ਪੰਨਾ:Alochana Magazine April 1964.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਰਿਗ-ਵੇਦ ਦੀ ਅੰਤਰੀਵ ਆਤਮਾ ਨਾਲ ਇਕਸੁਰ ਨਹੀਂ, ਜਿਵੇਂ:-

ਸਿਧਾਏ ਸਗਲ ਗ੍ਰਾਮ ਵਾਸੀ ਘਰਾਂ ਨੂੰ

ਸਿਧਾਏ ਸਗਲ ਪੈਰਵੰਤੇ, ਪੰਖੇਰੂ

ਗਏ ਚੁੱਪ ਸਾਧ ਕੇ ਬਾਜ਼ ਭੁੱਖੇ (ਰਾਤ)

ਇਹ ਸਤਰਾਂ ਉਸ ਰਿਗ ਸ਼ਕਤੀ ਦੀਆਂ ਸੂਚਕ ਹਨ ਜਿਹੜੇ ਅੰਤ ਦੇ ਹਿਰਦੇ ਉਤੇ ਅਨੰਤ ਦਾ ਕਹਰ ਵਰਤਾਉਂਦੀ ਹੋਈ ਅੰਤ ਨੂੰ ਅਨੰਤ ਦਾ ਸ਼ਹਿਨਸ਼ਾਹ ਥਾਪਦੀ ਹੈ ਅਤੇ ਪੰਛੀ ਦੇ ਨਿੱਕੇ ੨ ਪਰਾਂ ਨਾਲ ਵਿਸਮਾਦ ਦੇ ਆਕਾਸ਼ ਬੰਨ੍ਹਦੀ ਹੈ । ਇਹ ਨਿਆਰਾ ਚੌਜ ਅਨੈਤਿਕ ਅਤੇ ਸਰੀਰਕ ਤ੍ਰਿਸ਼ਨਾ-ਰਸ ਦੀ ਜੇਤੂ ਗੂੰਜ ਨੂੰ ਕਿਸੇ ਦੇਵੀ ਮੰਡਲ ਵਿਚ ਲੈ ਜਾਂਦਾ ਹੈ । ਇਉਂ ਪ੍ਰਤੀਤ ਹੋਣ ਲਗਦਾ ਹੈ, ਜਿਵੇਂ ਸੁਤੰਤਰ ਦੈਵੀ ਮੰਡਲ ਦੇ ਬਰੂਹਾਂ ਨਾਲ ਅਨੈਤਿਕਤਾ ਦੀ ਇਹ ਗੂੰਜ ਟਕਰਾਉਂਦਿਆਂ ਹੀ ਆਪਣੇ ਆਕਰਮਣ ਨਾਲ ਦੈਵੀ ਮੰਡਲ ਦੇ ਅਲੋਪ ਬੰਧਨਾਂ ਨੂੰ ਪ੍ਰਗਟ ਕਰਕੇ ਚਿਕਨਾ ਚੂਰ ਕਰਦੀ ਹੋਈ ਨਵ-ਸ੍ਵਤੰਤਰਤਾ ਦਾ ਰਾਗ ਅਲਾਪੇਗੀ (ਵੇਖੋ-ਯਮ-ਯਮੀ-ਰਿਗ-ਬਾਣੀ) । ਪਰ 'ਰਾਤ' ਵਿਚੋਂ ਲਈ ਉਪਰੋਕਤ ਰਿਚਾ ਦੋ ਵਾਰ ‘ਸਿਧਾਏ'ਦੀ ਅਯੋਗ ਵਰਤੋਂ, 'ਗ੍ਰਾਮਵਾਸੀ’ ਅਤੇ ‘ਪੈਰਵੰਤੇ' ਜਿਹੇ ਰਸ-ਅਨੁਪਾਤ-ਵਿਹੁਣੇ ਸਬਦਾਂ ਦੇ ਪ੍ਰਯੋਗ ਕਾਰਨ ਆਪਣੀ ਥਿੜਕਦੀ ਛੰਦ-ਚਾਲ ਵਿਚ ਵਿਸਮਾਦ ਅਤੇ ਅਨੰਤਤਾ ਦੇ ਪ੍ਰਭਾਵਾਂ ਦੀ ਥਾਂ ਪਿੱਛੇ ਨੇਸਤੀ ਦਾ ਆਲਮ ਹੀ ਛੱਡ ਗਈ । ‘ਜੁਆਰੀ' ਵਿਚਲੀ ਹੇਠਲੀ ਸਤਰ ਵਿਚ ‘ਸੰਕੇਤ-ਥਉ' ਵਰਗੇ ਬਣਾਵਟੀ ਸ਼ਾਉ ਪ੍ਰਭਾਵ ਵਾਲੇ ਸਮਾਸ ਨਾਲ ‘ਯਾਰਨੀ'ਵਰਗੇ ਗੰਵਾਰੂ ਚੁਲਬਲੇ ਸ਼ਬਦ ਨੂੰ ਜ਼ਬਰਨ ਹੀ ਬੰਨ੍ਹ ਕੇ ਕਾਵਿ-ਦਰਬਾਰ ਵਿਚ ਲਿਆਂਦਾ ਗਇਆ ਹੈ :

'ਉਠ ਨੱਸਾਂ, ਸੰਕੇਤ-ਥਾਉਂ ਵਲ ਜਿਵੇਂ ਯਾਰਨੀ ਜਾਵੇ ।'

(ਪਾਠਕ ਯਾਦ ਰੱਖਣ ਮੈਂ ਬਾਈ ਸੂਕਤਾਂ ਵਿਚੋਂ ਕੇਵਲ ਦੋ ਸੂਕਤਾਂ ਅਤੇ ਰਿਚਾਂ ਦੀ ਸਿਫਤ ਸਲਾਹ ਕਰਨੀ ਯੋਗ ਨਹੀਂ ਸਮਝਦਾ)

ਕਵੀ ਹਰਿਭਜਨ ਸਿੰਘ ਨਿਰਵਾਨ ਦੀ ਨਿਰਲੇਪ ਸ਼ਾਂਤੀ, ਬਾਹਰ ਦੇ ਚਮਕ ਵਿਚ ਝਲੂੰ ਡੂਲ ਕਰਦੀ ਵਜਦ ਦੀ ਸ਼ਰਾਬ ਅਤੇ ਸੂਰਜ ਦੇ ਮਨ ਵਿਚ ਚਮਕਦੀ ਅਹੁੰ ਦੇ ਨਿੱਕੇ ਨਿੱਕੇ ਇਕਲਾਪੇ ਛਿਣਾ ਦੇ ਸੁੰਦਰ ਚਿਤ੍ਰਕਾਰ ਹਨ, ਉਹ ਕਤਰੇ ਵਿਚ ਦਰਿਆ ਵੇਖਣ ਦੇ ਸਮਰੱਥ ਨਹੀਂ । ਉਹਨਾਂ ਦੀ ਮੌਲਿਕ ਰਚਨਾ ਵਿਚ ਚੇਤਨਾ ਦਾ ਜਨੂੰਨ ਅਕਾਲ ਦੇ ਮਹਾਂ ਹੁਕਮ ਦੀ ਸ਼ਕਤੀ ਵਿਚ ਨਹੀਂ ਭੜਕਾਇਆ । ਇਹੋ ਕਾਰਨ ਹੈ, ਉਹਨਾਂ ਤੀਜੇ ਅਤੇ ਚੌਥੇ ਮੰਡਲ ਦੇ ਉਹਨਾਂ ਅਗਨੀ ਸੂਕਤਾਂ ਦੀ ਚੋਣ ਕਰਨ ਤੋਂ ਪਰਹੇਜ਼ ਕੀਤਾ, ਜਿਹਨਾਂ ਵਿਚ ਭੈਰਵ ਰਿਖੀ ਦਾ ਪ੍ਰਚੰਡ ਰੌਦਰ ਆਪਣੇ ਚਮਕਦੇ ਬਾਣ ਨਾਲ ਨਿਰਵਾਨ-ਸ਼ਾਂਤੀ ਦੇ ਅਸਗਾਹ ਵਲ ਛੁਟਿਆ ਹੈ, ਪਰ ਅਸਗਾਹ ਉਸ ਦੀ ਹਿੰਸਾ-ਉਡਾਣ ਨੂੰ ਆਪਣੇ ਵਰਦਾਨ ਨਾਲ ਪਲੋਸ ਰਿਹਾ ਹੈ । ਇੰਦਰ ਦੇ ਸੂਕਤ ਵੀ ਇਸੇ ਵੰਨਗੀ ਵਿਚ ਆਉਂਦੇ ਹਨ ।

ਸਾਡੀ ਨਿਰਮਾਣ ਕਾਵਿ-ਪ੍ਰਤੀਤੀ ਅਨੁਸਾਰ ਕਿਸੇ ਮਹਾਨ ਕਾਵਿ ਦਾ ਅਨੁਵਾਦ

੨੫