ਪੰਨਾ:Alochana Magazine April 1960.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਦਾ ਨਾਇਕਾ ਦੇ ਨਾਂ ਤੇ ‘ਹੀਰ ਰਖਿਆ ਗਇਆ ਹੈ । ਲੋਕ-ਪ੍ਰਚਲਿਤ ਕਥਾ ਹੈ, ਸ਼ਿੰਗਾਰ-ਰਸ ਪ੍ਰਧਾਨ ਹੈ, ਨਾਇਕ , ਤੇ ਨਾਇਕਾ ਸਾਰੀ ਕਹਾਣੀ ਉੱਤੇ ਛਾਏ ਹੋਏ ਹਨ । ਅਰੰਭ ਵਿਚ ਅਕਾਲ-ਉਸਤਤ ਹੈ, ਕੈਦੋ ਵਰਗੇ ਦੁਸ਼ਟਾਂ ਦੀ ਨਿੰਦਿਆ ਵੀ ਹੈ । ਕੁਦਰਤ ਦਾ ਵਿਸ਼ਾਲ ਵਰਣਨ ਹੈ ਤੇ ਕਬਾ ਦ} ਇਕ ਸੂਤਰਤਾ ਅਖੀਰ ਤਕ ਬਣੀ ਰਹਿੰਦੀ ਹੈ । ਰਾਣਾ ਸੂਰਤ ਸਿੰਘ ਇਸ ਤੋਂ ਬਾਅਦ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਦੇ ਰਾਣਾ ਸੂਰਤ ਸਿੰਘ ਦਾ ਨਾਉਂ ਆਉਂਦਾ ਹੈ । ਰਾਣਾ ਸੂਰਤ ਸਿੰਘ ਇਕ ਕਲਪਿਤ ਕਹਾਣੀ ਹੈ, ਜੋ ਰਾਣੀ ਰਾਜ ਕੌਰ ਦੇ ਜੀਵਨ ਦਵਾਲੇ ਘੁੰਮਦੀ ਹੈ । ਰਾਜ ਕੌਰ ਜਿਸ ਦਾ ਆਪਣੇ ਪਤੀ ਸੂਰਤ ਸਿੰਘ ਨਾਲ ਅਥਾਹ ਪਿਆਰ ਸੀ, ਉਸ ਦੀ ਮੌਤ ਤੇ ਬਹੁਤ ਵਿਰਲਾਪ ਕਰਦੀ ਹੈ, ਵਿਛੋੜੇ ਵਿਚ ਤੜਫਦੀ ਹੈ, ਪਤੀ ਦੀ ਸਮਾਧ ਬਣਵਾਂਦੀ ਹੈ, ਅਤੇ ਕਈ ਤਰਾਂ ਦੀਆਂ ਔਕੜਾਂ ਝਾਗਦੀ ਹੋਈ ਸਤਸੰਗ ਦੇ ਪ੍ਰਭਾਵ ਨਾਲ ਰਾਜ ਜੋਗ ਨੂੰ ਪ੍ਰਾਪਤ ਕਰਦੀ ਹੈ । ਸਾਰੀ ਰਚਨਾ ਵੀਹ ਮਾਤਰਾਂ ਦੇ ਸਿਰਖੰਡੀ ਛੰਦ ਵਿਚ ਹੈ, ਜਿਸ ਦਾ ਪਹਿਲਾ ਵਿਸਰਾਮ ੧੧ ਮਾਤਰਾਂ ਉੱਤੇ ਅਤੇ ਦੂਜਾ ੯ ਮਾਤਰਾਂ ਉੱਤੇ ਹੈ । ਹੁਣ ਅਸੀਂ ਅਰੰਭ ਵਿਚ ਦਸੇ ਮਹਾਂਕਾਵਿ ਦੇ ਲੱਛਣਾ ਨੂੰ ਲੈ ਕੇ ਦੇਖਦੇ ਹਾਂ ਕਿ ਕੀ ਇਹ ਰਚਨਾ ਸਚਮੁਚ ਮਹਾਂਕਾਵਿ ਹੈ । ਮਹਾਂਕਾਵਿ ਦਾ ਪਹਿਲਾ ਤੇ ਮੁਢਲਾ ਲੱਛਣ ਹੈ, ਇਸ ਦੀ ਕਹਾਣੀ ਦਾ ਇਤਿਹਾਸਕ ਜਾਂ ਲੋਕ-ਸਿੱਧ ਹੋਣਾ, ਜਿਸ ਦਾ ਨਾਇਕ ਵੀ ਲੋਕ-ਪ੍ਰਿਯ ਜਾਂ ਇਤਿਹਾਸਕ ਮਹਾਂ-ਵਿਅਕਤੀ ਹੋਵੇ, ਪਰ ਇਸ ਗ੍ਰੰਥ ਦੀ ਨਾ ਤਾਂ ਕਥਾ ਹੀ ਇਤਿਹਾਸਕ ਹੈ ਤੇ ਨਾ ਹੀ ਰਾਣਾ ਸੂਰਤ ਸਿੰਘ ਤੇ ਰਾਣੀ ਰਾਜ ਕੌਰ ਦੀ ਇਤਿਹਾਸਕ ਜਾਂ ਲੋਕ-ਸਿਧ ਵਿਅਕਤੀ ਹਨ । ਭਾਵੇਂ ਭਾਈ ਵੀਰ ਸਿੰਘ ਨੇ ਇਤਿਹਾਸ ਨਾਲ ਇਸ ਕਹਾਣੀ ਦਾ ਨਾਤਾ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਸ ਨਾਲ ਵੀ ਅਸਲ ਕਹਾਣੀ ਇਤਿਹਾਸਕ ਨਹੀਂ ਬਣ ਸਕਦੀ । ਫਿਰ ਕਿਤਾਬ ਦਾ ਨਾਉਂ ਜੋ ਨਾਇਕ ਦੇ ਨਾਉਂ ਤੇ ਹੁੰਦਾ ਹੈ ਵੀ ਮਹਾਂਕਾਵਿ ਦੇ ਨਿਯਮ ਦੀ ਉਲੰਘਣਾ ਕਰਦਾ ਹੈ । ਸਾਰੀ ਕਹਾਣੀ ਰਾਣੀ ਰਾਜ ਕੌਰ ਦੀ ਹੈ, ਜੋ ਰਾਣਾ ਸੂਰਤ ਸਿੰਘ ਦੀ ਮੌਤ ਤੋਂ ਸ਼ੁਰੂ ਹੁੰਦੀ ਹੈ । ਭਾਵੇਂ ਸੂਰਗਵਾਸੀ ਪਿੰਸੀਪਲ ਤੇਜਾ ਸਿੰਘ ਇਸ ਇਤਰਾਜ਼ ਨੂੰ ਨਿਰਮੂਲ ਸਿੱਧ ਕਰਣ ਲਈ ਲਿਖਦੇ ਹਨ ਕਿ ਇਸ ਕਾਵਿ ਵਿਚ ਵਿਅਕਤੀ ਪ੍ਰਧਾਨ ਹੈ, ਅਰਥਾਤ ਰਾਣਾ ਸੂਰਤ ਸਿੰਘ ਦੀ ਸ਼ਖਸੀਅਤ ਮੁਖੀ ਅਸਰ ਕਰਨ

ਪੰਜਾਬੀ ਦੁਨੀਆਂ ਜਨਵਰੀ ੧੯੫੨}