ਪੰਨਾ:Alochana Magazine April 1960.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿਨ ਬਦਿਨ ਉੱਨਤੀ ਕਰ ਰਹੇ ਆ ਹੈ ਅਤੇ ਸਫਲਤਾ ਪ੍ਰਾਪਤ ਕਰ ਰਹਿਆ ਹੈ । ਉਪਨਿਆਸ ਅਤੇ ਨਾਟਕਾਂ ਦੇ ਟਾਕਰੇ ਤੇ ਪੰਜਾਬੀ ਨਿਕੀ ਕਹਾਣੀ ਵਿਚ ਸਾਮਾਜਵਾਦੀ ਯਥਾਰਥਵਾਦ ਦਾ ਰੰਗ ਵਧੀਕ ਉਘੜਿਆ ਹੈ । ਭਾਵੇਂ ਨਿਕੀ ਕਹਾਣੀ ਅਜਿਹੇ ਬੌਧਿਕ ਵਿਸ਼ਘਾਂ ਦਾ ਭਾਰ ਚੁਕਣ ਜੋਗੀ ਨਹੀਂ ਹੁੰਦੀ ਅਤੇ ਨਾ ਹੀ ਨਿੱਕੀ ਕਹਾਣੀ ਵਿਚ ਰੂਪਕ ਪੱਖ ਤੋਂ ਹੀ ਅਜਿਹੇ ਵਿਚਾਰਾਂ ਨੂੰ ਵਰਨਣ ਕਰਨ ਲਈ ਥਾਂ ਹੁੰਦਾ ਹੈ ਪਰ ਫਿਰ ਵੀ ਸਾਡੇ ਪੰਜਾਬੀ ਕਹਾਣੀਕਾਰ ਇਸ ਵਿਸ਼ਯ ਨੂੰ ਬੜੇ ਕਲਾਤਮਕ ਢੰਗ ਨਾਲ ਨਿਭਾਉਣ ਦਾ ਯੋਗ ਯਤਨ ਕਰ ਰਹੇ ਹਨ । | ਸਜਾਨ ਸਿੰਘ ਕਹਾਣੀ ਦੇ ਖੇਤਰ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ ਅਤੇ ਉਹ ਆਪਣੇ ਦ੍ਰਿਸ਼ਟੀਕੋਣ ਤੋਂ ਵੀ ਸਾਮਾਜਵਾਦੀ ਹੀ ਹੈ । ਸੁਜਾਨ ਸਿੰਘ ਨੇ ਵੀ ਧ-ਸ਼ੇਣੀ ਦੇ ਵਿਚੋਂ ਆਉਣ ਕਰਕੇ ਆਪਣੀਆਂ ਕਹਾਣੀਆਂ ਵਿਚ ਵੀ ਨੀਵੀਂ ਮਧ-ਸ਼੍ਰੇਣੀ ਦੇ ਹੀ ਪਾਤਰਾਂ ਨੂੰ ਲੈਂਦਾ ਹੈ । ਸਾਧਾਰਨ ਜ਼ਿੰਦਗੀ ਵਿੱਚ ਵਿਚਰਦੇ ਰਹਿਣ ਕਰਕੇ ਉਸ ਨੇ ਲੋਕਾਂ ਦੇ ਆਮ ਜੀਵਨ ਦਾ ਬੜਾ ਨੇੜਿਉਂ ਹੋ ਕੇ ਅਧਿਐਨ ਕੀਤਾ ਹੈ ਅਤੇ ਉਹਨਾਂ ਦੀਆਂ ਆਰਥਕ ਸਮੱਸਿਆਵਾਂ ਤੇ ਸਾਮਾਜਿਕ ਮਸਲਿਆਂ ਨੂੰ ਬੜੀ ਡੂੰਘੀ ਤਰਾਂ ਅਨੁਭਵ ਕੀਤਾ ਹੈ। ਸੋ ਇਹੋ ਹੀ ਕਾਰਣ ਹੈ ਕਿ ਉਹ ਆਪਣੀਆਂ ਕਹਾਣੀਆਂ ਵਿਚ ਯਥਾਰਥਵਾਦ ਨੂੰ ਚੰਗੀ ਤਰਾਂ ਪ੍ਰਗਟਾ ਸਕਿਆ ਹੈ । ਸਾਮਾਜਿਕ ਔਖਿਆਈਆਂ ਦਾ ਨਿਜੀ ਤਜਰਬਾ ਹੋਣ ਕਰਕੇ ਵੀ ਉਹ ਸਾਮਾਜਿਕ ਗੁੰਝਲਾਂ ਦੇ ਕਰਣੀ ਗੰਭੀਰ ਹੋ ਕੇ ਵਾਚ ਸਕਿਆ ਹੈ । ਉਹ ਸਾਰੀਆਂ ਹੀ ਸਾਮਾਜਕ ਸਮੱਸਿਆਵਾਂ ਦੀ ਜੜ ਵਿਚਰ ਰਹੇ ਆਰਥਿਕ ਰਿਸ਼ਤਿਆਂ ਨੂੰ ਦਰਸਾਉਂਦਾ ਹੈ । ਇਸ ਕਰਕੇ ਉਸ ਦੀਆਂ ਕਹਾਣੀਆਂ ਵਿਚ ਸਮਾਜਵਾਦੀ ਅੰਸ਼ ਸਪਸ਼ਟ ਵਿਖਾਈ ਦਿੰਦਾ ਹੈ । ਪਾਹਣਾ ਕਹਾਣੀ ਉਸ ਦੀ ਇਸੇ ਹੀ ਪੱਖ ਤੋਂ ਲਿਖੀ ਗਈ ਹੈ ਅਤੇ ਇਸ ਵਿਚ ਉਹ ਨਿਜੀ ਸੁਧਾਰਾਂ ਨੂੰ ਛਡ ਕੇ ਸਮਾਜਕ ਸਮੱਸਿਆਵਾਂ ਦਾ ਸਮੁੱਚੇ ਤੌਰ ਤੇ ਹਲ ਕਰਵਾਉਣ ਦਾ ਯਤਨ ਪੇਸ਼ ਕਰਦਾ ਹੈ । ਇਸਤੀ-ਸਮੱਸਿਆਵਾਂ ਨੂੰ ਰਲ ਕਰਨ ਬਾਰੇ ਵੀ ਉਹ ਸਮੂਹਕ ਪੱਖ ਤੋਂ ਹੀ ਵਾਚਦਾ ਹੈ ਅਤੇ ਆਰਥਕ ਸੰਬੰਧਾਂ ਵਿਚਕਾਰ ਪਰਿਵਰਤਨ ਲਿਆਉਣ ਲਈ ਯਤਨ ਕਰਦਾ ਹੈ । ਪਰ ਕਦੀ ਕਦੀ ਉਹ ਆਪਣੀਆਂ ਕਹਾਣੀਆਂ ਵਿੱਚ ਬਹੁਤਾ ਹੀ ਸਿਧਾਂਤਕ ਉਪਦੇਸ਼ ਦੇਣ ਲਗ ਜਾਂਦਾ ਹੈ ਜਿਸ ਕਰਕੇ ਕਿ ਉਹ ਕਹਾਣੀ-ਕਲਾ ਦੀਆਂ ਸੀਮਾਂ ਨੂੰ ਉਲੰਘ ਕੇ ਪਚਾਰਵਾਦੀ ਕਲਣ ਲਗ ਜਾਂਦੀ ਹੈ । ਨਰਕਾਂ ਦੇ ਦੇਵਤੇ ਉਸ ਦੇ ਇਸ ਕਹਾਣੀ ਸੰਗ੍ਰਹਿ ਬਾਰੇ ਇਹ ਆਮ ਸ਼ਕਾਇਤ ਹੈ । ਪਰ ਫੇਰ ਵੀ ਸਾਮਾਜਵਾਦੀ ਯਥਾਰਥਵਾਦ ਦੇ ਪੱਖ ਤੋਂ ਬੇਲ ਦੀਆਂ ਲਿਖੀਆਂ ‘ਕਹਾਣੀਆਂ ‘ਛੇਢ ਆਦਮੀ ‘ਨਰਸ ‘ਪਾਹਣਾ’ ‘ਕਪੂਰ ਤੇ ਮਜ਼ਦੂਰ ਆਦਿ ਵਰਨਣ ਯੋਗ ਹਨ । ਪੱਛਮੀ ਸਾਹਿੱਤਕਾਰਾਂ ਦਾ ਖਾਸ ਕਰਕੇ ਫਰਾਇਡ ਦਾ ਕਰਤਾਰ ਸਿੰਘ ਦੁੱਗਲ 36