ਪੰਨਾ:Alochana Magazine April 1964.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸ: ਕੁਲਦੀਪ ਸਿੰਘ ਪੰਜਾਬੀ ਪੱਤਰਕਾਰੀ ਨੂੰ ਬੜੀ ਲੋੜੀਦੀ ਅਗਵਾਈ ਦੇ ਸਕਣ ਵਿਚ ਬੜੇ ਸਫਲ ਰਹੇ ਹਨ ।

ਆਪਣੇ ਇਸ ਸਰਵੇਖਣ ਵਿੱਚ ਜਿਥੇ ਸ: ਕੁਲਦੀਪ ਸਿੰਘ ਨੇ ਕਈ ਬੜੇ ਰੌਚਿਕ ਪੱਖਾਂ ਉਤੇ ਚਾਨਣ ਪਾਇਆ ਹੈ ਉਥੇ ਪੰਜਾਬੀ ਪਤਰਕਾਰੀ ਦੇ ਵਿਕਾਸ ਲਈ ਬੜੇ ਉਸਾਰੂ ਸੁਝਾ ਵੀ ਦਿਤੇ ਹਨ । ਇਥੇ ਮੈਂ “ਲੇਖਕ-ਸਿੰਡੀਕੇਟ" ਬਣਾਨ ਬਾਰੇ ਮੈਂ ਉਨ੍ਹਾਂ ਦੇ ਸੁਝਾ ਦਾ ਵਿਸ਼ੇਸ਼ ਜ਼ਿਕਰ ਕਰਨਾ ਬੜਾ ਜ਼ਰੂਰੀ ਸਮਝਦਾ ਹਾਂ । ਲੇਖਕ-ਸਿੰਡੀਕੇਟ ਦਾ ਪ੍ਰਯੋਜਨ "ਚੋਣਵੇਂ ਲੇਖਕਾਂ ਤੋਂ ਲੇਖ ਲਿਖਵਾ ਕੇ ਅੱਡ ਅੱਡ ਇਲਾਕੇ ਦੇ ਸਮਾਚਾਰ ਪੱਤਰਾਂ ਨੂੰ ਵਾਜਬੀ ਮੁਆਵਜ਼ੇ ਤੇ ਇਕੋ ਸਮੇ" ਭੇਜਣ ਦਾ ਹੁੰਦਾ ਹੈ । ਇਸ ਤਰ੍ਹਾਂ ਪੱਤਰਾਂ ਨੂੰ ਚੰਗੇ ਲੇਖ ਘੱਟ ਖਰਚ ਤੇ ਮਿਲ ਜਾਂਦੇ ਹਨ; ਅਤੇ ਅਨੇਕਾਂ ਪੱਤਰਾਂ ਵਿੱਚ ਇਕੋ ਸਮੇਂ ਛਪਣ ਕਰਕੇ ਲੇਖਕ ਨੂੰ ਥੋੜਾ ਥੋੜਾ ਕਰਕੇ ਵੀ ਆਪਣੀ ਮਿਹਨਤ ਦਾ ਵਾਜਬੀ ਮੁਆਵਜ਼ਾ ਪ੍ਰਾਪਤ ਹੋ ਜਾਂਦਾ ਹੈ । ਜੇ ਸਾਰੇ ਪੰਜਾਬੀ ਪੱਤਰਕਾਰ ਇਸ ਸੁਝਾ ਉਤੇ ਧਿਆਨ ਦੇਣ ਤਾਂ ਨਿਸਚੇ ਹੀ ਪੰਜਾਬੀ ਪੱਤਰਕਾਰੀ ਨੂੰ ਪ੍ਰਫੁਲਤ ਕਰਨ ਵਿਚ ਬੜੀ ਸਹਾਇਤਾ ਮਿਲ ਸਕਦੀ ਹੈ । ਇਵੇਂ ਹੀ ਲਾਈਨੋ ਟਾਈਪ ਅਤੇ ਪੰਜਾਬੀ ਬੋਲੀ ਦੀ ਸਮਾਚਾਰ ਏਜੰਸੀ ਕਾਇਮ ਕਰਨ ਦੇ ਸੁਝਾਵਾ ਉਤੇ ਵੀ ਪੰਜਾਬ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ ।

ਸਮੁੱਚੇ ਤੌਰ ਤੇ ਇਹ ਪੁਸਤਕ ਪੱਤਰਕਾਰਾਂ, ਪੱਤਰਕਾਰੀ ਦੇ ਵਿਦਿਆਰਥੀਆਂ ਅਤੇ ਆਮ ਪਾਠਕਾਂ ਲਈ ਬੜੀ ਲਾਭਦਾਇਕ ਪੁਸਤਕ ਹੈ ।

ਇਹ ਪੁਸਤਕ ਭਾਸ਼ਾ ਵਿਭਾਗ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਪ੍ਰਕਾਸ਼ਿਤ ਹੋਈ ਹੈ ਅਤੇ ਅਜਿਹੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾਣ ਲਈ ਭਾਸ਼ਾ ਵਿਭਾਗ ਦੀ ਜਿਤਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਥੋੜੀ ਹੈ ।

-ਅਤਰ ਸਿੰਘ


--

੩੦