ਪੰਨਾ:Alochana Magazine August 1960.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡਾਕਟਰ ਦੇ ਯਤਨਾਂ ਵਿਰੁੱਧ ਨਸੀਬ ਦੀ ਹਾਲਤ ਦੀ ਗੰਭੀਰਤਾ ਦੀ ਸੂਚਨਾ ਦੇ ਕੇ ਉਤਸਕਤਾ ਨੂੰ ਪ੍ਰਜਵੱਲਤ ਰਖਿਆ ਜਾਂਦਾ ਹੈ, ਜੋ ਨਾਟਕੀ ‘ਰਸ ਦੀ ਨਿਰੰਤਰਤਾ’ ਵਿਚ ਇਕ ਅਤੀ ਸਫ਼ਲ ਵਿਧੀ ਸਿੱਧ ਹੁੰਦੀ ਹੈ । “ਰੱਤਾ ਸਾਲੂ' ਆਪਣੀ ਸਮੁੱਚੀ ਵਿਆਪਕਤਾ ਵਿਚ ਇਸ ਬਾਹਰ-ਮੁਖੀ ਨਾਟਕੀ ਅਨੁਭਵ ਦਾ ਸਾਕਾਰ ਪ੍ਰਮਾਣ ਹੈ । “ਅਨਜੋੜ’’ ਦੀ ਦੂਸਰੀ ਝਾਕੀ ਵਿਚ ਪ੍ਰਕਾਸ਼ ਤੇ ਸਰਸਵਤੀ ਦੇ ਪ੍ਰਵੇਸ਼ ਤੇ ਵਾਰਤਾਲਾਪ ਲਈ ਐਡੀਟਰ ਤੇ ਡਾਕਟਰ ਦਾ ਰੰਗ-ਮੰਚ ਤੋਂ ਮਨ-ਇੱਛਤ ਪ੍ਰਸਥਾਨ ਇਕ ਕਲਾਤਮਕ ਦੋਸ਼ ਹੈ । ਸਿਰਫ ਇਥੇ ਹੀ ਬਸ ਨਹੀਂ, ਸਗੋਂ ਸਰਸਵਤੀ ਤੇ ਪ੍ਰਕਾਸ਼ ਇਸ ਸਥਿਤੀ ਵਿਚ ਐਡੀਟਰ ਦੇ ਦਫ਼ਤਰ ਵਿਚ ਵਿਰਾਜਮਾਨ ਹਨ, ਪਰ ਦਫ਼ਤਰ ਦੇ ਕਮਰੇ ਦਾ ਪ੍ਰਯੋਗ ਇਉਂ ਕਰਦੀਆਂ ਹਨ, ਜਿਵੇਂ ਇਹ ਡਰੈਸਿੰਗ ਰੂਮ ਜਾਂ ਡਰਾਇੰਗ ਰੂਮ ਹੋਵੇ । ਕੁਝ ਇਉਂ ਹੀ “ਤੇਰਾ ਘਰ ਸੋ ਮੇਰਾ ਘਰ`` ਵਿਚ ਬਾਬੇ ਗੁਰਦਿੱਤੇ ਦੇ ਘਰ ਦੇ ਵਿਹੜੇ ਦਾ ਪ੍ਰਯੋਗ ਇਉਂ ਕੀਤਾ ਜਾਂਦਾ ਹੈ, ਜਿਵੇਂ ਉਹ ਵਿਹੜਾ ਨਹੀਂ ਪਿੰਡ ਦੀ ਸ਼ਾਮਲਾਟ ਹੈ, ਜਿਥੇ ਹਰ ਕੋਈ ਹਰ ਵੇਲੇ ਬਿਨਾਂ ਰੋਕ ਟੋਕ ਉਪਸਥਿਤ ਹੋ ਸਕਦਾ ਹੈ । ਪ੍ਰੰਤੂ ਇਸ ਭਾਂਤ ਦੇ ਔਗੁਣਾਂ ਨੂੰ ਪੰਜਾਬੀ ਰੰਗ-ਮੰਚ ਦੀਆਂ ਮਜਬੂਰੀਆਂ ਦੀ ਦੇਣ ਮੰਨ ਕੇ ਅਜੇ ਸ਼ਾਇਦ ਮੁਆਫ਼ ਕੀਤਾ ਜਾ ਸਕਦਾ ਹੈ । ਵਿਕਸਿਤ ਰੰਗ-ਮੰਚ ਦੀ ਸਥਿਤੀ ਵਿਚ ਇਹ ਦੋਸ਼ ਅਵੱਸ਼ ਹੀ ਨਿੰਦਨੀਯ ਸ਼ਮਝਿਆ ਜਾਵੇਗਾ । 'ਆਲੋਚਨਾ ਲਈ ਆਪਣੇ ਬਹੁ-ਮੁਲੇ ਲਖ ਭੇਜ ਕੇ ਮਾਤ-ਭਾਸ਼ਾ ਪੰਜਾਬੀ ਦੀ ਸੇਵਾ ਵਿਚ ਆਪਣਾ ਹਿੱਸਾ ਪਾਓ ।