ਪੰਨਾ:Alochana Magazine August 1960.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਠੀਕ ਹੈ ਕਿ ਕਈ ਲੋਕ ਅੰਧ-ਵਿਸ਼ਵਾਸ਼ੀ ਹਨ ਪਰ ਚਾਤ੍ਰਿਕ ਇਸ ਅੰਧ-ਵਿਸ਼ਵਾਸ਼ ਫੈਲਾਉਣ ਵਾਲੇ ਨੂੰ ਸੰਬੋਧਨ ਕਰਦਾ ਰਹਿੰਦਾ ਹੈ ਕਿ ਤੂੰ ਇਹ ਨਾ ਸਮਝ ਕਿ ਇਹੋ ਜਿਹੇ ਲੋਕ ਖਤਮ ਨਹੀਂ ਹੋਣੇ ਸਗੋਂ ਹੁਣ ਤਾਂ :- “ਦੁਨੀਆਂ ਹੁੰਦੀ ਜਾਇ ਸਿਆਣੀ !” ਇਸ ਲਈ ਇਸ ਨਵੇਂ ਜਗਤ ਵਿਚ ਤੇਰੀ ਦਾਲ ਨਹੀਂ ਗਲਣੀ :- “ਤੂੰ ਜਾਤਾ ਅੰਨੇ ਵਿਸਵਾਸ਼ੀ ਮੁਕਣੇ ਨਹੀਂ ਮੁਕਾਇਆ । ਪਰ ਇਸ ਨਵੇਂ ਜਗਤ ਵਿਚ ਤੇਰੀ ਜਾਦੂਗਰੀ ਨਾ ਚਲੇ ।” ( ਨਵਾਂ ਜਹਾਨ ) ਚਾਤ੍ਰਿਕ ਦੀ ਅਜਿਹੇ ਲੋਕਾਂ ਪ੍ਰਤੀ ਣਾ ਉਹਦੀ ‘ਦਿਲੀ ਵਲਵਲੇ' ਨਾਮੀ ਕਵਿਤਾ ਦੀ ਇਕ ਸੱਤਰ ਤੋਂ ਹੀ ਸਾਫ਼ ਪ੍ਰਗਟ ਹੋ ਜਾਂਦੀ ਹੈ । ਉਹ ਲਿਖਦਾ ਹੈ ਕਿ ਮੈਂ :- ਰਬ ਦੇ ਚਾਲਾਕ ਏਜੰਟਾਂ ਨੂੰ, ਨਿਤ ਨੰਗਾ ਕਰਦਾ ਆਇਆ ਹਾਂ ।” ਚਾਤ੍ਰਿਕ ਨੂੰ ਮਜ਼ਬੀ ਵਖੇਵੇਂ ਪਸੰਦ ਨਹੀਂ। ਸਭ ਧਰਮਾਂ ਨੂੰ ਲਾਂਭੇ ਰਖ ਉਹ ਇਕ ਇਨਸਾਨ ਸ਼ੈਤਾਨ ਦੀ ਉਡੀਕ ਵਿਚ ਹੀ ਇਸ ਦੁਨੀਆਂ ਤੋਂ ਵਿਦਾ ਹੋ ਗਿਆ । ਉਹਦੀ ਦਿਲੀ ਇਛਿਆ ਸੀ ਕਿ :- ਹਿੰਦੂ ਮੋਮਨ ਸਿਖ ਈਸਾਈ ਸਾਰੇ ਜਾਪਣ ਭਾਈ ਭਾਈ । ਦਸਤਕਾਰ, ਕਿਰਤੀ ਕਿਰਸਾਣ, ਸਾਂਝੀ ਰੋਟੀ ਵੰਡ ਕੇ ਖਾਣ । ਭੁਖ, ਨੰਗ, ਚਿੰਤਾ, ਬੇਕਾਰੀ, ਹਟ ਜਾਏ ਧੜਕੇ ਦੀ ਬੀਮਾਰੀ । ਘੁਲ ਮਿਲ ਜਾਵਣ ਧਰਮ ਈਮਾਨ, ਸਚਮੁਚ ਦਾ ਇਨਸਾਨ ਸ਼ਤਾਨ । ਮੰਦਿਰਾਂ ਤੇ ਮਸੀਤਾਂ ਨੂੰ ਤੇ ਇਸ ਦੇ ਮੰਨਣ ਵਾਲਿਆਂ ਦੇ ਦਿਲਾਂ ਨੂੰ ਉਹ ਇਕ ਮਿਕ ਹੋਇਆ ਵੇਖਣਾ ਲੋਚਦਾ ਸੀ :- "ਸਾਂਝੇ ਹੋਣ ਮਸੀਤਾਂ ਮੰਦਰ, ਵਸੇ ਰਬ ਦਿਲਾਂ ਦੇ ਅੰਦਰ । ਚਾਤ੍ਰਿਕ ‘ਸਧੱਰਾਂ ਵਿਚ ਪੁਛਦਾ ਹੈ ਕਿ ਹੇ ਮੇਰੇ ਸਾਈਂ । ਉਹ ਦਿਨ ਮੇਰੇ ਭਾਰਤ ਤੇ ਕਦ ਆਣਗੇ ਜਦ :-- “ਗੁਰਦੁਆਰੇ ਵਿਚ ਦੀ ਲੰਘੇਗਾ ਰਾਹ ਮਸਜਦ ਅਤੇ ਸ਼ਿਵਾਲੇ ਦਾ |' ਅਖੌਤੀ ਮਜ਼ਬ ਦੇ ਢਹਿੰਦੇ ਗੜ੍ਹ ਦਾ ਕਿੰਨਾਂ ਸਪਸ਼ਟ ਬਿਆਨ ਹੈ:- ਮਜ਼ਬ ਦਾ ਗੜ ਢਹਿੰਦਾ ਜਾਵੇ, ਥਾਂ ਥਾਂ ਪੈਂਦੇ ਜਾਣ ਮੁਘਾਰੇ । ਥੋਬੇ ਲਾ ਲਾ ਲਿਬੀ ਪੋਚੀ, ਜਾਣ ਭਗਤ ਜਨ ਰਲ ਕੇ ਸਾਰੇ । ਲਟਕ ਰਹੀ ਹੈ ਤਾਰ ਦਮਾਂ ਦੀ, ਧਨ ਦੌਲਤ ਦਾ ਫੜੀ ਸਹਾਰਾ । ਘੜੀਆਂ ਦਾ ਮਹਿਮਾਨ ਬਿਰਛ, ਹਟਕੋਰੇ ਖਾਵੇ ਨਦੀ ਕਿਨਾਰੇ । ੧੩