ਪੰਨਾ:Alochana Magazine April 1962.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਸੰਗ੍ਰਹ ਦੀ ਕੀਮਤ ਇਸ ਕਰਕੇ ਭੀ ਆਦਰ-ਯੋਗ ਹੈ ਕਿ ਇਸ ਨਾਲ ! ਪੰਜਾਬੀ ਪਾਠਕ, ਪੰਜਾਬੀ ਕਹਾਣੀ ਨੂੰ ਹੋਰਨਾਂ ਬੋਲੀਆਂ ਦੇ ਪ੍ਰਸੰਗ ਤੇ ਟਾਕਰੇ 'ਚ . ਰੱਖ ਕੇ ਪਰਖ ਸਕਦੇ ਹਨ । - ਪੰਜ ਸਾਲਾ ਪਲਾਨਾਂ ਅਧੀਨ, ਦੇਸ਼ ਵਿੱਚ ਪ੍ਰਚਲਿਤ ਉੱਨਤੀ ਤੇ ਉਸਾਰਯੋਜਨਾਵਾਂ ਨਾਲ, ਦੇਸ਼ ਵਾਸੀਆਂ ਦੇ ਉਦਗਾਰਾਂ, ਉਭਾਰਾਂ ਤੇ ਉਮੰਗਾਂ ਆਦਿ ਨੇ ਜੋ ਨਵੀਂ ਕਰਵਟ ਬਦਲੀ ਹੈ, ਉਹ ਭੀ ਸਾਹਿੱਤ ਦਾ ਵਿਸ਼ਯ ਬਣ ਰਹੀ ਹੈ । ਇਸ ਸਮੇਂ ਦੇਸ਼ ਉਸਾਰੀ ਦੇ ਇੱਕ ਅਜਿਹੇ ਕਾਲ ਵਿੱਚੋਂ ਲੰਘ ਰਹਿਆ ਹੈ, ਜਿਸ ਵਿੱਚ ਲੋਕਾਂ ਦੀ ਸਾਮਾਜਿਕ, ਭਾਈਚਾਰਕ, ਸਭਿਆਚਾਰਕ ਤੇ ਆਰਥਿਕ ਹਾਰ ਦਿਨ ਪ੍ਰਤੀ ਦਿਨ ਨਵੇਂ ਰੰਗ ਲੈ ਰਹੀ ਹੈ । ਨਵੀਆਂ ਕੀਮਤਾਂ ਦਾ ਪ੍ਰਚਲਨ ਹੋ ਰਹਿਆ ਹੈ । ਪੁਰਾਣਾ, ਬੋਸੀਦਾ ਤੇ ਜਰਜਰ ਸਾਮਾਜਿਕ ਢਾਂਚਾ, ਢਹ ਢੇਰੀ ਹੋ ਰਹਿਆ ਹੈ । ਬਹੁਤ ਕੁਝ ਨਵਾਂ ਉਗਮ ਰਹਿਆ ਹੈ, ਉੱਸਰ ਰਹਿਆ ਹੈ, ਪਿੰਡਾਂ ਦੀ ਨੁਹਾਰ ਬਦਲ ਰਹੀ ਹੈ ! ਪੰਚਾਇਤੀ ਰਾਜ ਦਾ ਆਰੰਭ, ਦੇਸ਼ ਦੇ ਪ੍ਰਬੰਧ-ਢਾਂਚੇ 'ਚ ਇੱਕ ਨਵਾਂ ਕਾਂਡ ਹੈ । ਇਸ ਸਭ ਕੁਝ ਦੇ ਪ੍ਰਚਾਰਨ ਤੇ ਪ੍ਰਸਾਰਨ ਲਈ, ਸਾਹਿਤ-ਰਚਨਾ ਵਿਸ਼ੇਸ਼ ਤੌਰ ਤੇ ਹੋ ਰਹੀ ਹੈ ਤੇ ਇਸੇ ਭਾਂਤ ਦੀਆਂ ਰਚੀਆਂ ਗਈਆਂ ਕਹਾਣੀਆਂ ਦਾ ਇੱਕ ਸੰਹ ਲੋਕ ਸੰਪਰਕ ਵਿਭਾਗ, ਪੰਜਾਬ ਸਰਕਾਰ, ਚੰਡੀਗੜ ਨੇ, ਨਵੀਂ ਸਵੇਰ` ਦੇ ਨਾਂ ਹੇਠ ਪ੍ਰਕਾਸ਼ਿਤ ਕੀਤਾ ਹੈ, ਜਿਸ ਵਿੱਚ ਪਹਲੋਂ ਸਰਕਾਰੀ ਮਾਸਿਕਪੱਤਰ ਜਾਤੀ (ਪੰਜਾਬੀ) ਵਿੱਚ ਛਪ ਚੁੱਕੀਆਂ ਕਹਾਣੀਆਂ 'ਚੋਂ ਲੈ ਕੇ ਚੋਣਵੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ । ਇਸ ਸੰਹ ਦੇ ਲੇਖਕਾਂ 'ਚੋਂ ਮਹਿੰਦਰ ਸਿੰਘ ਸਰਨਾ', ਪ੍ਰੋ: ਗੁਰਦਿਆਲ ਸਿੰਘ ‘ਫੁੱਲ”, ਗੁਰਮੁਖ ਸਿੰਘ 'ਮਫ਼ਿਰ’, ‘ਜੀਤ', ਵਰਿਆਮ ਸਿੰਘ 'ਢੋਟੀਆਂ, ਨੌਰੰਗ ਸਿੰਘ, ਸਤਿਆ ਪਾਲ ਆਨੰਦ` ਤੇ ਕਰਤਾਰ ਸਿੰਘ ਲੂਥਰਾ’ ਐਡੀਟਰ ਜਾਗ੍ਰਤੀ ਸਿਰ ਕੱਢਦੇ ਹਨ । ਅਸਲੋਂ ਨਵੇਂ ਲੇਖਕਾਂ ਨੂੰ ਉਤਸ਼ਾਹ ਦੇਣ ਲਈ ਸ਼. ਸੋਜ਼ ਨੇ ‘ਰੰਗੁ ਨਵੇਲਾ ਨਾਂ ਦਾ ਅਠੱਤੀ ਕਹਾਣੀਆਂ ਦਾ ਇੱਕ ਸੰਨ੍ਹ ਕੋਹਿਨੂਰ ਪ੍ਰਕਾਸ਼ਨ, ਪਟਿਆਲਾ ਵਲੋਂ ਛਾਪਿਆ ਹੈ । ਇਸ ਸੰਗ੍ਰਹ ਦੀ ਵਿਸ਼ੇਸ਼ਤਾ ਇਸ ਗੱਲ ਵਿੱਚ ਹੈ ਕਿ ਜਿੱਥੇ ਇਸ ਵਿੱਚ ਪ੍ਰੋ: ਗੁਰਚਰਨ ਸਿੰਘ, ਪ: ਦਲੀਪ ਕੌਰ ‘ਟਿਵਾਣਾ’ ਆਦਿ ਪ੍ਰਸਿੱਧ ਕਹਾਣੀਕਾਰਾਂ ਅਤੇ ਕਰਤਾਰ ਸਿੰਘ ‘ਬਰਾ’, ਵਰਿਆਮ ਸਿੰਘ 'ਢੋਟੀਆਂ ਆਦਿ ਵਰਗੇ ਜਾਣੇ ਪਛਾਣੇ ਲੇਖਕਾਂ ਦੀਆਂ ਰਚਨਾਵਾਂ ਹਨ ਉਥੇ ਬਿਲਕੁਲ ਅਣਜਾਣੇ ਕਹਾਣੀ ਲੇਖਕਾਂ ਦੀਆਂ ਕਹਾਣੀਆਂ ਭੀ ਇਸ ਵਿੱਚ ਸ਼ਾਮਿਲ ਹਨ, ਜਿਨਾਂ ਦੀ ਕਲ ਨੇ ਅਜੇ ਕਈ ਕਰਵਟਾਂ ਹੋਰ ਲੈ ਕੇ, ਲੀਕ ਨੂੰ ਛੂਹਣਾ ਹੈ । ਕਈ ਨਾਮ ਤਾਂ 23