ਪੰਨਾ:Alochana Magazine August 1960.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੇਦ-ਭਾਵ ਦਾ ਅੰਤਰ ਜਿੰਨਾ ਇਸ ਯੁਗ ਵਿਚ ਪ੍ਰਗਟ ਹੋਇਆ, ਉਤਨਾ ਖਤਰਨਾਕ ਰੂਪ, ਉਸ ਦਾ ਪਹਿਲੋਂ ਕਦੀ ਵੀ ਨਹੀਂ ਸੀ । ਇਕ ਆਦਮੀ ਕੋਲ ਤਾਂ ਇਤਨਾ ਵਧੇਰੇ ਧਨ ਹੈ ਕਿ ਉਸ ਨੂੰ ਖਰਚ ਕਰਨਾ ਔਖਾ ਹੈ ਤੇ ਇਕ ਆਦਮੀ ਅਜੇਹਾ ਹੈ। ਕਿ ਦਿਨ-ਰਾਤ ਮਿਹਨਤ ਕਰ ਕੇ ਵੀ ਬੜੀ ਮੁਸ਼ਕਿਲ ਨਾਲ ਪੇਟ ਭਰ ਸਕਦਾ ਹੈ । ਮਨੁਖ ਦੇ ਸਾਰੇ ਗੁਣ ਉਸ ਦੀਆਂ ਸਭੇ ਮਾਨਤਾਵਾਂ ਧਨ ਦੀ ਤਕੜੀ 'ਚ ਤਲਣ ਲਗ ਪਈਆਂ । ਕਾਰਖਾਨਿਆਂ ਦੀ ਪ੍ਰਚੰਡ ਯੰਤਰ-ਸ਼ਕਤੀ ਅਗੇ ਰਾਜਾਂ ਦੀਆਂ ਤੋਪਾਂ ਬੇ-ਬਸ ਹੋ ਗਈਆਂ । ਤਾਜ ਉਸ ਦੇ ਸਿਰੋਂ ਖੁਸ ਗਇਆ। ਉਸ ਦੇ ਹਥੋਂ ਤਾਕਤ ਬਦਲ ਗਈ । - ਤੇ ਨਾਲ ਹੀ ਰਾਜ-ਮਹਿਲਾਂ ਦੇ ਆਸਰੇ ਐਸ਼-ਆਰਾਮ ਕਰਦੀ ਕਵਿਤਾ ਅਰ ਕਲਾ ਵੀ ਲਿਆ ਕੇ ਬਾਜ਼ਾਰ ਵਿਚ ਖੜੀ ਕਰ ਦਿੱਤੀ ਗਈ । ਪੈਸੇ-ਵਾਲਾ ਉਸ ਨੂੰ ਭਾਵੇਂ ਖਰੀਦ ਲਵੇ । ਮਨੁਖ ਜਦ ਆਪ ਹੀ ਬਾਜ਼ਾਰ ਵਿਚ ਵਿਕਣ ਲਈ ਆ ਖਲੋਤਾ, ਤਾਂ ਵਿਚਾਰੇ ਕਲਾ ਦੀ ਕੀ ਬਿਸਾਤ ਰਹਿ ਗਈ । ਅਜ ਦੀ ਇਸ ਪੂੰਜੀਵਾਦੀ ਵਿਵਸਥਾ ਵਿਚ ਪਹਿਲੀ ਵੇਰੀ ਕਵਿਤਾ ਨੂੰ ਪਰਖਣ ਦੇ ਲਈ ਇਕ ਅਜਿਹੀ ਕਸਵੱਟੀ ਦੀ ਸਥਾਪਨਾ ਹੋਈ, ਜੋ ਕਾਵਿ-ਖੇਤਰ ਤੋਂ ਬਾਹਰ ’ ਦੀ ‘ਚੀਜ਼ ਹੈ - ਤੇ ਉਹ ਹੈ : ਪੈਸਾ । ਸਾਮੰਤ-ਕਾਲ ਦੀ ਕਵਿਤਾ ' ਦੀਆਂ ਸਭ ਮਾਨਤਾਵਾਂ ਕਵਿਤਾ ਦੇ ਅੰਦਰ ਹੀ ਲਕੀਆਂ ਹੋਈਆਂ ਸਨ । ਕਿੰਤੂ ਪੈਸੇ ਦੀ ਕਵਿਤਾ ਦੇ ਬਾਵਜੂਦ ਆਪਣੀ ਤੰਤਰ ਲੱਤਾ ਹੈ । ਉਹ ਕਵਿਤਾ ਤੋਂ ਬਿਲਕੁਲ ਇਕ ਅਲਗ ਪਦਾਰਥ ਹੈ, ਜਿਸ ਨਾਲ ਆਧੁਨਿਕ ਕਵਿਤਾ ਦੀ ਪਰਖ ਹੁੰਦੀ ਹੈ। ਜਿਹੜੀ ਕਵਿਤਾਂ ਪੈਸਾ ਕਮਾਏ, ਉਹ ਚੰਗੀ ਕਵਿਤਾ ਹੈ ਅਤੇ ਜਿਸ ਕਲਾ ਜਾਂ ਕਵਿਤਾ ਤੋਂ ਅਰਥ-ਪ੍ਰਾਪਤੀ ਨਾ ਹੋਵੇ, ਉਹ ਰੱਦਾ ਕਲਾ ਹੈ, ਰੱਦੀ ਕਵਿਤਾ ਹੈ । | ਇਹ ਵਿਵਸਥਾ ਕੁਝ ਇਹੋ ਜੇਹੀ ਹੈ ਕਿ ਕਵਿਤਾ ਤੋਂ ਪੈਸਾ ਕਮਾਉਣ ਲਈ ਕਵੀ ਹੋਣਾ ਜ਼ਰੂਰੀ ਨਹੀਂ । ਬਿਨਾਂ ਕਵਿਤਾ ਕੀਤੇ, ਉਸ ਨੂੰ ਬਿਨਾਂ ਸਮਝੇ ਵੀ ਉਸ ਤੋਂ ਪੈਸਾ ਕਮਾਇਆ ਜਾ ਸਕਦਾ ਹੈ । ਜਿਸ ਤਰ੍ਹਾਂ ਅਜ ਦਾ ਦਵਾਈਆਂ ਵੇਚਣ ਵਾਲਾ ਸਿਰਫ਼ ਦਵਾਈਆਂ ਦੇ ਨਾਉਂ ਜਾਣਦਾ ਹੈ, ਅਰ ਉਨਾਂ ਤੋਂ ਪੈਸਾ ਕਮਾਉਂਦਾ ਹੈ ਇਸੇ ਤਰਾਂ ਆਧੁਨਿਕ ਪ੍ਰਕਾਸ਼ਕ ਆਪ ਕਵਿਤਾ ਕੀਤੇ ਬਿਨਾਂ ਵੀ, ਉਸ ਨੂੰ ਬਿਨਾਂ ਸੇਮ? ਵੀ, ਕਵਿਤਾ ਨੂੰ ਵੇਚ ਕੇ, ਉਸ ਦਾ ਕਾਰੋਬਾਰ ਕਰ ਸਕਦਾ ਹੈ । ਆਪ ਉਹ ਕਲਾਕਾਰ ਨਹੀਂ ਹੈ, ਪਰ ਕਲਾ ਨੂੰ ਵੇਚਣਾ' ਉਹ ਚੰਗੀ ਤਰਾਂ ਜਾਣਦਾ ਹੈ । ਆਪ ਸ਼ੇਕਸਪੀਅਰ ਨੂੰ ਬਿਨਾਂ ਪੜੇ ਵੀ, ਉਹ ਜ਼ਿੰਦਗੀ ਭਰ ਸ਼ੇਕਸਪੀਅਰ ਨੂੰ ਵਰ° ਦਾ ਕੰਮ ਕਰ ਸਕਦਾ ਹੈ । ਅੰਗ੍ਰੇਜ਼ੀ ਉਹ ਆਪ ਨਹੀਂ ਜਾਣਦਾ, ਪਰ ਅੰਗ੍ਰੇਜ਼ੀ ਦਾ ਵਿਪਾਰ ਕਰਦਾ ਹੈ । ਲੂਣ-ਤੇਲ ਦੀ ਹੱਟੀ ਨਾ ਕੀਤੀ, ਕਲਾ, ਸਾਹਿਤ ਅਤੇ ਵਿਗਿਆਨ ਦੀ ਹੱਟੀ ਸਜਾ ਲਈ । ... ... ... ਇਸ ਤਰ੍ਹਾਂ ਆਧੁਨਿਕ ' ਬਾਜ਼ਾਰੇ। ੩੨