ਪੰਨਾ:Alochana Magazine April 1962.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਬਦੀਲੀਆਂ ਦੇ ਕਾਰਣ ਜਿਹੜੀਆਂ ਵਿਲਖਣਤਾਵਾਂ ਵਾਪਰਦੀਆਂ ਹਨ, ਉਨ੍ਹਾਂ ਨੂੰ ਜਿੰਨਾ ਬਿੰਬ-ਚਿਤਰਾਂ ਦੇ ਉਪਮਾਨਾਤਮਕ ਮਾਧਯਮ ਨਾਲ ਰੂਪਮਾਨ ਕੀਤਾ ਹੈ। ਉਹ ਭੀ ਪ੍ਰੇਮ-ਮਾਰਗੀ ਜਿਗਿਆਸ ਦੇ ਪਰਿਮਾਰਤ ਅਤੇ ਦ੍ਰਿੜ ਸਤ ਦੇ ਲਖਾਇਕ ਹਨ । ਸ਼ਬਦ ਤੇ ਗੁਰੂ ਦਾ ਉਪਦਿਸ਼ਟ ਆਨੰਦ ਅਨੁਭਵ ਸਹਾਇਕ ਸਾਧਨਾ ਵਿਚ ਹਨ । ਗੁਰੂ ਅਮਰਦਾਸ ਜੀ ਸ਼ਬਦ ਨੂੰ ਰਤਨ ਅਤੇ ਉਸ ਦੇ ਪ੍ਰਭਾਵ ਦਾਰਾ ਪਰਮਾਰਜਿਤ ਵਿਅਕਤਿਤੂ ਨੂੰ ਹੀਰੇ ਨਾਲ ਤਸ਼ਬੀਹ ਦੇ ਕੇ ਗੁਰੂ ਨਾਨਕ ਦਾਰਾ ਸਥਾਪਿਤ ਵਿਚਾਰ-ਸਿਧਾਂਤ ਦੇ ਉਸ ਪਹਲੂ ਨੂੰ ਵਿਅਕਤ ਕਰਦੇ ਹਨ, ਜਿਸ ਅਨੁਸਾਰ ਪਰਿਮਾਰਜਿਤ ਮਾਨਵ-ਵਿਅਕਤਿਤ ੜ ਸ਼ਕਤੀ ਅਤੇ ਗਿਆਨਸੰਮਤਾ ਦੇ ਮਿਸ਼ਣ ਉਤੇ ਨਿਰਭਰ ਹੈ । ਹੀਰੇ ਦੀ ਚਮਕ ਗਿਆਨ-ਸਮਤਾ ਦੀ ਲਖਾਇਕ ਹੈ ਤੇ ਉਸ ਦੀ ਅਟੁੱਟ ਕਠੋਰਤਾ ਦਿੜਤਾ ਦੀ ਪਰਿਚਾਯਕ ਹੈ । fਗਿਆਨਪ੍ਰਕਾਸ਼ ਅਤੇ ਸ਼ਾਸ਼ਵਤ ਸਥਿਰਤਾ ਨਿਰ ਪਕਜ਼ ਸੌਂਦਰਯ ਦੇ ਸੁਭਾਵਿਕ ਲੱਛਣ ਹਨ । ਪ੍ਰੇਮੀ ਦਾ ਪ੍ਰੇਮ ਪਾਤਰ ਨਾਲ ਆਤਮਿਕ ਸੰਜੋਗ ਹੁੰਦਾ ਹੈ । ਸੰਸ ਰਕ ਪ੍ਰੇਮਵਾਤਾਵਰਣ ਵਿੱਚ ਭੀ ਪ੍ਰੇਮੀ ਤੇ ਪ੍ਰੇਮਿਕਾ ਵਿਚ ਵਾਪਰਨ ਵਾਲੀ ਐਸੀ ਸਿਥਤੀ ਦੇ ਇਸ਼ਾਰੇ ਮਿਲਦੇ ਹਨ ਜਦੋਂ ਉਨ੍ਹਾਂ ਦੀ ਵਿਅਕਤਿਗਤ ਪ੍ਰਥਕਤਾ ਪਰਸਪਰ ਪੂਰਣ ਏਕੜ ਵਿੱਚ ਪਰਿਣਤ ਹੋ ਜਾਂਦੀ ਹੈ । ਪਰ ਉੱਦਾਤ ਮਧੁਰ ਰਤੀ ਨਾਲ ਸੰਬੰਧਿਤ ਵਾਤਾਵਰਣ ਵਿੱਚ ਮਧੁਰ ਰਤ ਦੇ ਅਵਲੰਬੀ ਪ੍ਰੇਮੀ ਦੇ ਜਿਗਿਆਸਾ, ਸਾਧਨਾ ਅਤੇ ਸਿਮਰਲ ਦੇ ਫਲਸਰੂਪ ਉਸ ਵਿੱਚ ਜੋ ਗੁਣਾਤਸ਼ਕ ਰੂਪਾਂਤਰ ਹੁੰਦਾ ਹੈ ਉਹ ਉਸ ਦੇ ਵਿਅਕਤਿਤੂ ਨੂੰ ਨਾ ਕੇਵਲ ਅਜ਼ਲੀ ਪ੍ਰੀਤਮ ਦੇ ਅਨੁਰੂਪ ਬਣਾਂਦਾ ਹੈ ਬਲਕਿ ਉਸ ਵਿੱਚ ਭੀ ਨਿਰਪੇਸ਼ ਸੌਂਦਰਯ ਦੇ ਲਛਣ ਪੈਦਾ ਭਰਦਾ ਹੈ । ਰੂਪ-ਵਿਧਾਨਾਤਮਕ ਪੱਖ ਤੋਂ ਸਰੋਦੀ ਕਵਿ ਦੇ ਸੰਬੰਧ ਵਿੱਚ ਪੰਜਾਬੀ ਕਾਵਿ-ਸਾਹਿਤ ਦੇ ਸਾਂਸਕ੍ਰਿਤਿਕ ਪਿਛੋਕੜ ਦੇ ਵਿਸ਼ਲੇਸ਼ਣ ਦੇ ਆਧਾਰ ਤੇ ਅਸੀ ਇਹ ਕਹ ਸਕਦੇ ਹਾਂ ਕਿ ਸੰਸਕ੍ਰਿਤ ਵਿੱਚ ਮਧੁਰ ਪੇਮ ਉਦਗਾਰਾਂ ਨੂੰ ਮੂਰਤੀਮਾਨ ਕਰਨ ਵਾਸਤੇ ਕਲਾਸੀਕੀ ਕਾਲੀਨ ਨਾਟਕਯ ਰਚਨਾਵਾਂ ਵਿੱਚ ਅਤੇ ਕੁਮਾਰ ਸੰਭਵ ਜਿਹੀਆਂ ਮਹਾਵਿਆਤਮਕ ਰਚਨਾਵਾਂ ਵਿੱਚ ਜਾਂ ਮੇਘਦੂਤ ਜਿਹੀਆਂ ਸੰਦੇਸ਼-ਕਾਵਿਆਤਮਕ ਰਚਨਾਵਾਂ ਵਿੱਚ ਯਥਾ ਸਥਾਨ ਪੇਮਸੰਬੰਧ ਅਤੇ ਪੇਮ-ਅਸਥਾ ਦਾ ਚਿਣ ਮਿਲਦਾ ਹੈ । ਨਾਟਯ ਰਚਨਾਵਾਂ ਵਿੱਚ ਸ਼ਲੋਕ ਜਾਂ ਵਸੰਤਤਿਲਕਾ, ਸ਼ਾਰਦੂਲ ਵਿਕਰੀੜਿਤ ਆਦਿ ਛੰਦਨਿਯਮਾਂ ਅਨੁਸਾਰ ਨਿਰਮਿਤ ਪੰਗਤੀਆਂ ਨੂੰ ਪ੍ਰਸਤੁਤ ਕੀਤਾ ਜਾਂਦਾ ਹੈ । ਫਾਰਸੀ ਵਿੱਚ ਇਸ਼ਕ ਨਾਲ ਸੰਬੰਧਿਤ ਉਦਗਾਰ-ਸੰਸਕ੍ਰਿਤੀ ਦੇ ਪ੍ਰਚਾਉ ਲਈ ਇੱਕ ਵਿਸ਼ੇਸ਼ ਕਾਵਿ-ਰੂਪ ਗਜ਼ਲ ਦਾ ਪ੍ਰਚਲਨ ਹੈ ਜਿਸ ਦੀ ਰੂਪ ਵਿਧਾਨਾਤਮਕ