ਪੰਨਾ:Alochana Magazine April 1960.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਕਾਲ ਪੁਰਖ ਦੀ ਉਸਤਤ ਵਿਚ ਮੰਗਲਾਚਰਣ ਹੈ ਤੇ ਫਿਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ਼ ਬਹਾਦਰ ਸਾਹਿਬ ਦਾ ਗੁਣਗਾਨ ਕੀਤਾ ਹੈ । ਸਮੁੱਚੇ ਕਾਵਿ ਨੂੰ ੩੪ ਸਰਗਾਂ ਵਿਚ ਵੰਡਿਆ ਗਇਆ ਹੈ ਤੇ ਦੋਹਿਰਾ ਛੰਦ ਦੀ ਪ੍ਰਧਾਨਤਾ ਹੈ । ਵੱਖ ਵੱਖ ਮੌਕਿਆਂ ਤੇ ਪ੍ਰਸਥਿਤੀਆਂ ਅਨੁਸਾਰ ਦੂਸਰੇ ਛੰਦ-. ਕੋਰੜਾ, ਸੋਰਠਾ, ਸਿਰਖੰਡੀ ਤੇ ਦਵੱਈਆ ਆਦਿ ਵੀ ਵਰਤੇ ਹਨ । ਬੀਰ-ਰਸ ਮੁਖ ਰਸ ਹੈ, ਪਰ ਕਰੁਣਾ, ਸ਼ਾਂਤ, ਸ਼ੋਕ ਆਦਿ ਰਸ ਵੀ ਹਨ । | ਉਸ ਸਮੇਂ ਦਾ ਸਭਿਆਚਾਰਕ, ਧਾਰਮਿਕ ਤੇ ਇਤਿਹਾਸਕ ਵਾਤਾਵਰਣ ਨੂੰ ਕਵੀ ਨੇ ਬਹੁ ਸਾਡੀਆਂ ਅੱਖਾਂ ਸਾਹਮਣੇ ਲਿਆ ਖੜਾ ਕੀਤਾ ਹੈ । ਉਸ ਵੇਲੇ ਦੀ ਸਾਹ-ਸਤ-ਚੀਨ ਜਨਤਾ ਵਿਚ ਨਵੀਂ ਰੌਅ ਪੈਦਾ ਕਰ ਕੇ ਗਿਦੜੋ ਸ਼ੇਰ ਬਣਾਣਾ ਤੇ ਫਿਰ ਮੁਗਲ ਸਾਮਰਾਜ ਨਾਲ ਟੱਕਰ ਲੈਂਦੇ ਹੋਏ, ਸਿਖ ਯੋਧਿਆਂ ਦੀਆਂ ਸ਼ਹੀਦੀਆਂ ਪ੍ਰਾਪਤ ਕਰਨੀਆਂ, ਚਹੁੰ ਸਾਹਿਬਜ਼ਾਦਿਆਂ ਦਾ ਧਰਮ ਤੇ ਦੇਸ਼ ਲਈ ਕੁਰਬਾਨ ਹੋਣਾ ਆਦਿ ਉਹ ਘਟਨਾਵਾਂ ਹਨ, ਜਿਨ੍ਹਾਂ ਦਾ ਵਰਣਨ ਕਵੀ ਦੀ ਪੂਤੀਭਾ ਅਤੇ ਕਲਾਕਾਰੀ ਦਾ ਸਬੂਤ ਹੈ । ਮਰਦ ਅਗੰਮੜਾ ਦੀ ਸ਼ੁੱਧ ਤੇ ਪ੍ਰਭਾਵਸ਼ਾਲੀ ਸਾਹਿਤਕ ਭਾਸ਼ਾ, ਅਲੰਕਾਰਾਂ ਦੀ ਨਗੀਨਿਆਂ ਵਾਂਗ ਜੜਤ, ਛੰਦ ਤੇ ਤੋਲ ਦੀ ਸੰਗੀਤਕ ਲੈਅ, ਵਲਵਲੇ ਤੇ wwਣ ਦਾ ਬੇਰੋਕ ਪਰਵਾਹ ਕਿਸੇ ਓਪਰੇ ਯਤਨ ਦਾ ਸਿੱਟਾ ਨਹੀਂ। ਸਗੋਂ ਇਹ ਸ਼ਰਧਾ ਵਿਚ ਲੀਨ ਕਵੀ ਦੀ ਆਤਮਾ ਦਾ ਉਛਾਲਾ ਹੈ, ਜੋ ਕੁਦਰਤੀ ਸਮੇਂ ਵਾਂਗ ਆਪ ਮੁਹਾਰੇ ਫੁੱਟ ਨਿਕਲਿਆ ਹੈ, ਇਹ ਉਸ ਦੇ ਅੰਦਰਲੇ ਦਾ ਸਹੀ ਉਤਾਰਾ ਹੈ । ਅਸਲੀ ਅਰਥਾਂ ਵਿਚ ਹੈ ਇਹ ਮਹਾਂਕਾਵਿ, ਜਿਸ ਦੀ ਇਕ ਇਕ ਸਤਰ ਵਿ ਰਹਾਨੀਅਤ ਝਲਕਦੀ ਹੈ, ਜਿਸ ਦਾ ਬੀਰ-ਰਸੀ ਵਰਣਨ ਸੁੱਤੀ ਹੋਈ ਰੂਹ ਨੇ ਜਗਾਂਦਾ ਹੈ, ਮੋਈ ਹੋਈ ਅਣਖ ਨੂੰ ਵੰਗਾਰਦਾ ਹੈ । ਜਿਸ ਵਿਚ ਲਲਕਾਰ ਹੈ, ਅਨਿਆਂ ਤੇ ਜਬਰ ਨਾਲ ਟੱਕਰ ਲੈਣ ਲਈ । ਜਿਸ ਵਿਚ ਇਕ ਵਿਅਕਤੀ ਦੀ ਜਸਰੇ ਵਿਅਕਤੀ ਵਿਰੁਧ ਲੜਾਈ ਨਹੀਂ, ਸਗੋਂ ਜਾਬਰਾਂ ਤੇ ਅਤਿਆਚਾਰਾਂ ਨਾਲ ਮਨੁਖਤਾ ਦੀ ਲੜਾਈ ਹੈ- ਨੇਕੀ ਤੇ ਬਦੀ ਦੀ ਜੰਗ ਹੈ, ਪਾਪ ਤੇ ਪੁੰਨ ਦਾ ਘੋਲ ਹੈ ਅਤੇ ਇਸ ਘੋਲ ਦਾ ਮਹਾਨ ਨਾਇਕ ਹੈ ਮਰਦ ਅਗੰਮੜਾ ਗੁਰੂ ਗੋਬਿੰਦ ਸਿੰਘ ॥ ਆਪ ਮੁਹਾਰੇ ਇਸ ਕਾਵਿ ਵਿਚ ਮਹਾਂਕਾਵਿ ਦੇ ਲੱਛਣ ਸਮਾ ਗਏ ਹਨ, ਸਗੋਂ ਅਣਗਿਣਤ ਉਹ ਵਿਸ਼ੇਸ਼ਤਾਵਾਂ ਜੋ ਮਹਾਂਕਾਵਿ ਦੀ ਸ਼ਾਸਤਰੀ ਸਮੀਖਿਆ ਵਿਚ ਵੀ ਨਹੀਂ ਮਿਲਦੀਆਂ, ਇਸ ਰਚਨਾ ਵਿਚ ਵਿਆਪਕ ਹਨ | ਦਸ਼ਮੇਸ਼ ਜੀ ਦਾ ਲਾਲ ਜੁਝਾਰ ਸਿੰਘ ਜੰਗ ਵਿਚ ਜਾਣ ਲਈ ਗੁਰੂ ਪਿਤਾ 98