ਪੰਨਾ:Alochana Magazine April 1962.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਸਾਸ਼ਾਦਨ ਕਰ ਸਕਦੇ ਹਨ ਕਿਉਂਕਿ ਐਸੇ ਵਿਅਕਤੀ ਹੋਰ ਭਾਸ਼ਾਵਾਂ ਸਿਖ ਕੇ ਉਨ੍ਹਾਂ ਦੇ ਕਾਵਿ-ਸਾਹਿੱਤ ਦਾ ਰਸ ਮਾਣ ਸਕਦੇ ਹਨ, ਸਗੋਂ ਐਸੀ ਕਵਿਤਾ ਜਿਸ ਦਾ ਪ੍ਰਭਾਵ ਸਮਤਾਪੂਰਵਕ ਸਾਰੇ ਸਮਾਜ ਉਪਰ ਪੈ ਸਕੇ । ਇਸ ਬਾਤ ਦਾ ਮਤਲਬ ਇਹ ਹੋਵੇਗਾ ਕਿ ਉਸ ਦਾ ਪ੍ਰਭਾਵ ਉਨ੍ਹਾਂ ਲੋਕਾਂ ਉਪਰ ਭੀ ਪਵੇਗਾ ਜੋ ਕਵਿਤਾ ਦਾ ਰਸ ਨਹੀਂ ਮਾਣਦੇ : ਮੈਂ ਇਸ ਵਿੱਚ ਉਨ੍ਹਾਂ ਲੋਕਾਂ ਨੂੰ ਭੀ ਸ਼ਾਮਿਲ ਕਰਦਾ ਹਾਂ ਜੋ ਆਪਣੇ ਕੌਮੀ ਕਵੀਆਂ ਦੇ ਨਾਮ ਤੋਂ ਭੀ ਨਾਵਾਕਿਫ਼ ਹੁੰਦੇ ਹਨ, ਅਤੇ ਇਹੀ ਮੇਰੇ ਇਸ ਨਿਬੰਧ ਦਾ ਤਾਤਵਿਕ ਵਿਸ਼ ਹੈ । ਅਸਾਡਾ ਅਨੁਭਵ ਹੈ ਕਿ ਕਵਿਤਾ ਇਸ ਪੱਖ ਤੋਂ ਹੋਰ ਕਲਾਕਾਰਾਂ ਨਾਲ ਨਿਆਰੀ ਕਲਾ ਹੈ ਕਿਉਂਕਿ ਇਸ ਦਾ ਮਹਤ ਕਵੀ ਦੀ ਆਪਣੀ ਕੌਮ ਅਤੇ ਭਾਸ਼ਾ ਲਈ ਹੁੰਦਾ ਹੈ ਅਤੇ ਇਸ ਦਾ ਇਹ ਮਹਤੁ ਕਿਸੇ ਹੋਰ ਕੌਮ ਜਾਂ ਭਾਸ਼ਾ ਲਈ ਨਹੀਂ ਹੁੰਦਾ । ਇਹ ਬਾਤ ਦਰੁਸਤ ਹੈ ਕਿ ਸੰਗੀਤ ਅਤੇ ਚਿਤਰ-ਕਲਾ ਵਿੱਚ ਭੀ ਸਥਾਨਕ ਅਤੇ ਨਸਲੀ ਵਿਸ਼ੇਸ਼ਤਾ ਹੈ ਪਰ ਇਨ੍ਹਾਂ ਕਲਾ-ਪ੍ਰਕਾਰਾਂ ਨੂੰ ਸਮਝਣ ਅਤੇ ਸਲਾਹੂਟੇ ਵਿੱਚ ਹੋਰ ਕੌਮ ਦੇ ਲੋਕਾਂ ਨੂੰ ਅਪੇਕਸ਼ਾ-ਕਤ ਘਟ ਮੁਸ਼ਕਿਲਾਂ ਪੇਸ਼ ਆਉ ਦੀਆ ਹਨ । ਇਸ ਦੇ ਵਿਪਰੀਤ ਇਹ ਭੀ ਦਰੁਸਤ ਹੈ ਕਿ ਗੱਦ ਰਚਨਾਵਾਂ ਭੀ ਆਪ ਹੀ ਭਾਸ਼ਾ ਵਿੱਚ ਮਹੜ੍ਹ ਰਖਦੀਆਂ ਹਨ; ਅਤੇ ਇਹ ਮਹੜ ਅਨੁਵਾਦ | ਵਿਨਸ਼ਟ ਹੋ ਜਾਂਦਾ ਹੈ । ਪਰ ਅਸੀਂ ਸਾਰੇ ਇਹ ਮਹਿਸੂਸ ਕਰਦੇ ਹਾਂ ਕਿ : ਉਪਨਿਆਸ ਦਾ ਅਨੁਵਾਦ ਪੜ੍ਹਨ ਵੇਲੇ ਅਸੀਂ ਉਸਦੀ ਸਾਰਥਕਤਾ ਨੂੰ ਬਹੁਤੇ ਜ਼ਾਇਆ ਕਰਦੇ ਹਾਂ; ਪਰ ਕਿਸੇ ਕਵਿਤਾ ਦਾ ਅਨੁਵਾਦ ਪੜਨ ਵੇਲੇ ਅਸੀਂ ਉਸ ਮਹੜ੍ਹ ਨੂੰ ਬੜੀ ਜ਼ਿਆਦਾ ਹੱਦ ਤਕ ਗਵਾ ਦੇਂਦੇ ਹਾਂ; ਅਤੇ ਜਿਥੋਂ ਤਕ ਕਿ ਵਿਗਿਆਨਕ ਰਚਨਾ ਦਾ ਸੰਬੰਧ ਹੈ ਅਸੀਂ ਅਨਵਾਦ ਵਿੱਚ ਤਕਰੀਬਨ 6 ਤੋਂ ਜਾਇਆ ਨਹੀਂ ਕਰਦੇ ਅਤੇ ਸਾਰੀ ਗੱਲ ਜਿਉਂ ਦੀ ਤਿਉਂ ਦੂਜੀ ਭਾਸ਼ਾ ਦੇ ਰੂਪਾਂਤਰਿਤ ਹੋ ਜਾਂਦੀ ਹੈ । ਹੁਣ ਰਹੀ ਇਹ ਗੱਲ ਕਿ ਕਵਿਤਾ ਗੱਦ ਦੇ ਮੁਕਾਬ0 ਵਿੱਚ ਬਹੁਤ ਜ਼ਿਆਦਾ ਸੰਘਣਾ ਸਥਾਨਕ ਰੰਗ ਰਖਦੀ ਹੈ ਤਾਂ ਇਸ ਦਾ ਅਦਾ ਯੂਰਪੀ ਭਾਸ਼ਾ ਦੇ ਇਤਹਾਸ ਤੋਂ ਕੀਤਾ ਜਾ ਸਕਦਾ ਹੈ । ਮੱਧਕਾਲ ਤੋਂ ਲੈਕੇ ਕੇ ਸੌ ਸਾਲ ਤਕ ਲਾਤੀਨੀ ਭਾਸ਼ਾ ਦਰਸ਼ਨ, ਧਰਮ-ਸ਼ਾਸਤ ਅਤੇ ਵਿਗਿਆਨ ਦੀ ਭਾ ਰਹੀ । ਵਿਭਿੰਨ ਕੌਮਾਂ ਵਿੱਚ ਆਪਣੀ ਭਾਸ਼ਾ ਨੂੰ ਸਾਹਿੱਤਕ ਰੂਪ ਵਿੱਚ ਵਰਤਣ ਪ੍ਰੇਰਣਾ ਕਵਿਤਾ ਤੋਂ ਸ਼ੁਰੂ ਹੋਈ; ਅਤੇ ਇਹ ਗੱਲ ਸੁਭਾਵਿਕ ਪ੍ਰਤੀਤ ਹੋਵੇਗੀ ਅਸੀਂ ਇਸ ਨਕਤੇ ਨੂੰ ਸਮਝ ਲਈਏ ਕਿ ਕਵਿਤਾ ਦਾ ਧਰਮ ਮੂਲ-ਰੂਪ ਆਵੇਗ ਅਤੇ ਉਦਗਾਰ ਦਾ ਪ੍ਰਗਟਾਉ ਹੁੰਦਾ ਹੈ; ਅਤੇ ਇਹ ਆਵੇਗ ਅਤੇ ਉਦਗਾਰ fag ū1977 3t