ਪੰਨਾ:Alochana Magazine April-May 1963.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਬੜਦੀ ਹੈ । ਨਾਨਕ ਸਿੰਘ ਨੂੰ ਬਹੁ ਪੱਖੀ ਵਿਸ਼ਲੇਸ਼ਨ ਕਰਨ ਅਤੇ ਸਮੱਸਿਆਵਾਂ ਦਾ ਸੁਲਝਾਓ ਪੇਸ਼ ਕਰਨ ਵਿਚ ਬਹੁਤੀ ਸਫਲਤਾ ਪ੍ਰਾਪਤ ਨਹੀਂ ਹੋ ਸਕੀ । ਉਸ ਦੀ ਸਮਾਜਕ ਚੇਤਨਾ ਦੀ ਘਾਟ ਇਸ ਤੋਂ ਵੀ ਸਪਸ਼ਟ ਹੋ ਜਾਂਦੀ ਹੈ ਕਿ ਉਹ ਵੱਡੀ ਗਿਣਤੀ ਵਿਚ ਨਾਵਲ ਲਿਖ ਕੇ ਵੀ ਪੰਜਾਬੀ ਜੀਵਨ ਦਾ ਸਾਰਥਕ ਚਿਤਰ ਪੇਸ਼ ਨਹੀਂ ਕਰ ਸਕਿਆ । ਨਾਵਲ ਦਾ ਰੂਪ ਇਹ ਮੰਗ ਕਰਦਾ ਹੈ ਕਿ ਉਸ ਨੂੰ ਮਹਾਨ ਚਿਤਰ ਪੇਸ਼ ਕਰਨ ਲਈ ਵਰਤਿਆ ਜਾਵੇ ਪਰ ਨਾਨਕ ਸਿੰਘ ਕੋਲ ਇਸ ਗੁਣ ਦੀ ਘਾਟ ਹੈ। ਉਸਦਾ ਜੀਵਨ-ਚਿਤਰ ਸੁੰਗੜਵਾਂ ਹੈ । 'ਚਿੱਟਾ ਲਹੂ' ਵੱਡੀ ਪੱਧਰ ਤੇ ਕਲਪਿਆ ਨਾਵਲ ਹੈ ਪਰ ਉਸ ਵਿਚਲੀ ਕਹਾਣੀ ਨੂੰ ਅਤੇ ਟੱਕਰਾਓ ਤੇ ਵਿਚਾਰਾਂ ਨੂੰ ਪੇਸ਼ ਕਰਨ ਵਿਚ ਨਾਨਕ ਸਿੰਘ ਉਤਨਾ ਸਫਲ ਨਹੀਂ ਜਿੰਨਾ ਕਿ ਜ਼ਰੂਰੀ ਸੀ । ਅਜਿਹੇ ਮਹਾਨ ਚਿਤਰਨ ਲਈ ਮਹਾਨ ਅਨੁਭਵ ਅਤੇ ਅਣਥੱਕ ਮਿਹਨਤ ਦੀ ਲੋੜ ਹੁੰਦੀ ਹੈ । ਕਹਾਣੀ ਵਿਚ ਪਕਿਆਈ ਹੋਣੀ ਜ਼ਰੂਰੀ ਹੈ ਅਤੇ ਪਾਤਰਾਂ ਨੂੰ ਮਾਨਸਕ ਅਤੇ ਬੌਧਿਕ ਅਨੁਭਵ ਦੇ ਸੱਚਿਆਂ ਵਿਚ ਢਾਲ ਕੇ ਪੇਸ਼ ਕੀਤਾ ਜਾਣਾ ਚਾਹੀਦਾ ਹੈ । ਇਸ ਤੋਂ ਇਲਾਵਾ ਵਿਚਾਰਾਂ ਨੂੰ ਵੀ ਘਟਨਾਵਾਂ ਅਤੇ ਪਾਤਰਾਂ ਦੇ ਤਾਣੇ ਪੇਟੇ ਵਿਚ ਇਕ ਵਿਸ਼ੇਸ਼ ਰੂਪ ਦੇ ਕੇ ਸ਼ਾਮਲ ਕਰ ਦੇਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਤੋਂ ਕੋਈ ਵਿਸ਼ੇਸ਼ ਮੰਤਵ ਦੀ ਪੂਰਤੀ ਹੋ ਸਕੇ । ਇਨ੍ਹਾਂ ਸਭ ਪੱਖਾਂ ਤੋਂ ਇਹ ਨਾਵਲ ਸਫਲ ਨਹੀਂ। ਇਸੇ ਤਰ੍ਹਾਂ ਹੀ ‘ਧੁੰਦਲੇ ਪ੍ਰਛਾਵੇਂ', ‘ਨਾਸੂਰ' ਅਤੇ 'ਸੰਗਮ` ਤੋਂ ਲੈ ਕੇ 'ਮੰਝਧਾਰ', ‘ਕੱਟੀ ਹੋਈ ਪਤੰਗ’, ‘ਬੰਜਰ' ਆਦਿ ਵਿਚ ਵੀ ਇਹੋ ਹੀ ਤ੍ਰੁਟੀਆਂ ਹਨ । ਨਾਨਕ ਸਿੰਘ ਸਾਮਿਅਕ ਜੀਵਨ ਤੋਂ ਪ੍ਰਭਾਵਿਤ ਹੁੰਦਾ ਹੈ ਪਰ ਉਹ ਇਸ ਨੂੰ ਕੋਈ ਵਿਸ਼ੇਸ਼ ਰੂਪ ਦੇਣ ਦਾ ਜਤਨ ਕੀਤੇ ਬਗੈਰ ਹੀ ਸਤਈ ਜਿਹਾ ਚਿਤਰਨ ਕਰਕੇ ਸੰਤੁਸ਼ਟ ਹੋ ਜਾਂਦਾ ਹੈ । ਨਾਨਕ ਸਿੰਘ ਨੇ ਨਾਵਲ ਦੇ ਕਰਤੱਵ ਨੂੰ ਗੰਭੀਰਤਾ ਨਾਲ ਨਹੀਂ ਵਿਚਾਰਿਆ ਅਤੇ ਇੰਜ ਉਸ ਨੇ ਆਪਣੀ ਵਿਸ਼ੇਸ਼ ਬ੍ਰਿਤਾਤਕ ਪ੍ਰਤਿਭਾ ਤੋਂ ਯੋਗ ਲਾਭ ਨਾ ਉਠਾਕੇ ਆਪਣੀ ਕਲਾ ਵਿਚ ਪਕਿਆਈ ਨਹੀਂ ਲਿਆਂਦੀ । ਨਾਨਕ ਸਿੰਘ ਦੇ ਪਲਾਟ ਅਤੇ ਪਾਤਰ ਸੀਮਤ ਹਨ । ਪਾਤਰਾ ਵਿਚ ਜੀਵਨ ਵਾਲੀ ਵੰਨ ਸੁਵੰਨਤਾ ਅਤੇ ਵਿਸ਼ਾਲਤਾ ਨਹੀਂ। ਇੰਝ ਜਾਪਦਾ ਹੈ ਕਿ ਕੁਝ ਇਕ ਪਾਤਰ ਘੜ ਕੇ ਵਖ ਵਖ ਚੋਂਖਟਿਆਂ ਵਿਚ ਜੜ ਦਿੱਤੇ ਗਏ ਹਨ । ਬਚਨ ਸਿੰਘ ਤੇ ਬਲਰਾਜ ਅਤੇ ਲਲਿਤਾ ਦੇ ਸੁੰਦਰੀ ਵਿਚ ਸ਼ਹਿਰੀ ਅਤੇ ਪੇਂਡੂ ਜੀਵਨ ਦੇ ਅੰਤਰ ਦੇ ਸਿਵਾ ਭਾਵਕ ਅਤੇ ਬੌਧਿਕ ਪੱਧਰਾਂ ਤੋਂ ਕੋਈ ਅਤਰ ਨਹੀਂ । ਇਹ ਇਕੋ ਹੀ ਜਤਨ ਦੇ ਦੋ ਸਿੱਟੇ ਜਾਪਦੇ ਹਨ ਜਦ ਕਿ ਨਾਵਲ ਰਚਨਾ ਦੇ ਪੱਖੋਂ ਇਨ੍ਹਾਂ ਦੇ ਨਾਵਲਾਂ ਦੇ ਵਿਚਕਾਰਲੇ ਸਮੇ ਵਿੱਚ ਅਨੇਕਾਂ ਨਾਵਲ ਲਿਖੇ ਜਾ ਚੁੱਕੇ ਸਨ । ਨਾਨਕ ਸਿੰਘ ਦਾ ਜੀਵਨ ਫਲਸਫਾ ਵੀ "ਚਿੱਟਾ ਲਹੂ" ਤੋਂ ਲੈ ਕੇ ਆਧੁਨਿਕਤਮ ਨਾਵਲਾਂ ਤਕ ਬਹੁਤ, ਵਿਕਸਿਤ ਨਹੀਂ ਹੋਇਆ ਹੈ। ਇਹ ਵੀ ਕੋਈ ਔਗੁਣ ਨਹੀਂ ਜੇ ਉਸ ਫਲਸਫੇ ਵਿਚ ਡੂੰਘਾਈ ਅਤੇ ਸਾਰਥਕਤਾ ਹੋਵੇ | ਇਹ ਫਲਸਫਾ ਸਤਈ ਜਿਹਾ ਹੈ, ਇਸ ਵਿਚ ਸੰਘਣਾਪਨ ਅਤੇ ਗਹਿਰਾਈ ਨਹੀਂ । ਥੋੜ੍ਹਾ ਜਿਹਾ ਬੋਝ ਪਾਇਆਂ ਹੀ ਇਹ ਫਿਸਲ ਜਾਂਦਾ ਹੈ ।

੩੦