂ ਇਹ ਠੀਕ ਹੈ ਕਿ ਸਰਕਾਰੀ ਪੱਧਰ ਉੱਤੇ ਲੇਖਕ ਜਾਂ ਕਲਾਕਾਰ ਦੀ ਸੋਚਣ ਤੇ ਸਵੈ-ਪ੍ਰਗਟਾਵੇ ਦੀ ਆਜ਼ਾਦੀ ਉੱਤੇ ਕਿਸੇ ਪਰਕਾਰ ਦਾ ਪ੍ਰਤਿਬਿੰਬ ਲਗਾਉਣ ਦਾ ਕੋਈ ਮਨੋਰਥ ਸਪਸ਼ਟ ਜਾਂ ਅਸਪਸ਼ਟ ਰੂਪ ਵਿਚ ਨਜ਼ਰ ਨਹੀਂ ਆਉਂਦਾ ਪਰ ਇਸਦੇ ਬਾਵਜੂਦ ਵੀ ਲੇਖਕਾਂ ਵਿਚ ਆਪਣੇ ਆਪ ਹੀ ਇਸ ਆਜ਼ਾਦੀ ਨੂੰ ਤਿਆਗਣ ਦੀ ਭਾਵਨਾ ਵਧ ਰਹੀ ਹੈ, ਸਮਾਜਕ ਪੱਖ ਤੋਂ ਸਾਡਾ ਅਜੋਕਾ ਲੇਖਕ ਸਾਡੀ ਸਰਕਾਰ ਜਿਤਨ ਦੀ ਅਗਰਗਾਮੀ ਨਹੀਂ ਰਹਿ ਗਿਆ, ਉਸ ਦੀਆਂ ਲਿਖਤਾਂ ਵਿਚ ਹਰ ਪਰਕਾਰ ਦੀ ਜੁੰਮੇਦਾਰੀ ਤੋਂ ਬਚਣ ਦੀ ਰੁਚੀ ਵੱਧ ਰਹੀ ਹੈ ਅਤੇ ਇਸੇ ਕਰਕੇ ਨਿਰੋਲ ਨਿਮਰਥਕ ਰੂਪਕ ਪਰਯੋਗਵਾਦ ਦੀ ਰੁਚੀ ਵਧ ਰਹੀ ਹੈ, ਜੇ ਕੋਈ ਜਿਊਂਦੀ-ਜਾਗਦੀ ਜ਼ਮੀਰ ਵਾਲਾ ਲੇਖਕ ਹੈ ਵੀ ਤਾਂ ਉਹ ਵੈਸੇ ਹੀ ਇਸ ਘੜਮਸ ਤੋਂ ਉਪਰਾਮ ਹੋਕੇ ਸਨਿਆਸ ਧਾਰਨ ਕਰ ਰਿਹਾ ਹੈ ਹਰਇਕ ਯਤਨ, ਹਰਇਕ ਵਿਉਂਤ, ਹਰਇਕ ਯੋਜਨਾ ਦਾ ਕੇਂਦਰੀ ਧੁਰਾ ਸਰਕਾਰੀ ਸਹਾਇਤਾ ਜਾਂ ਇਨਾਮ ਬਣਦੇ ਜਾ ਰਹੇ ਹਨ । ਸਿੱਟੇ ਵਜੋਂ ਸਾਰੇ ਸਾਹਿੱਤਕ ਵਾਯੂ ਮੰਡਲ ਉਤੇ ਅਲੌਕਿਕ ਪਰਕਾਰ ਦੀ ਮੁਰਦੇਹਾਣੀ ਜੇਹੀ ਛਾਈ ਹੋਈ ਹੈ ।

ਸਾਡਾ ਇਹ ਵਿਸ਼ਵਾਸ ਹੈ ਕਿ ਰਚਨਾਤਮਕ ਕਾਰਜ ਮਨੁੱਖੀ ਮਨ ਤੇ ਬੁੱਧੀ ਦੀ ਆਪਣੇ ਬੰਧਨਾਂ ਤੋਂ ਸੁਤੰਤਰਤਾ ਦੀ ਤਾਂਘ ਦਾ ਹੀ ਇਕ ਪੜਾਅ ਹੋਇਆ ਕਰਦਾ ਹੈ । ਬੰਧਨਾਂ ਵਿਚ ਬੱਝਣ ਦੀ ਇੱਛਾ ਚਮਤਕਾਰੀ ਰਚਨਾਤਮਕਤਾ ਨੂੰ ਜਨਮ ਨਹੀਂ ਦੇ ਸਕਦੀ । ਯੂਨੀਵਰਸਟੀਆਂ, ਸਾਹਿੱਤਕ ਸੰਸਥਾਵਾਂ ਤੇ ਸਰਕਾਰੀ ਅਦਾਰੇ ਬੋਲੀ ਤੇ ਸਾਹਿੱਤ ਦੇ ਉਸਾਰੂ ਪੱਖਾਂ, ਜਿਹਾ ਕਿ-ਵਿਆਕਰਣਾਂ, ਕੋਸ਼ਾਂ, ਉਲਥਿਆਂ ਆਦਿ ਦੀ ਤਿਆਰੀ ਵਿਚ ਤਾਂ ਸਹਾਈ ਹੋ ਸਕਦੇ ਹਨ ਪਰ ਰਚਨਾਤਮਕ ਪ੍ਰਾਪਤੀ ਕੇਵਲ ਵਿਅਕਤੀਗਤ ਉਤਮਤਾ ਉਤੇ ਹੀ ਨਿਰਭਰ ਕਰਦੀ ਹੈ ਅਤੇ ਇਸ ਉਤਮਤਾ ਦਾ ਸਭ ਤੋਂ ਵੱਡਾ ਗੁਣ ਦਲੇਰੀ, ਸਾਹਸ ਤੇ ਉਤਸ਼ਾਹ ਹੈ । ਇਸ ਲਈ ਲੋੜ ਹੈ ਕਿ ਸਾਡੇ ਆਮ ਸਾਹਿੱਤਕਾਰ ਤੇ ਚਿੰਤਕ ਇਸ ਸਥਿਤੀ ਬਾਰੇ ਵਧੇਰੇ ਧਿਆਨ ਨਾਲ ਸੋਚਣ ਅਤੇ ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ, ਡਾ: ਗੰਡਾ ਸਿੰਘ ਜਹੇ ਅਣਥੱਕ ਲਗਨ ਵਾਲੇ ਤੇ ਸੁਤੰਤਰ-ਚਿਤ ਲੇਖਕਾਂ ਤੇ ਸਾਹਿੱਤ ਸੇਵੀਆਂ ਦੇ ਪੂਰਣਿਆਂ ਤੇ