ਪੰਨਾ:Alochana Magazine April-May 1963.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਰਦੇ ਹੋਏ ਆਪਣੇ ਲਖ਼ਸ਼ ਨੂੰ ਪ੍ਰਾਪਤ ਹੋਣ । ਸਰਕਾਰੀ ਇਨਾਮ ਦੇ ਦੂਜੀਆਂ ਮਾਇਕ ਸਹਾਇਤਾਵਾਂ ਸਾਹਿੱਤਕਾਰ ਦੀ ਪ੍ਰਾਪਤੀ ਨਹੀਂ ਬਣ ਸਕਦੇ, ਉਹ ਇਸ ਪ੍ਰਾਪਤੀ ਦਾ ਇਕ ਚਿੰਨ੍ਹ ਮਾਤਰ ਹੀ ਹੋ ਸਕਦੇ ਹਨ, ਇਹ ਚਿੰਨ ਹੋਰ ਵੀ ਅਤੇ, ਕੋਈ ਹਾਲਤਾਂ ਵਿਚ ਵਧੇਰੇ ਚੰਗੇ ਵੀ ਹੋ ਸਕਦੇ ਹਨ, ਲੋੜ ਇਸ ਗੱਲ ਦੀ ਹੈ ਕਿ ਸਾਡੇ ਸਾਹਿੱਤਕਾਰ ਤੇ ਵਿਦਵਾਨ ਇਹ ਸਮਝ ਲੈਣ ਕਿ ਵਸਤੂ ਨੂੰ ਛੱਡ ਕੇ ਚਿੰਨ੍ਹ ਦੇ ਪਿਛੇ ਭਟਕਣਾ "ਹਰਿ ਚੰਦਉਰੀ" ਤੋਂ ਲਈ ਸਹਿਕਣਾ ਹੈ ।

ਸਾਡਾ ਇਹ ਅੰਕ "ਆਧੁਨਿਕ ਪੰਜਾਬੀ ਸਾਹਿੱਤ ਅੰਕ" ਦਾ ਪਹਿਲਾ ਭਾਗ ਹੈ । ਇਸ ਭਾਗ ਵਿਚ ਪੰਜਾਬੀ ਦੇ ਪ੍ਰਸਿਧ ਵਿਦਵਾਨਾਂ ਦੇ ਕੀਮਤੀ ਲੇਖ ਪੇਸ਼ ਕੀਤੇ ਜਾ ਰਹੇ ਹਨ । ਇਸ ਵਿਸ਼ੇਸ਼ ਅੰਕ ਦਾ ਦੂਜਾ ਭਾਗ ਜੂਨ-1963 ਦਾ ਅੰਕ ਹੋਵੇਗਾ । ਇਸ ਅੰਕ ਲਈ ਬਹੁਤ ਸਾਰੇ ਹੋਰ ਕੀਮਤੀ ਲੇਖ ਇਕੱਤਰ ਕੀਤੇ ਜਾ ਚੁਕੇ ਹਨ-

ਵਧਾਈ :

ਡਾ: ਗੰਡਾ ਸਿੰਘ ਜੀ ਨੂੰ 1962-63 ਦੇ ਸਰਬੋਤਮ ਲੇਖਕ ਦੇ ਤੌਰ ਤੇ ਪੰਜਾਬ ਸਰਕਾਰ ਵਲੋਂ ਸਨਮਾਨੇ ਜਾਣ ਉੱਤੇ, ਅਤੇ ਬਲਵੰਤ ਗਾਰਗੀ ਨੂੰ ‘ਰੰਗ-ਮੰਚ’ਪੁਸਤਕ ਲਿਖਣ ਉਤੇ 5000 ਹੁਪਏ ਦਾ ਰਾਸ਼ਟਰੀ ਪਾਰਕਾਹ ਮਿਲਣ ਉੱਤੇ ਸਾਰੇ ਪੰਜਾਬੀ ਜਗਤ ਨੂੰ ਖੁਸ਼ੀ ਹੋਈ ਹੈ, ਆਲੋਚਨਾ ਇਸ ਖੁਸ਼ੀ ਵਿਚ ਸ਼ਰੀਕ ਹੁੰਦਾ ਹੋਇਆ ਇਨ੍ਹਾਂ ਦੋਹਾਂ ਸਾਹਿੱਤਕਾਰਾਂ ਨੂੰ ਹਾਰਦਿਕ ਵਧਾਈ ਪੇਸ਼ ਕਰਦਾ ਹੈ-

-ਅਤਰ ਸਿੰਘ



ਨੋਟ:-ਅਪ੍ਰੈਲ ਮਈ ਦਾ ਇਹ ਅੰਕ ਆਧੁਨਿਕ ਪੰਜਾਬੀ ਸਾਹਿੱਤ ਅੰਕ ਹੈ । ਜੂਨ ਦਾ ਅਲੋਚਨਾ ਵੀ ਆਧੁਨਿਕ ਪੰਜਾਬੀ ਸਾਹਿੱਤ ਅੰਕ ਦੇ ਰੂਪ ਵਿੱਚ ਹੀ ਪ੍ਰਕਾਸ਼ਤ ਹੋਵੇਗਾ ।