ਪੰਨਾ:Alochana Magazine April-May 1963.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤਾ ਜਾਵੇ । ਪਿਛਲੇ ਪੰਦਰਾਂ ਵੀਹ ਸਾਲਾਂ ਦੀਆਂ ਸਾਹਿਤਕ ਗਤਿਵਿਧੀਆਂ ਤੋਂ ਤਾਂ ਇਹ ਅਨੁਮਾਨਿਆ ਜਾ ਸਕਦਾ ਹੈ ਕਿ ਨਵੇਂ ਸ਼ਬਦਾਂ ਦੀ ਲੋੜ ਵੇਲੇ ਬਹੁਤੇ ਸਾਹਿਤਕਾਰ ਸੰਸਕ੍ਰਿਤ ਦੇ ਸ਼ਬਦ, ਭਾਵੇਂ ਉਹ ਅਸ਼ੁਧ ਹੀ ਹੋਣ, ਵਧੇਰੇ ਗ੍ਰਹਣ ਕਰਦੇ ਹਨ । ਪਰੰਤੂ ਅਜੇ ਏਸ ਗੱਲ ਨੂੰ ਇਕ ਸਿਧਾਂਤ ਦੇ ਤੌਰ ਤੇ ਪ੍ਰਵਾਣ ਨਹੀਂ ਕੀਤਾ ਗਇਆ । 'ਸਰਲਤਾ ਤੇ ਸੌਖ’ ਦੇ ਨਾਅਰੇ ਨੇ ਏਸ ਨਿਰਣੈ ਨੂੰ ਅੱਧਵਾਟੇ ਹੀ ਰਖਿਆ ਹੈ ।

ਦੂਜੀ ਸਮਸਿਆ ਬਾਰੇ ਜੇ ਗਹੁ ਨਾਲ ਵੇਖੀਏ ਤਾਂ ਪਤਾ ਲਗਦਾ ਹੈ ਕਿ ਪੰਜਾਬੀ ਪ੍ਰਦੇਸ਼ ਵਿਚ ਅਨੇਕਾਂ ਸਬਦ ਅਜੇਹੇ ਬਲੇ ਜਾ ਰਹੇ ਹਨ, ਜਿਹੜੇ ਅਜੇ ਪੰਜਾਬੀ ਭਾਰਤੀ (ਭਾਸ਼ਾ) ਦੇ ਮੰਦਰ ਵਿਚ ਪ੍ਰਵੇਸ਼ ਨਹੀਂ ਪਾ ਸਕੇ । ਚੰਗੇ ਚੰਗੇ ਲੇਖਕ ਉਹਨਾਂ ਨੂੰ ਲਿਖਣ ਤੇ ਵਰਤਣ ਤੋਂ ਸੰਕੋਚ ਕਰਦੇ ਹਨ । ਇਹ ਗੱਲ ਨਿਰਣੇਯ ਯੋਗ ਹੈ ਕਿ ਕੀ ਵਾਕਈ ਅਜੇਹੇ ਸ਼ਬਦਾਂ ਨੂੰ ਵਰਤਣ ਵਾਲਾ ਸਾਹਿਤਕਾਰ ਅ-ਸਾਹਿਤਕ ਜਾਂ ਅਸਭਯ ਹੋਵੇਗਾ ਜ ਭਾਸ਼ਾ-ਨਿਰਮਾਤਾ ? ‘ਛੜੇ' ਸ਼ਬਦ ਨੂੰ ਹੀ ਲਵੋ । ਇਸ ਦਾ ਸਰਵ-ਪ੍ਰਚਲਤ ਅਰਥ ਹੈ ‘ਅਣਵਿਆਹਿਆ ।' ਇਸ ਅਰਥ ਕਾਰਣ ‘ਛੜਾ' ਸ਼ਬਦ fਇਕ ਪਾਰਿਭਾਸ਼ਿਕ ਸ਼ਬਦ ਬਣਦਾ ਹੈ । ਪਰੰਤੂ ਇਸ ਦੇ ਆਮ ਅਰਥ ਵੀ ਹਨ, ਜਿਵੇਂ-ਇਕੱਲਾ, (Single), ਏਕਾਕੀ ਸਿਰਫ ਇਕ, ਆਦਿ ਆਦਿ । ਪ੍ਰਿੰਸੀਪਲ ਸੇਖੋਂ ਨੇ ਪਹਲਾ ਪਹਲਾਂ ਪਿਛਲੇਰੇ ਅਰਥਾਂ ਵਿਚ ਏਸ ਸ਼ਬਦ ਨੂੰ ਨਿੱਕੀਆਂ ਕਹਾਣੀਆਂ ਵਿਚ ਵਰਤਿਆ ਹੈ । ਹੁਣ ਉਹ ਪਰੰਪਰਾ ਰੁਕੀ ਗਈ ਹੈ । ਇਸ ਸ਼ਬਦ ਨੂੰ ਅਜੇ ਅ-ਸੰਸਕ੍ਰਿਤ, ਅ-ਸਭਯ, ਆਸ਼ਿਸ਼ਟ ਸਮਝਿਆ ਜਾਂਦਾ ਹੈ । ਲੋੜ ਹੈ ਕਿ ਅਜੇਹੀ ਸਬਦ ਸ਼ਰੇਣੀ ਨੂੰ ਸ਼ਿਰੋਮਣੀ ਲਿਖਾਰੀ ਵਰਤਣ ਅਤੇ ਸਭਿਅਤਾ ਦੇ ਘੇਰੇ ਵਿਚ ਲੈ ਆਉਣ ।

ਇਕ ਰੇਡੀਓ ਵਾਰਤਾ ਵਿਚ ਮੈਂ ਸ਼ਬਦ ਨਿਰਮਾਣ ਦੀਆਂ ਪੱਧਤੀਆਂ ਦੀ ਗਿਣਤੀ ਕੀਤੀ ਸੀ । ਜਿਸ ਵਿਚ ਇਕ ਸੀ ,ਕੰਨਸੋ ਵਾਦੀ ਪਧਤੀ ।' ਇਸ ਦਾ ਭਾਵ ਸੀ ਕਿ ਕਈ ਸਜਣ ਕੋਈ ਸ਼ਬਦ ਸੁਣ ਸੁਣਾ ਲੈਂਦੇ ਹਨ, ਪਰ ਮੂਲ ਤੇ ਸਹੀ ਅਰਥ ਤੋਂ ਅਣਜਾਣ ਹੋਣ ਕਰਕੇ ਗਲਤ ਵਰਤੋਂ ਕਰਦੇ ਰਹਿੰਦੇ ਹਨ, ਜਿਸ ਨਾਲ ਗਲਤੀ ਦਰ ਗਲਤੀ ਹੁੰਦੀ ਰਹੰਦੀ ਹੈ । ਆਧੁਨਿਕ ਪੰਜਾਬੀ ਸਾਹਿਤ ਵਿਚ ਬੇਅੰਤ ਮਿਸਾਲਾਂ ਹਨ । ‘ਪ੍ਰਤਿਸ਼ਟ' ਸ਼ਬਦ ਮੈਨੂੰ ਬੜਾ ਰੜਕਦਾ ਹੈ । ਵਰਤਣਹਾਰੇ ਦਾ ਭਾਵ ਮਾਨਯੋਗ ਜਾਂ ਆਦਰਯੋਗ ਹੈ : ਪ੍ਰਤਿਸ਼ਟ ਸਜਨ ਅਰਥਾਤ (Distinguished guests) । ਪਰ ਸ਼ਬਦ ਦਾ ਸਤਿਆਨਾਸ਼ ਹੋ ਗਇਆ ਹੈ। ਮੂਲ ਸੰਗਿਆ ਸਬਦ ਹੈ 'ਪ੍ਰਤਿਸ਼ਠਾ'(ਪ੍ਰਤਿ+ਸਥਾ) ਜਿਸ ਤੋਂ ਵਿਸ਼ੇਸ਼ਣ ਰੂਪ ਵਿਚ ਭੂਤ ਕ੍ਰਿਦੰਤ ਬਣਦਾ ਹੈ 'ਪ੍ਰਤਿਸ਼ਠਿਤ ।' ਲੇਖਕ ‘ਪ੍ਰਤਿਸ਼ਠਿਤ' ਦਾ ਅਰਥ ਲੈਣੇ ਚਾਹੁੰਦੇ ਹਨ । ਪਰ ‘ਪ੍ਰਤਿਸ਼ਟ’ ਵਿਚ ਨਾ ਤਾਂ ਮੂਲ ਰਿਹਾ ਅਤੇ ਨਾ ਹੀ ਕੋਈ ਸਿਧਾਂਤ ਦਿਸਦਾ ਹੈ ਜਿਸ ਨਾਲ ਇਹ ਪੰਜਾਬੀ ਦੀ ਠੇਠਤਾ ਦੇ ਅਨੁਕੂਲ ਹੋਵੇ ! ਇਕ ਢੇਰ ਚਿਰ ਤੋਂ ਪਰਚਲਤ ਉਦਾਹਰਣ ਲੈਂਦੇ ਹਾਂ । ਪੰਜਾਬੀ ਵਿਚ, ਵਿਆਕਰਣਾ ਵਿਚ ਲਿਖਦੇ ਹਨ 'ਕਾਰਦੰਤਕ' । ਇਹ ‘ਕਾਰਦੰਤਕ' [Primary suffix] ਹੁੰਦਾ

੩੪