ਪੰਨਾ:Alochana Magazine April 1960.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਾਂ ਇਹ ਮੇਰੇ ਹੁਨਰ ਦੀ ਸਦ-ਜੀਉਂਦੀ ਤਸਵੀਰ, ਇਸ ਜਗ ਅੰਦਰ ਖਾਲਸਾ, ਵੱਡ ਗਿਆਨੀ, ਵੱਡ ਵੀਰ । ਮਸਤਾਂ ਅੰਦਰ ਮਸਤ ਹੈ, ਸੱਚਾ ਮਸਤ ਮਲੰਗ, ਸੱਚ ਲਈ ਕਰਦਾ ਰਹੇ ਅੰਦਰ ਬਾਹਰ ਜੰਗ । ਇਸ ਦੇ ਰੂਪ ਜਵਾਨ ਨੇ ਕੀਤੀ ਧਰਤ ਜਵਾਨ, ਮਾਣ ਹੈ ਇਸ ਤੇ ਕਰ ਰਿਹਾ, ਸਾਰਾ ਜਗ ਜਹਾਨ । ਮੇਰਾ ਰੂਪ ਤੇ ਏਸ ਦਾ ਇੱਕੋ ਇੱਕੋ ਇਕ, ਮੇਰੇ ਮਨ ਵਿਚ ਰੱਬ ਦੀ ਜਾਂ ਸਿੰਘਾਂ ਦੀ ਸਿਕ । ਦਿਲ ਦੀ ਧੜਕਣ ਵਿਚ ਮੈਂ ਕਰਦਾ ਹਾਂ ਪ੍ਰਤੀਤ, ਇਹ ਮੇਰਾ ਸੁਰਜੀਤ ਹੈ, ਇਹ ਮੇਰਾ ਜਗਜੀਤ । ਜੈ ਜੈ ਜੈ ਜਨ ਸ਼ਕਤੀਏ, ਜੈ ਜੈ ਜੈ ਕਰਤਾਰ, ਤੇਰੇ ਇਸ ਮਹਾਵੀਰ ਨੂੰ ਨਮੋ ਨਮੋ ਲੱਖ ਵਾਰ ॥ ਮਰਦ-ਅਗੰਮੜਾ ਨਿਸੰਦੇਹ ਇਕ ਉੱਚ ਦਰਜੇ ਦਾ ਮਹਾਂਕਾਵਿ ਹੈ । ਵਿਸ਼ਵ ਨੂਰ- ਅਵਤਾਰ ਸਿੰਘ ਅਜ਼ਾਦ ਦੇ ਹੀ ਕਲਮ ਤੋਂ ਲਿਖਿਆ ਗਇਆ ਦੂਸਰਾ ਮਹਾਂਕਾਵਿ “ਵਿਸ਼ਵ-ਨੂਰ ਹੈ, ਜਿਸ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ-ਚਰਿਤ੍ਰ ਨੂੰ ਬਿਆਨ ਕੀਤਾ ਗਇਆ ਹੈ । ਮਰਦ ਅਗੰਮੜਾ ਜਿੱਥੇ ਬੀਰ-ਰਸੀ ਮਹਾਂਕਾਵਿ ਸੀ, ਉੱਥੇ ਵਿਸ਼ਵ-ਨੂਰ ਸ਼ਾਂਤ-ਰਸ ਦਾ ਸੰਚਾਰ ਕਰਨ ਵਾਲਾ ਗ੍ਰੰਥ ਹੈ, ਜਿਸ ਨੂੰ ਪੂਰਨ ਕਰਣ ਲਈ ਕਵੀ ਨੂੰ ਅੱਠ ਸਾਲਾਂ ਦੀ ਕਠਿਨ ਤਪੱਸਿਆ ਕਰਨੀ ਪਈ ਹੈ । ਇਸ ਦੇ ਵਿਸ਼ਯ ਨੂੰ ਕਵੀ ਦੇ ਆਪਣੇ ਸ਼ਬਦਾਂ ਵਿਚ ਪੇਸ਼ ਕੀਤਾ ਗਇਆ ਹੈ :-- ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਸਰਵ-ਗੁਣ ਸੰਪਨੂੰ ਪਰਮ-ਵਿਅਕਤੀ ਨੂੰ ਰੂਪਮਾਨਿਆ ਗਇਆ ਹੈ । ਉਹਨਾਂ ਦੇ ਜੀਵਨ ਵਿੱਚੋਂ ਸਾਡੇ ਮਨੁੱਖ ਸਮਾਜ ਲਈ ਦਇਆ ਦਾ, ਤਰਸ ਦਾ ਅਤੇ ਸੁਹਿਰਦਤਾ ਦੇ ਗਰਮ ਜੋਸ਼ ਵਿਚ ਵ ਵ ਪੈਣ ਦਾ ਅਸਚਰਜ ਉਤਸਾਹ ਪ੍ਰਗਟ ਹੋ ਹੋ ਪੈਂਦਾ ਹੈ । | ਇਹ ਰਚਨਾ ਚੌਪਈ ਤੇ ਕੋਰੜਾ ਛੰਦ ਵਿਚ ਹੈ, ਪਰ ਕਿਤੇ ਕਿਤੇ ਦੂਸਰੇ ਛੰਦ ਜਿਵੇਂ: ਝਲਨਾ, ਦੋਹਾ, ਦਵੱਈਆ ਅਤੇ ਸਿਰਖਡੀ ਆਦਿ ਵੀ ਵਰਤੇ ਹਨ । ਛੰਦ ਦਾ ਤੋਲ ਪੂਰਾ ਸੂਰਾ ਹੈ । ਅਰੰਭ ਮੰਗਲਾਚਰਣ ਨਾਲ ਹੁੰਦਾ ਹੈ ਤੇ ਫਿਰ ਗੁਰੂ ਨਾਨਕ ਆਗਮਨ, ਬਾਲ-ਚੋਜ, ਪਾਂਧੇ ਪਾਸ ਜਾਣਾ, ਅਚਰਜ ਕੌਤਕ ਵਿਖਾਏ, ਹਿੰਦੂ ਮੁਸਲਮਾਨ ਨੂੰ