ਪੰਨਾ:Alochana Magazine April-May 1963.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇਰਾ, ਮੇਰਾ, ਅਬਦਲ ਹਨ । ਪਰ ਪੜਚੋਲ, ਆਲੋਚਨਾ, ਸਮੀਖਿਆ, ਵਿਵੇਚਨ, ਪਤਿਪਾਦਨ, ਕਥਨ, ਵਰਣਨ ਬਦਲ ਸਕਦੇ ਹਨ । ਇਹ ਆਵੱਸ਼ਕਤਾ ਅਨੁਸਾਰ ਬਦਲਦੇ ਜਾਂ ਘਟਦੇ ਵਧਦੇ ਰਹਿੰਦੇ ਹਨ । ਭਾਸ਼ਾ ਵਿਗਿਆਨਕ ਤਰੀਕੇ ਨਾਲ ਵੇਖੀਏ ਤਾਂ ਇਹ ਵੀ ਠੀਕ ਹੈ ਕਿ ਸ਼ਬਦ ਅਰਥ ਦਾ ਇਕ 'ਅਧੂਰਾ ਚਿੰਨ੍ਹ ਹੈ । ਇਉਂ ਸ਼ਬਦ ਦਾ ਆਪਣਾ ਕੋਈ ਅਰਥ ਨਹੀਂ । ਜਿਸ ਵਸਤੂ ਜਾਂ ਭਾਵ ਲਈ, ਭਾਸ਼ਾ ਬੋਲਦੇ ਲੋਕ, ਸ਼ਬਦ ਨੂੰ ਸਥਿਰ ਬਣਾ ਲੈਣ ਉਹੋ ਇਸਦਾ ਅਰਥ ਹੈ । ਸੰਸਕ੍ਰਿਤ ਵਿਚ ਅਰਥ-ਸਥਿਰਤਾ ਲਈ ਕਈ ਨਿਯਾਮਿਕ (ਪ੍ਰਬੰਧ) ਗਿਣੇ ਹਨ, ਜਿਵੇਂ ਸੰਯੋਗ ਵਿਯੋਗ, ਨੇੜਤਾ ਆਦਿ । ਪਰ ਫੇਰ ਵੀ ਨਿਸ਼ਚਿਤ ਅਰਥ ਲਈ ਇਕ ਨਿਸ਼ਚਿਤ ਸ਼ਬਦ ਨਿਯਤ ਕਰਨਾ, ਇਹ ਵੀ ਜ਼ਰੂਰੀ ਗੱਲ ਹੈ । ਸ਼ਬਦ ਨਿਰਮਾਣ ਦੇ ਪਰਸੰਗ ਵਿਚ ‘ਸਰਲਤਾ' ਜਾਂ 'ਸੰਖ' ਦੇ ਰਖਣ ਦੀ ਵੀ ਇਕ ਸਮੱਸਿਆ ਹੈ । ਪੰਜਾਬੀ ਵਿਚ ਅਜੇ ਆਪਣੇ ਸ਼ਬਦ ਥੋੜੇ ਹਨ, ਪਰ ਜਦੋਂ ਨਵਾਂ ਸ਼ਬਦ ਗਰਹਣ ਕੀਤਾ ਜਾਂਦਾ ਹੈ ਉਸ ਤੋਂ ਜਾਣੂ ਨਾ ਹੋਣ ਕਰਕੇ ਸਮਝਣ ਅਤੇ ਬੋਲਣ ਵਿਚ ਕੁਝ ਔਖ ਅਨੁਭਵ ਹੁੰਦੀ ਹੈ । ਹੁਣ ਤਾਂ ਬਹੁਤ ਫਰਕ ਹੈ । ਪਿਛਲੇ ਪੰਦਰਾਂ ਸਾਲਾਂ ਵਿਚ ਬਹੁਤ ਨਵੇਂ ਸ਼ਬਦ ਆਏ ਅਤੇ ਪੰਜਾਬੀ ਲੇਖਕਾਂ ਦੀ ਲੇਖਣੀ ਨਾਲ ਰਚਮਿਚ ਗਏ ਹਨ, ਪਰ ਸਰਲਤਾ ਦੀ ਸਮਸਿਆ ਅਜੇ ਫੇਰ ਬਾਕੀ ਹੈ । ਡਾਕਟਰ ਨਗੇਂਦਰ ਨੇ ਭਾਸ਼ਾ (ਤਰੈਮਾਸਿਕ ਪਤ੍ਰਿਕਾ, ਦਿੱਲੀ) ਦੇ ਸੰਪਾਦਕੀ ਵਿਚ ਸਰਲਤਾ ਬਾਰੇ ਲਿਖਿਆ ਹੈ ਕਿ ਸਰਲਤਾ ਨੂੰ ਜਿੰਨਾ ਕਹਣਾ ਸੌਖਾ ਹੈ ਉਨਾ ਨਿਭਾਉਣਾ ਖਾ ਹੈ । ਜਟਿਲ ਤੇ ਗੰਭੀਰ ਵਿਚਾਰਾਂ ਲਈ ਸੌਖੀ ਤੇ ਸਰਲ ਅਭਿਵਿਕਕੀ ਨਹੀਂ ਹੋ ਸਕਦੀ । ਜੇ ਇਸ ਪਾਸੇ ਕੋਸ਼ਿਸ਼ ਕੀਤੀ ਵੀ ਜਾਵੇ ਤਾਂ ਉਨ੍ਹਾਂ ਵਿਚਾਰਾਂ ਦਾ ਅਧੂਰਾ ਰਗਟ ਹੋਵੇਗਾ ਜੋ ਨਿਰਾਪੁਰਾ ਅਨਿਆਇ ਹੋਵੇਗਾ। ਇਸ ਤਰ੍ਹਾਂ ਦੀ ਬਨਾਵਟੀ ਤੇ ਚਿਆ ਸਰਲਤਾ ਨੂੰ ਪੱਛਮੀ ਵਿਦਵਾਨ ਲਾਂਜੀਨਸ ਨੇ ਮੁੰਡਪੁਣਾ' ਕਹਿਆ ਹੈ । ਸਾਰ ਇਹ ਹੈ ਕਿ ਭਾਸ਼ਾ ਦੀ ਸਰਲਤਾ ਇਕ ਸੰਬੰਧਤ ਤੇ ਸੰਖੇਪ ਗੁਣ ਹੈ, ਜਿਹੜਾ ਪਰਸੰਗ ਤੇ ਮੂਲ ਅਰਥ ਦਾ ਅਨੁਸਾਰੀ ਹੁੰਦਾ ਹੈ । - ਦੇਸ਼ ਪਰਸੰਗ ਵਿਚ ਆਧੁਨਿਕ ਪੰਜਾਬੀ ਸਾਹਿਤ ਦੀ ਸ਼ਬਦਾਵਲੀ ਦਾ ਸਰਵੇਖਣ ਕਰਨਾ ਉਚਿਤ ਹੋਵੇਗਾ । ਅਸੀਂ ਪਿਛੇ ਉਲੇਖ ਕਰ ਆਏ ਹਾਂ ਕਿ ਹਰ ਸ਼ਬਦ ਨੂੰ - ਚਾਰ ਅੰਗਾਂ ਵਿਚ ਵੰਡਿਆ ਜਾ ਸਕਦਾ ਹੈ : ਉਪਸਰਗ ਜਾਂ ਅਗੇਤਰ, ਧਾਤੂ MHHE ਜਾਂ ਮਲ ਅੰਗ ਅਤੇ ਪ੍ਰਤਿਆਂ ਜਾਂ ਪਿਛੇਤਰ ਅਤੇ ਸਮਾਸੀ । ਪੰਜਾਬੀ ਦੇ ਪਹਿਲੇ ਅਤੇ ਅਤੇ ਬਹੁਤ ਸਾਰੇ ਸ਼ਬਦ ਸ਼ੰਸਕ੍ਰਿਤ ਪਰਧਾਨ ਹਨ, ਖਾਸ ਤੌਰ ਤੇ ਆਲੋਚਨਾ ਸਾਹਿਤ ਹੋ ਸਕਿਤ ਤੋਂ ਲਏ ਇਨ੍ਹਾਂ ਸ਼ਬਦਾਂ ਦੇ ਰੂਪਾਂ ਬਾਰੇ ਬਹੁਤ ਵੱਡੇ ਭੁਲੇਖੇ ਚਲ ਰਹੇ ਹਨ। anੜਿਤ ਦੀ 'ਪਰ' ਉਪਸਰਗ ਨਾਲ ਸੰਜੁਗਤ ਹੋਕੇ ਅਨੇਕਾਂ ਸ਼ਬਦ ਬਣਦੇ ਹਨ। ਪਰ ਪੰਜਾਬੀ ਲੇਖਕ ਇਨ੍ਹਾਂ ਦੀ ਵਰਤੋਂ ਕਈ ਤਰ੍ਹਾਂ ਨਾਲ ਕਰ ਰਹੇ ਹਨ । ਉਦਾਹਰਣ 3t