ਪੰਨਾ:Alochana Magazine April-May 1963.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਕਟ ਵਿਚ ਆਉਂਣ ਤੇ ਵੀ ਮਾਨਸਕ ਸੰਤੁਲਨ ਕਾਇਮ ਰਖਦੀ ਹੈ । ਹਾਲਾਤ ਅੱਗੇ ਉਹ ਹਥਿਆਰ ਸੁੱਟ ਦਿੰਦੇ ਹਨ ਪਰ ਸਮਾਂ ਆਉਣ ਤੇ ਆਪਣੀ ਇੱਛਾ ਕਿਸੇ ਹੋਰ ਰੂਪ ਵਿਚ ਪਰੀ ਕਰ ਲੈਂਦੇ ਹਨ । ਇੰਜ ਅੰਤ ਵਿਚ ਭਾਵੇਂ ਉਹ ਆਪਣੀ ਜਿੱਤ ਦਾ ਅਨੁਭਵ ਕਰਦੇ ਹੋਣ ਪਰ ਜਿਨਾਂ ਸੰਕਟਾਂ ਅਤੇ ਕਠਨਾਈਆਂ ਉਪਰੰਤ ਇਹ ਜਿੱਤ ਪ੍ਰਾਪਤ ਹੋਈ ਹੈ, ਉਨਾਂ ਅਨੁਸਾਰ ਇਹ ਕੋਈ ਬਹੁਤੀ ਪ੍ਰਭਾਵਸ਼ਾਲੀ ਨਹੀਂ ਅਤੇ ਸ਼ਾਇਦ ਇਸ ਦਾ ਉਨਾਂ ਨੂੰ ਆਪ ਵੀ ਅਹਿਸਾਸ ਹੈ, ਪਰ ਸਮੇਂ ਦੇ ਧੱਕੇ ਖਾਣ ਦੇ ਬਾਵਜੂਦ ਵੀ ਉਹ ਅਜਿੱਤ (Undefeated) ਪਾਤਰ ਸਿੱਧ ਹੁੰਦੇ ਹਨ । ਪੂਰਨ ਅਤੇ ਪੁੰਨਿਆ ਦੇ ਸੰਯੋਗ ਵਿਚ ਕਿਸੇ ਵਿਸ਼ੇਸ਼ ਮਾਨਸਕ ਜਾਂ ਸਰੀਰਕ ਖਿੱਚ ਦੀ ਝਲਕ ਨਹੀਂ ਮਿਲਦੀ । ਉਨ੍ਹਾਂ ਵਿਚ ਉਹ ਜਜ਼ਬੇ ਵੀ ਨਹੀਂ ਉਭਰਦੇ ਜਿੰਨਾਂ ਦਾ ਸਾਹਮਣਾ ਰੂਪ ਅਤੇ ਚੰਨੋ ਨੂੰ ਕਰਨਾ ਪਿਆ ਸੀ । ਇਸ ਲਈ ਅੰਤ ਵਧੇਰੇ ਬਨਾਵਟੀ ਅਤੇ ਅਚਾਨਕ ਜਿਹਾ ਜਾਪਦਾ ਹੈ। ‘ਰਾਤ ਬਾਕੀ ਹੈ’ ਕੰਵਲ ਨੇ ਇਕ ਵਿਸ਼ੇਸ਼ ਰਾਜਨੀਤਕ ਘਟਨਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਹੈ । ਇਸ ਦਾ ਨਾਇਕ ਨਾਵਲ ਦਾ ਨਾਇਕ ਹੀ ਨਹੀਂ ਸਗੋਂ ਜਨਤਾ ਦਾ ਵੀ ਨਾਇਕ ਹੈ ਜੋ ਆਪਣੇ ਆਪ ਨੂੰ ਸਮਾਜ ਲਈ ਕੁਰਬਾਨ ਕਰ ਦਿੰਦਾ ਹੈ । ਆਪਣੇ ਨਿੱਜੀ ਹਿਤਾਂ ਨੂੰ ਸਮਾਜ ਲਈ ਕੁਰਬਾਨ ਕਰਕੇ ਉਹ ਜਨਤਾ ਦੇ ਅੰਦੋਲਨ ਨੂੰ ਸਫ਼ਲ ਬਣਾਉਣ ਦਾ ਤੀਖਰ ਜਤਨ ਕਰਦਾ ਹੈ । ਆਪਣੀ ਕਿਸਮ ਦਾ ਇਹ ਪਹਿਲਾ ਨਾਵਲ ਹੈ। ਇਸ ਦੀ ਤੁਲਨਾ ਇਕ ਮਿਆਨ ਦੋ ਤਲਵਾਰਾਂ ਨਾਲ ਕੀਤੀ ਜਾ ਸਕਦੀ ਹੈ । ਸਮਾਜ ਦਾ ਯਥਾਰਥਕ ਚਿਤੁਨ ਪੇਸ਼ ਕਰਨ ਵਿਚ ਕੰਵਲ ਇਥੇ 'ਪੂਰਨਮਾਸ਼ੀ ਵਾਂਗ ਹੀ ਸਫਲ ਹੈ ! ਕਵਿਕ ਰੰਗਣ ਦੇ ਕੇ ਇਸ ਨੂੰ ਕੰਵਲ ਨੇ ਹੋਰ ਪ੍ਰਭਾਵਸ਼ਾਲੀ ਬਣਾਉਣ ਦਾ ਜਤਨ ਕੀਤਾ ਹੈ ਪਰ ਇੰਜ ਕਰਨ ਨਾਲ ਅਜਿਹੇ ਮਹਾਨ ਯਥਾਰਥਕ ਵਿਸ਼ੇ ਨੂੰ ਰਹੱਸਕ ਜਿਹੀ ਸਧ ਮਿਲ ਜਾਂਦੀ ਹੈ ਜਿਸ ਕਾਰਨ ਕਾਵਿਕ ਅਤੇ ਯਥਾਰਥਕ ਭਾਵਾਂ ਵਿਚ ਪ੍ਰਸਪਰ ਵਿਰੋਧ ਵਧਣ ਨਾਲ ਨਾਵਲ ਦਾ ਸਮੁੱਚਾ ਪ੍ਰਭਾਵ ਨਹੀਂ ਪੈਂਦਾ । ਕੰਵਲ ਰਾਜ ਦੀ ਪਾਤਰ ਉਸਾਰੀ ਵਿਚ ਉਹ ਸਫਲਤਾ ਪਤ ਨਹੀਂ ਕਰ ਸਕਿਆ ਜੋ ਚਰਨ ਦੇ ਯਥਾਰਥਕ ਚਿਤਰਨ ਅਤੇ ਕਾਰਜਸ਼ੀਲ ਉਦਮ ਵਿਚ ਉਸ ਨੂੰ ਪ੍ਰਾਪਤ ਹੋਈ ਹੈ । ਕੰਵਲ ਦੇ ਆਪਣੇ ਕੈਬਨ ਅਨੁਸਾਰ ਰਾਜ ਨੂੰ ਮਧ ਸ਼ਰੈਣੀ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਹੈ ਪਰ ਕੇਵਲ ਇਸ ਪਰ ਤੀਕ ਨੂੰ ਸਫਲਤਾ ਨਾਲ ਪੇਸ਼ ਕਰਨ ਅਤੇ ਇਸ ਦੀ ਯੋਗ ਵਰਤੋਂ ਕਰਨ ਵਿੱਚ ਨਾਕਾਮ ਹੈ । ਇਹ ਨਾਵਲ ਵਿਸ਼ੇ ਅਤੇ ਤਕਨੀਕ ਵਿਚ ਮੁਮੇਲ ਨਾ ਹੋਣ ਕਾਰਨ ਲੋਕ ਦੀ ਪਕੜ ਤੋਂ ਬਾਹਰ ਜਾਦਾ ਹੈ ਜਿਸ ਕਾਰਨ ਨਾਵਲ ਦਾ ਮੰਤਵ ਪੂਰੀ ਸਫਲਤਾ ਨਾਲ ਸਾਹਿਤ ਰੂਪ ਵਿਚ ਪੇਸ਼ ਨਹੀਂ ਹੁੰਦਾ । ਰੂਪ ਧਾਰਾ' ਵੀ ਪੂਰਨਮਾਸ਼ੀ ਵਾਂਗ ਦੋ ਪੀੜੀਆਂ ਦਾ ਜੀਵਨ ਹੈ ।ਇਸੇ I ਵਧੇਰੇ ਵਿਸਤਿਤ ਸਮਾਜ ਦੀ ਇਸਤਰੀ ਜਗਰੂਪ ਦੀਆਂ ਸਮਸਿਆਵਾਂ ਵੀ ਸ਼ਾਮਲ ਕੀਤਾ, ਗਈਆਂ ਹਨ । ਮਾਲਣ ਨੂੰ ਜਿਨਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਉਹ ਵਖਰਾ to