ਪੰਨਾ:Alochana Magazine April-May 1963.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਵਿੰਦਰ ਸਤਿਆਰਥੀ - ਕਵਿਤਾ ਦਾ ਰੰਗ-ਮੰਚ -9- ਕਵਿਤਾ ਦਾ ਰੰਗ-ਮੰਚ ਚਿਰ-ਪੁਰਾਤਨ ਵੀ ਹੈ ਤੇ ਅਤਿ-ਨਵੀਨ ਵੀ। ਇਸੇ ਮੰਚ ਉੱਤੇ ਖਲੋ ਕੇ ਕਦੇ ਰਿਗਵੇਦ ਦੇ ਰਿਸ਼ੀ ਕਵੀ ਨੇ ਉਸ਼-ਸੂਕਤ ਦੇ ਸੁਰਾਂ ਵਿਚ ਉਸ਼ਾ ਦੀ ਮਹਮਾ ਗਾਈ ਸੀ, ਜਿਸ ਦੀ ਗੂੰਜ ਅੱਜ ਵੀ ਅਸੀਂ ਲੋਕ-ਗਤ ਵਿਚ ਸੁਣਦੇ ਹਾਂ : ਦਿਨ ਚੜ੍ਹਦੇ ਦੀ ਲਾਲੀ ਰੂਪ ਕੁਆਰੀ ਦਾ। ਕਵੀ-ਗੁਰੂ ਕਾਲੀਦਾਸ ਨੇ ਆਪਣੇ ਆਗਮਨ ਦੀ ਸੂਚਨਾ ਦਿੰਦਿਆਂ ਆਖਿਆ ਸੀ : “ਇਹ ਆਵੱਸ਼ਕ ਨਹੀਂ ਕਿ ਹਰ ਪੁਰਾਤਨ ਵਸਤ ਚੰਗੀ ਹੀ ਹੋਵੇ ਤੇ ਨਾ ਹਰ ਨਵੀਨ ਵਸਤ ਸਦਾ ਮਾੜੀ ਹੀ ਹੁੰਦੀ ਹੈ । ਕਵਿਤਾ ਦੇ ਇਸੇ ਮੰਚ ਉਤੇ ਖਲੋ ਕੇ ਭਵਭੂਤੀ ਨੇ ਆਪਣੀ ਰਚਨਾ ਵਿਚ ਅਪਾਰ ਵਿਸ਼ਵਾਸ ਦਰਸਾਂਦਿਆਂ ਆਖਿਆ : “ਧਰਤੀ ਵਿਸ਼ਾਲ ਹੈ ਤੇ ਸਮਾ ਵੀ ਅਸੀਮ ਹੈ । ਕਿਤੇ ਨਾ ਕਿਤੇ, ਕਦੇ ਨਾ ਕਦੇ ਕੋਈ ਮੇਰਾ ਸਮਾਨ-ਧਰਮੀ ਅਵੱਸ਼ ਜਨਮ ਲਵੇਗਾ।' | ਕਵਿਤਾ ਦੀ ਹਾਰ ਕਿਸੇ ਨਾ ਕਿਸੇ ਪ੍ਰਤੀਕ ਦੁਆਰਾ ਵਿਗਸਦੀ ਹੈ, ਜਿਵੇਂ ਘੁਮਿਆਰ ਦਾ ਮਨ ਉਸ ਦੀ ਸਿਰਚੀ ਕਲਾ ਵਿਚ ਵਿਗਸਦਾ ਹੈ । ਕਣਕ ਦੀ ਬੱਲੀ ਆਦਿ-ਕਾਲ ਤੋਂ ਯੁਵਤੀ ਦਾ ਪ੍ਰਤੀਕ ਬਣਦੀ ਆਈ ਹੈ : ਬੱਲੀਏ ਕਣਕ ਦੀਏ ਤੈਨੂੰ ਖਾਣਗੇ ਨਸੀਬਾਂ ਵਾਲੇ । ਕਦੇ ਕਣਕ ਦੀ ਬੱਲੀ ਦੀ ਥਾਂ ਕਾਲੀ ਤਿਤਰੀ ਲੈ ਲੈਂਦੀ ਹੈ ਤੇ ਬਾਜ਼ ਕਿਸੇ ਕਾਮ-ਆਤੁਰ ਯੁਵਕ ਦਾ ਪ੍ਰਤੀਕ ਬਣ ਜਾਂਦਾ ਹੈ : ਕਾਲੀ ਤਿਤਰੀ ਕਮਾਦੋਂ ਨਿਕਲੀ ਉਡਦੀ ਨੂੰ ਬਾਜ਼ ਪੈ ਗਿਆ। ਕਦੇ ਪਤੀ ਦੀ ਥਾਂ ਲੋਕ-ਗੀਤ ਬਿੰਬ ਦਾ ਬਾਣਾ ਧਾਰਨ ਕਰ ਲੈਂਦਾ ਹੈ : 49