ਪੰਨਾ:Alochana Magazine April-May 1963.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ੍ਰ: ਹਰਬੰਸ ਸਿੰਘ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਆਧੁਨਿਕ ਪੰਜਾਬੀ ਕਵਿਤਾ-ਮੂਲ ਤੇ ਪਰਵਿਰਤੀਆਂ ਪੰਜਾਂ ਪਾਣੀਆਂ ਦੇ ਦੇਸ਼ ਦੇ ਹਜ ਤੇ ਰੋਮਾਂਸ ਦੇ ਆਵੇਸ਼ ਗਤਿ ਤ ਗ ਮੰਤਤੀ ਕਵੀ ਪ੍ਰੋ: ਪੂਰਨ ਸਿੰਘ ਦੇ ਇਹ ਬੋਲ ਹਨ । ਇਥੇ ਖੁਲ ਦਾ ਮੈਦਾਨ ਹੈ, ਇਥੇ ਪਿਆਰ ਤੇ ਹੜਾਂ ਦਾ ਅਵੇਸ਼ ਹੈ ਇਥੇ ਪਹਾੜ ਪਿਆਰ ਵਿਚ ਪਿਘਲਦੇ ਇਥੇ ਕੋਈ ਅਣਪਛਾਤਾ ਜਿਹਾ ਇਲਾਹੀ ਸੁਆਦ ਹੈ ਪੂਰਨ ਸਿੰਘ (1881-1931) ਪੱਛਮੀ ਸਾਹਿਤ, ਤੇ ਕਲਾ ਦਾ ਚੰਗਾ ਗਿਆਨੀ ਸੀ ! ਉਸਨੇ ਵਾਲਟ ਵਿਟਮੈਨ ਦੀ ਰਚਨਾ ਦੇ ਪ੍ਰਭਾਵਾਂ ਨੂੰ ਖਾਸ ਤੌਰ ਤੇ ਹੁਣ ਕੀਤਾ ਤੇ ਉਸ ਕੋਲੋਂ ਪੰਜਾਬੀ ਲਈ ਸੈਲਾਨੀ ਛੰਦ ਉਧਾਰ ਲਇਆ । ਉਸ ਨੇ ਇਕ ਜਪਾਨੀ ਯੂਨੀਵਰਸਟੀ ਵਿਚ ਵਿਗਿਆਨ ਦੀ ਸਿਖਿਆ ਪਰਾਪਤ ਕੀਤੀ ਸੀ । ਚਾਹੇ ਉਹ ਕਿੱਤੇ ਕਰਕੇ ਇਕ ਰਸਾਇਣ ਸ਼ਾਸਤਰੀ ਸੀ, ਉਸਨੂੰ ਪੰਜਾਬ ਦੇ ਬਲਵੰਤ ਹੁਸਨ ਨੇ ਬੁਰੀ ਤਰਾਂ ਭਰਮਾ ਲਾਇਆ ਸੀ । ਪੰਜਾਬ ਦੀ ਰੋਮਾਂਸ ਛਲਕਾਉਂਦੀ ਧਰਤੀ ਤੇ ਕੁਦਰਤ ਦਾ ਪਣ, ਹਲਾਂ ਦੇ ਜੁੱਤਰੇ ਲਾਉਂਦੇ ਵਾਹਕਾਂ, ਗਊਆਂ, ਮਝਾਂ ਚਾਰਦੇ ਵਾਗੀਆਂ, ਦੁਧ ਰਿੜਕਦੀਆਂ ਤੇ ਮਖਣਾਂ ਦੇ ਪਿੱਨੇ ਨਿਤਾਰਦੀਆਂ ਪੰਜਾਬ ਦੀਆਂ ਸਾਦਾਦਿਲ ਮੁਟਿਆਰਾਂ ਦੇ ਦਿਲਾਂ ਨੂੰ ਕਿਸ ਤਰ੍ਹਾਂ ਮੋਹ ਲੈਂਦੇ ਹਨ, ਇਹ ਕੁਝ ਦੇਖਣ ਲਈ ਪੰਜਾਬ ਦੀ ਲੋਕ ਕਵਿਤਾ ਦੇ ਭਰਪੂਰ ਖਜ਼ਾਨੇ ਟੱਲਣ ਦੀ ਲੋੜ ਹੈ । ਪੰਜਾਬ ਦੀ ਕਾਵਿ ਪਰੰਪਰਾ ਵਿਚ ਪੰਜ ਦਰਿਆਵਾਂ ਦੇ ਰੰਗੀਲੇ ਤੇ ਰਸੀਲੇ ਪਾਣੀਆਂ ਨੂੰ ਘੁੱਟ ਭਰ ਭਰ ਕੇ ਪੀਣ ਵਾਲੀਆਂ ਕੁਦਰਤ ਦੀਆਂ ਨਚਦੀਆਂ ਗਾਉਂਦੀਆਂ ਚਲਦੀਆਂ ਹਵਾਵਾਂ ਦੇ ਛੱਕੇ ਮਾਰਦੀਆਂ ਪੰਜਾਬ ਦੀ ਵਰਿਆਮ ਧਰਤੀ ਦੇ ਲਾਲਾਂ ਦੀਆਂ ਰੂਹਾਂ ਵਿਚੋਂ ਸਿੰਜਰੀ, ਲੋਕਧਾਰਾ ਦਾ ਬੜਾ ਸ਼ਕਤੀਸ਼ਾਲੀ ਹੱਥ ਹੈ । ਇਸ ਨਾਲ ਕਦਮ ਮੇਲ ਕੇ ਤੁਰਨ ਨਾਲ ਉਹ ਅਖੁਟ ਪਿਆਰ ਗਾਥਾਵਾਂ ਦਾ ਖ਼ਜ਼ਾਨਾ ਹੈ ਜੋ ਅਸਲ ਜਾ ਕਲਪਿਤ ਪਾਤਰਾਂ ਦੁਆਲੇ ਉਸਰਿਆ ਹੋਇਆ ਹੈ । ਹਰ ਪੀੜੀ ਦੇ ਕਵੀ ਨੇ ਸ ਸ ਆਪਣੀ ਕਾਵਿ-ਕਲਪਨਾ ਦੀ ਰਚੀ ਨਾਲ ਨਵੇਂ ਰੰਗ ਵਿਚ ਚਿਤਰਿਆ ਹੈ । ਮੁੜ ਮੁੜ ਇਸ 83