ਪੰਨਾ:Alochana Magazine August 1960.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੱਸ ਕੇ ਜਿਗਿਆਸੂਆਂ ਨੂੰ ਆਪਣੇ ਵਲ ਖਿਚਣ ਦੀ ਕੋਸ਼ਸ਼ ਕਰਦਾ ਹੈ । ਅਸਾਂ ੧੯ਵੀਂ ਸਦੀ ਦੇ ਅੰਤ ਵਿਚ ਪੰਜਾਬ ਅੰਦਰ ਤੱਕਿਆ ਹੈ ਕਿ ਕਿਵੇਂ ਅੱਜ ਤੋਂ ੮੦-੯੦ ਵਰੇ ਪਹਿਲਾਂ ਜਦੋਂ ਅੰਗ੍ਰੇਜ਼ੀ ਦੇ ਘੋੜੇ ਤੇ ਸਵਾਰ ਹੋ ਕੇ ਈਸਾਈ ਮਤ ਪੰਜਾਬ ਵਿਚ ਆਇਆ ਤਾਂ ਹਰ ਮਤ ਨੇ ਆਪਣੇ ਬਚਾਉ ਲਈ ਜਥੇਬੰਦ ਤੇ ਤਰਕ-ਬੱਧ ਬਚਾਉ ਲੱਭੇ ਤੇ ਆਰੀਆਂ ਸਮਾਜ ਤੇ ਮਿਰਜ਼ਈ ਲਹਿਰ ਦੇ ਲਿਖਤਾਂ ਤੇ ਜ਼ਬਾਨੀ ਹੋਏ ਬਹਿਸ ਮੁਬਾਹਸਿਆਂ ਅਤੇ ਵਾਦਾਂ ਸੰਵਾਦਾਂ ਵਿਚ ਇਸ ਨੂੰ ਪ੍ਰਤੱਖ ਦੇਖਿਆ ਜਾ ਸਕਦਾ ਹੈ । ( 2 ) ਜਦੋਂ ਅਜ ਤੋਂ ਚਾਰ ਪੰਜ ਸੌ ਵਰੇ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਪਣਾ ਮਤ ਤੋਰਿਆ ਤਾਂ ਹੋਰ ਕਰਮ-ਕਾਂਡੀ ਤੇ ਸ਼ਰੀਅਤ ਪੱਖੀ ਲੋਕਾਂ ਵਲੋਂ ਇਸ ਦਾ ਵਿਰੋਧ ਹੋਣਾ ਕੁਦਰਤੀ ਗੱਲ ਸੀ, ਜਿਨ੍ਹਾਂ ਦੀਆਂ ਰੇਤਲੀਆਂ ਦੀਵਾਰਾਂ ਨੂੰ ਇਹ ਢਾਹ ਲਾਉਂਦਾ ਸੀ, ਜਦੋਂ ਗੁਰੂ ਸਾਹਿਬ ਅਧਿਆਤਮਕ ਜਿਗਿਆਸੂਆਂ ਜਾਂ ਸੱਚ ਦੇ ਪਾਂਧੀਆਂ ਨੂੰ “ਦਇਆ ਕਪਾਹ ਸੰਤੋਖ ਸੂਤ ਜਤੁ ਗੰਢੀ ਸਤੁ ਵਟੁ । ਏਹ ਜਨੇਊ ਜੀਆ ਕਾ ਦੱਸ ਰਹੇ ਹਨ ਤੇ ਜਦੋਂ ਉਹ ਆਪਣੀ ਕਿਸਮ ਦੀ ‘ਗਗਨ ਮੰਡਲ ਵਿਚ ਹੋ ਰਹੀ ਪ੍ਰਭ ਦੀ 'ਆਰਤੀ ਵਲ ਇਸ਼ਾਰਾ ਕਰ ਰਹੀ ਸਨ ਤਾਂ ਬੁਧੀ ਸੰਪੰਨ ਤਬਕੇ ਵਿਚ ਚੇਤਨਤਾ ਆਉਣੀ ਤੇ ਕਰਮ-ਕਾਂਡੀ ਜਨੇਉ ਆਰਤੀਆਂ ਵਲੋਂ ਸੰਕੋਚ ਪੈਦਾ ਹੋਣਾ ਇੱਕ ਕੁਦਰਤੀ ਗੱਲ ਸੀ । ਇਸੇ ਤਰ੍ਹਾਂ ਜਦੋਂ ਉਹ ਕਹਿ ਰਹੇ ਹੋਣ ਮਿਹਰਿ ਮਸੀਤ ਸਿਦਕ ਸਲਾ, ਹੱਕੂ ਹਲਾਲੁ ਕੁਰਾਣੁ ਸਰਮ ਸੁੰਨਤਿ ਸੀਲ ਰੋਜ਼ਾ, ਹੋਹੁ ਮੁਸਲਮਾਣੁ ॥ ਤਾਂ ਲਾਜ਼ਮੀ ਗੱਲ ਸੀ, ਸੱਚੇ ਮੁਸਲਮਾਨ ਜਾਂ ਪੱਕੇ ਮੋਮਨ ਬਣਨ ਲਈ ਲੋਕ ਗਰ ਦੀ ਦੱਸੀ ਮਸਜਦ ਵਿਚ ਸਿਦਕ ਦਾ ਮੁਸੱਲਾ ਵਿਛਾ ਕੇ ਸੱਚ, ਹਲਾਲ, ਦਾਨ, ਸੁੱਚਤਾ ਤੇ ਸਿਫਤ ਦੀਆਂ ਨਿਮਾਜ਼ਾਂ ਪੜ੍ਹਦੇ । ਗੁਰੂ ਸਾਹਿਬ ਵਲੋਂ ਇਹ ਪੁਰਾਣੇ ਧਰਮਾਂ ਕਰਮਾਂ ਤੇ ਕੀਤੀ ਗਈ ਨੁਕਤਾਚੀਨੀ ਤੇ ਪਰਖ ਪੜਤਾਲ ਬੜੇ ਉਸਾਰੂ ਢੰਗ ਦੀ ਸੀ। ਇਨਾਂ ਨੂੰ ਨਿੰਦਣ ਦੀ ਥਾਂ ਆਪਣੇ ਵਲੋਂ ਠੋਸ ਤੇ ਸੱਚੀ ਨਿਮਾਜ਼ ਆਰਤੀ ਦਾ ਬਖਾਨ ਕਰਦੇ ਸਨ ਤੇ ਜਿਗਿਆਸੂ ਆਪਣੇ ਆਪ ਉਨ੍ਹਾਂ ਦੀ ਗੱਲ ਮੰਨ ਜਾਂਦੇ ਸਨ । | ਪਰੰਤੂ ਕਈ ਥਾਈਂ ਗੁਰੂ ਨਾਨਕ ਸਾਹਿਬ ਨੂੰ ਸਿੱਧਾ, ਤਰਕਵਾਦੀ ਢੰਗ ਵੀ ਅਪਣਾਉਣਾ ਪਇਆ ਤੇ ਜਿਥੇ ਜਿਥੇ ਉਨ੍ਹਾਂ ਇਹ ਢੰਗ ਅਪਣਾਇਆ, ਲੋਕਾਂ ਉਨਾਂ ਤੇ ਸਵਾਲ ਕੀਤੇ, ਆਪ ਨੇ ਬੜੀ ਤਸੱਲੀ ਨਾਲ ਉਨਾਂ ਦੇ ਉਤਰ ਦਿਤੇ । ਇਨਾਂ ਧਾਰਮਿਕ ਸਵਾਲਾਂ ਜਵਾਬਾਂ ਜਾਂ ਪ੍ਰਸ਼ਨੋਤਰੀਆਂ ਹੀ 'ਗੋਸ਼ਟਾਂ ਨਾਂ ਦੀਆਂ ਰਚਨਾਵਾਂ ਵਿੱਚ ਕਲਮ-ਬੰਦ ਕੀਤਾ ਗਇਆ ਹੈ । ਕਈ ਗੋਸ਼ਟਾਂ ਛੰਦਾਬੰਦੀ ਵਿਚ ਹਨ ਤੇ ਕਈ હર