ਪੰਨਾ:Alochana Magazine August 1960.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਰਤਕ ਵਿਚ ਅਤੇ ਕਈ ਦੋਹਾਂ ਵਿਚ ਰਲੀਆਂ ਮਿਲੀਆਂ । ਕੁਝ ਇਨ੍ਹਾਂ ਵਿਚੋਂ ਇਤਹਾਸਕ ਸਾਖੀਆਂ ਉਤੇ ਆਧਾਰਿਤ ਹਨ ਤੇ ਕੁਝ ਕਲਪਿਤ । ਆਸ਼ਾ ਕੇਵਲ ਇਤਨਾ ਹ ਹੈ ਕਿ ਗੁਰੂ ਨਾਨਕ ਦੇ ਮਤ ਨੂੰ ਤਰਕਵਾਦੀ ਨੁਕਤੇ ਤੋਂ ਪੇਸ਼ ਕਰਕੇ ਬੁਧੀਮਾਨ ਤਬਕੇ ਨੂੰ ਪ੍ਰਭਾਵਤ ਕੀਤਾ ਜਾਵੇ । ਸਭ ਤੋਂ ਪੁਰਾਣੀ ਗੋਸ਼ਟਿ ਜੋ ਮਿਲਦੀ ਹੈ, ਉਹ ਗੁਰੂ ਨਾਨਕ ਸਾਹਿਬ ਦੀ ਆਪਣੀ ਲਿਖੀ ਸਿਧ ਗੋਸ਼ਟਿ ਹੈ, ਜੋ ਕਿ ੭੩ ਛੰਦਾਂ ਵਿਚ ਰਾਮਕਲੀ ਰਾਗਾਂ ਵਿਚ ਹੈ । ਗੁਰੂ ਸਾਹਿਬ ਦੇ ਜ਼ਮਾਨੇ ਵਿਚ ਲੋਕਾਂ ਉਤੇ ਜੋਗ ਮਤ ਦਾ ਕਾਫ਼ੀ ਪ੍ਰਭਾਵ ਸੀ । ਪਤੰਜਲੀ ਦੇ ਯੋਗ ਸ਼ਾਸਤਰ ਤੇ ਗੋਰਖ ਨਾਥ ਦੇ ਹਠ ਤਪ ਨੇ ਇਸ ਨੂੰ ਇਕ ਸੰਪ੍ਰਦਾਇ ਦਾ ਰੂਪ ਦੇ ਦਿਤਾ ਸੀ । ਭਾਵੇਂ ਹਿੰਦੁਸਤਾਨ ਦੇ ਪੁਰਾਣੇ ਦਰਸ਼ਨ ਵਿਚ ਆਤਮਕ ਕਲਿਆਣ ਲਈ ਤਿਆਗ ਉਤੇ ਬੜਾ ਜ਼ੋਰ ਦਿਤਾ ਗਇਆ ਹੈ ਪਰ ਜੋਗੀਆਂ ਦਾ ਪੰਥ ਤਾਂ ਬਿਰਤੀ ਤੇ ਸੰਸਾਰ ਤਿਆਗ ਨੂੰ ਪਹਿਲੀ ਤੇ ਲਾਜ਼ਮੀ ਗੱਲ ਮੰਨਦਾ ਸੀ । ਦੂਜੇ ਜੋਗੀ ਲੋਕ ਕਰਾਮਾਤਾਂ ਦੇ ਚਮਤਕਾਰੇ ਦਿਖਾ ਕੇ ਲੋਕਾਂ ਨੂੰ ਮਗਰ ਲਾਉਣ ਵਿਚ ਅਪਣਾ ਕਮਾਲ ਸਮਝਦੇ ਸਨ ਇਹ ਦੋਵੇਂ ਗੱਲਾਂ ਸਾਮਾਜਿਕ ਜੀਵਨ ਲਈ ਸੇਹਤਮੰਦ ਨਹੀਂ ਸਨ । ਇਸ ਕਰ ਕੇ ਗੁਰੂ ਸਾਹਿਬ ਨੇ ਜੋਗ ਮਤ ਦੀਆਂ ਮੋਟੀਆਂ ਮੋਟੀਆਂ ਮਨੌਤਾਂ ਦੀ ਖੂਬ ਪਰਖ ਪੜਤਾਲ ਕੀਤੀ ਤੇ ਉਨ੍ਹਾਂ ਦੀ ਇਸ ਬਾਰੇ ਸਿਧਾਂ ਜੋਗੀਆਂ ਨਾਲ ਅਚਲ ਵਟਾਲੇ ਤੇ ਸੁਮੇਰ ਪਰਬਤ ਤੇ ਚਰਚਾ ਵੀ ਹੋਈ, ਜਿਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ :- “ਬਾਬੇ ਕੀਤੀ ਸਿਧ ਗੋਸ਼ਟਿ ਸ਼ਬਦ ਸਾਂਤਿ ਸਿਧਾਂ ਵਿਚ ਆਈ । ਜਿਣ ਮੇਲਾ ਸ਼ਿਵਰਾਤ ਦਾ, ਖਟ ਦਰਸਨ ਆਦੇਸ ਕਰਾਈ । ਇਹ ਸਿਧਾਂ ਨਾਲ ਬਹਿਸ ਸਮੇਂ ਹੋਏ ਸਵਾਲ ਜਵਾਬ ਨੂੰ ਹੀ ਗੁਰੂ ਜੀ ਨੇ ‘ਸਿਧ ਗੋਸ਼ਟਿ’ ਰਚਨਾ ਵਿਚ ਕਲਮਬੰਦ ਕੀਤਾ ਹੈ । ਸਵਾਲ ਲਗ ਭਗ ਸਭ ਸਿਧਾਂ ਵਲੋਂ ਕੀਤੇ ਗਏ ਹਨ ਤੇ ਗੁਰੂ ਸਾਹਿਬ ਉਨ੍ਹਾਂ ਦਾ ਜਵਾਬ ਦਿੰਦੇ ਹਨ । ਇਹ ਪ੍ਰਸ਼ਨੋਤਰ ਮਾ। ਧਰਮ ਦੇ ਜਿਗਿਆਸੂਆਂ ਦੇ ਕੰਮ ਆਉਣ ਵਾਲੀ ਚੀਜ਼ ਸੀ, ਇਸ ਲਈ ਆਪ ਨੇ ਇਸ ਨੂੰ ਗੁਰਬਾਣੀ ਵਿਚ ਗੁੰਦ ਕੇ ਸਦਾ ਲਈ ਸੰਭਾਲ ਦਿਤਾ | ਮੁਢ ਵਿਚ ਹੀ ਚਰਪਟ ਸਵਾਲ ਕਰਦਾ ਹੈ ਕਿ ਤੁਹਾਡੇ ਖਿਆਲ ਵਿਚ ਦੁਨੀਆਂ ਤੋਂ ਕਿਵੇਂ ਪਾਰ ਉਤਾਰਾ ਹੋ ਸਕਦਾ ਹੈ ਦੁਨੀਆਂ ਸਾਗਰ ਦੁਤਰ ਕਹੀਐ, ਕਿਉਂ ਕਰਿ ਹੋਈਐ ਪਾਰੋ ਚਰਪਟ ਬੋਲੇ ਅਉਧੂ ਨਾਨਕ, ਦੇਹੁ ਸਚਾ ਬੀਚਾਰੋ ॥ ਗੁਰੂ ਸਾਹਿਬ ਬੜਾ ਸਪਸ਼ਟ ਤੇ ਜ਼ੋਰ ਨਾਲ ਉਤਰ ਦਿੰਦੇ ਹਨ : ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈਸਾਣੈ ਸੁਰਤਿ ਸਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ ॥ ੪੩